delhi police notice rakesh tikait: 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਹੰਗਾਮੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਕ੍ਰਾਈਮ ਨੇ 6 ਕਿਸਾਨ ਨੇਤਾਵਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ।ਇਨ੍ਹਾਂ ਸਾਰੇ 6 ਨੇਤਾਵਾਂ ਨੂੰ 29 ਜਨਵਰੀ ਨੂੰ ਕ੍ਰਾਈਮ ਬ੍ਰਾਂਚ ਦੇ ਦਫਤਰ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਇਨ੍ਹਾਂ ‘ਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਸ਼ਾਮਲ ਹਨ।ਦਿੱਲੀ ਪੁਲਸ ਕ੍ਰਾਈਮ ਬ੍ਰਾਂਚ ਨੇ ਕਿਸਾਨ ਨੇਤਾ ਬੂਟਾ ਸਿੰਘ, ਦਰਸ਼ਨਪਾਲ ਸਿੰਘ,ਰਾਕੇਸ਼ ਟਿਕੈਤ, ਸ਼ਮਸ਼ੇਰ ਪੰਧੇਰ ਅਤੇ ਸਤਨਾਮ ਪੰਨੂੰ ਨੂੰ ਨੋਟਿਸ ਭੇਜਿਆ ਹੈ।ਦੱਸਣਯੋਗ ਹੈ ਕਿ 26 ਜਨਵਰੀ ਨੂੰ ਹੋਏ ਹੰਗਾਮਾ ਮਾਮਲੇ ‘ਚ ਦੇਸ਼ਧ੍ਰੋਹ ਅਤੇ ਯੂਏਪੀਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਕਰ ਰਹੀ ਹੈ।ਸਪੈਸ਼ਲ ਸੈੱਲ ਦੇ ਵੱਡੇ ਅਧਿਕਾਰੀਆਂ ਮੁਤਾਬਕ ਯੂਏਪੀਏ ਦੇ ਤਹਿਤ ਜੋ ਕੇਸ ਦਰਜ ਕੀਤੇ ਗਏ ਹਨ।ਉਨ੍ਹਾਂ ‘ਚ ਆਈਟੀਓ ਸਮੇਤ ਸਾਰੀਆਂ ਥਾਵਾਂ ‘ਤੇ ਜੋ ਹੰਗਾਮਾ ਹੋਇਆ ਹੈ।ਉਸਦੀ ਜਾਂਚ ਕੀਤੀ ਜਾਵੇਗੀ।ਘਟਨਾ ਦੀ ਜਾਂਚ ਐਨਕਾਉਂਟਰ ਸਪੈਸ਼ਲਿਸਟ ਮੰਨੇ ਜਾਣ ਵਾਲੇ ਦਿੱਲੀ ਪੁਲਸ ਦੇ ਸਪੈਸ਼ਲ ਏਸੀਪੀ ਲਲਿਤ ਮੋਹਨ ਨੇਗੀ ਨੂੰ ਸੌਂਪੀ ਗਈ ਹੈ।ਹੰਗਾਮੇ ਦੇ ਮਾਮਲੇ ‘ਚ ਪੁਲਸ ਨੇ 33 ਐੱਫਆਈਆਰ ਦਰਜ ਕੀਤੀਆਂ ਹਨ।ਜਿਸ ‘ਚ 37 ਕਿਸਾਨ ਨੇਤਾਵਾਂ ਦੇ ਨਾਮ ਹਨ।ਕਿਸਾਨ ਨੇਤਾਵਾਂ ਦੇ ਵਿਰੁੱਧ ਲੁਕਆਊਟ ਨੋਟਿਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ‘ਤੇ ਹਮਲਾ ਬੋਲਿਆ ਹੈ।ਅਮਰਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਦੇ ਹੰਗਾਮੇ ਦੀ ਆੜ ‘ਚ ਦਿੱਲੀ ਪੁਲਸ ਕਿਸਾਨ ਨੇਤਾਵਾਂ ਨੂੰ ਪ੍ਰੇਸ਼ਾਨ ਕਰ ਰਹੀ ਜੋ ਸਹੀ ਨਹੀਂ ਹੈ।
ਰਾਤ ਭਰ ਦੇ ਤਣਾਓਪੂਰਣ ਮਹੌਲ ਦੇ ਬਾਅਦ ਦੇਖੋ ਕਿਵੇਂ ਬਦਲ ਗਿਆ ਗਾਜ਼ੀਪੁਰ ਬਾਰਡਰ ਦਾ ਹਾਲ