Police searching for Lakha : ਲਾਲ ਕਿਲ੍ਹੇ ‘ਤੇ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਜਿਸ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਲੱਭ ਪਹੀ ਹੈ, ਉਹ ਕਿਸਾਨ ਅੰਦੋਲਨ ਵਿਚ ਬੈਠਾ ਹੈ। ਬਾਅਦ ਵਿਚ ਵੀਰਵਾਰ ਨੂੰ ਲੱਖਾ ਸਿਧਾਣਾ ਨੇ ਕਿਸਾਨ ਅੰਦੋਲਨ ਤੋਂ ਲਾਈਵ ਹੋ ਕੇ ਪੰਜਾਬੀਆਂ ਨੂੰ ਇਸ ਅੰਦਲੋਨ ਨੂੰ ਬਚਾਉਣ ਦੀ ਅਪੀਲ ਕੀਤੀ। ਉਸ ਦਾ ਕਹਿਣਾ ਹੈ ਕਿ ਜੋ ਵੀ ਘਟਨਾ ਹੋਈ ਹੈ, ਉਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।
ਉਹ ਪਹਿਲਾਂ ਤੋਂ ਕਹਿ ਰਿਹਾ ਸੀ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਜੋ ਹੋਇਆ ਛੱਡੋ, ਹਰ ਕੋਈ ਅੰਦੋਲਨ ਵੱਲ ਧਿਆਨ ਦਿਓ। ਜਦੋਂ ਵੀ ਅਸੀਂ ਸਰਕਾਰ ਖਿਲਾਫ ਇੰਨਾ ਵੱਡਾ ਸੰਘਰਸ਼ ਕਰਦੇ ਹਾਂ, ਅਜਿਹੀਆਂ ਸਾਜ਼ਿਸ਼ਾਂ ਹੁੰਦੀਆਂ ਹਨ। ਇਹ ਸਮਾਂ ਇਹ ਨਹੀਂ ਹੈ ਕਿ ਕਿਸ ਨੇ ਕੀਤਾ। ਇਹ ਇਕਜੁੱਟ ਹੋਣ ਦਾ ਸਮਾਂ ਹੈ ਤਾਂ ਜੋ ਅੰਦੋਲਨ ਨੂੰ ਬਚਾਇਆ ਜਾ ਸਕੇ।
ਲੱਖਾ ਨੇ ਕਿਹਾ ਕਿ ਉਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ, ਉਸ ‘ਤੇ ਇਲਜ਼ਾਮ ਚਾਹੇ ਲਗਾਓ। ਇਹ ਅੰਦੋਲਨ ਜਿੱਤਣ ਤੋਂ ਬਾਅਦ, ਉਸਦੇ ਮੱਥੇ ਉੱਤੇ ਗੱਦਾਰ ਲਿਖ ਦੇਈਓ ਪਰ ਅੰਦੋਲਨ ਨੂੰ ਬਚਾਉਣ ਲਈ ਸੰਜਮ ਦੀ ਜਰੂਰਤ ਹੈ। ਇਕ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ 25 ਜਨਵਰੀ ਦੀ ਰਾਤ ਨੂੰ ਉਹ ਲੰਗਰ ਛਕ ਰਹੇ ਸਨ ਕਿ ਉਨ੍ਹਾਂ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਫੋਨ ਆਇਆ ਕਿ ਨੌਜਵਾਨ ਸਟੇਜ ‘ਤੇ ਚੜ੍ਹ ਗਏ ਹਨ, ਕਿਤੇ ਸਟੇਜ ਨਾ ਤੋੜ ਦੇਣ।
ਉਹ ਸਟੇਜ ‘ਤੇ ਗਿਆ ਅਤੇ ਉਸ ਨੇ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਜੇਕਰ ਗੜਬੜ ਹੁੰਦੀ ਤਾਂ ਅੰਦੋਲਨ ਖ਼ਤਮ ਹੋ ਜਾਵੇਗਾ। ਲਗਭਗ 17 ਮਿੰਟ ਦੇ ਇੱਕ ਵੀਡੀਓ ਵਿੱਚ ਸਿਧਾਣਾ ਨੇ ਲੋਕਾਂ ਨੂੰ ਅੰਦੋਲਨ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬੀਆਂ ਨੂੰ ਆਪਣੇ ਅੰਦਰਲੇ ਡਰ ਨੂੰ ਖਤਮ ਕਰਕੇ ਇਸ ਅੰਦੋਲਨ ਵਿੱਚ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਅੰਦੋਲਨ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਪੂੰਜੀਪਤੀਆਂ ਦਾ ਕਬਜ਼ਾ ਹੋ ਜਾਵੇਗਾ।
ਦੱਸ ਦਈਏ ਕਿ ਲੱਖਾ ਸਿਧਾਨਾ ਪੰਜਾਬ ਦਾ ਰਹਿਣ ਵਾਲਾ ਹੈ। ਸਿਧਾਨਾ ਇਕ ਸਮੇਂ ਜੁਰਮ ਦੀ ਦੁਨੀਆਂ ਵਿਚ ਇਕ ਵੱਡਾ ਨਾਮ ਸੀ। ਬਾਅਦ ਵਿਚ ਉਹ ਰਾਜਨੀਤੀ ਵਿਚ ਦਾਖਲ ਹੋਇਆ ਅਤੇ ਫਿਰ ਸਮਾਜ ਸੇਵਾ ਵਿਚ ਸ਼ਾਮਲ ਹੋਇਆ। ਪੰਜਾਬ ਦੇ ਬਠਿੰਡਾ ਦਾ ਵਸਨੀਕ ਲੱਖਾ ਇਕ ਕਬੱਡੀ ਖਿਡਾਰੀ ਵੀ ਰਿਹਾ ਹੈ। ਖੇਡਾਂ ਅਤੇ ਅਪਰਾਧ ਤੋਂ ਫਿਰ ਰਾਜਨੀਤੀ ਵਿਚ ਆਏ ਲੱਖਾ ਨੇ ਕਿਸਾਨੀ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ।