jasbir jassi farmer protest: ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਖ਼ੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਸ ਕਿਸਾਨੀ ਮੋਰਚੇ ਨੂੰ ਗੋਦੀ ਮੀਡੀਆ ਸ਼ੁਰੂ ਤੋਂ ਹੀ ਗਲ਼ਤ ਤਰੀਕੇ ਨਾਲ ਦਿਖਾ ਰਿਹਾ ਹੈ। ਸੈਂਟਰ ਦੀ ਗੋਦੀ ਮੀਡੀਆ ਸ਼ੁਰੂ ਤੋਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਸੀ। ਇਸ ਗੋਦੀ ਮੀਡੀਆ ਨੂੰ ਪੰਜਾਬੀ ਕਲਾਕਾਰ ਲਗਾਤਾਰ ਲਾਹਨਤਾਂ ਪਾ ਰਹੇ ਹਨ। ਉਥੇ ਹੀ ਹੁਣ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ‘ਮੀਡੀਆ ਭਾਈਚਾਰੇ’ ਨੂੰ ਚਿਤਾਵਨੀ ਦਿੱਤੀ ਹੈ।
ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਚਿਤਾਵਨੀ ਦਿੱਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ‘ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ’ਚ ਕਿਉਂ ਲੱਗੇ ਹਨ? ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ ’ਚ ਧਕੇਲਨਾ? ਜੇਕਰ ਇਸ ਵਾਰ ਪੰਜਾਬ ਅੱਗ ’ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!
ਜਾਣਕਾਰੀ ਲਈ ਦੱਸ ਦੇਈਏ ਕਿ ਕਿਸਾਨੀ ਘੋਲ ਨੂੰ ਹੋਰ ਤੇਜ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 26 ਜਨਵਰੀ ਨੂੰ ਗਣਤਤੰਰ ਦਿਵਸ ਮੌਕੇ ‘ਟਰੈਕਟਰ ਪਰੇਡ’ ਕੱਢਣ ਦਾ ਐਲਾਨ ਕੀਤਾ ਸੀ। ਸ਼ਾਂਤਮਈ ਢੰਗ ਨਾਲ ਕੱਢੀ ਜਾ ਰਹੀ ਇਸ ਪਰੇਡ ’ਚ ਕੁਝ ਸ਼ਰਾਰਤੀ ਲੋਕਾਂ ਨੇ ਅੰਦੋਲਨ ’ਚ ਹਿੰਸਾ ਪੈਦਾ ਕਰ ਦਿੱਤੀ। ਇਸ ਦੌਰਾਨ ਲਾਲ ਕਿਲ੍ਹੇ ’ਚ ਹੋਈ ਘਟਨਾਕ੍ਰਮ ਨੇ ਸਾਰਿਆਂ ਨੂੰ ਕਾਫ਼ੀ ਦੁੱਖੀ ਕੀਤਾ। ਇਸ ਘਟਨਾ ਤੋਂ ਬਾਅਦ ਕਿਸਾਨੀ ਏਕਤਾ ਕਾਫ਼ੀ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ।