singhu border tight security kisan andolan: ਕਿਸਾਨ ਅੰਦੋਲਨ ਦੇ ਪ੍ਰਮੁੱਖ ਕੇਂਦਰ ‘ਸਿੰਘੂ ਸਰਹੱਦ’ ’ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੇ ਜਾਣ, ਸਾਰਿਆਂ ਪਾਸੇ ਬੈਰੀਕੇਡ ਲਗਾਏ ਜਾਣ, ਸਾਰੇ ਪਰਵੇਸ਼ ਮਾਰਗਾਂ ਨੂੰ ਬੰਦ ਕਰਣ ਅਤੇ ਹਜ਼ਾਰਾਂ ਸੁਰੱਖਿਆ ਕਰਮੀਆਂ ਦੇ ਮਾਰਚ ਕਰਣ ਦੇ ਨਾਲ ਸ਼ੁੱਕਰਵਾਰ ਨੂੰ ਇਹ ਜਗ੍ਹਾ ਇਕ ਤਰ੍ਹਾਂ ਨਾਲ ਕਿਲ੍ਹੇ ਵਿਚ ਤਬਦੀਲ ਕਰ ਦਿੱਤੀ ਗਈ।ਸਥਾਨਕ ਲੋਕਾਂ ਅਤੇ ਪਰਦਰਸ਼ਨਕਾਰੀਆਂ ਵਿਚਾਲੇੇ ਅੱਜ ਹੋਈ ਝੜਪ ਦੇ ਬਾਅਦ ਸੁਰੱਖਿਆ ਕਰਮੀ ਅਤਿਅੰਤ ਚੌਕਸੀ ਵਰਤ ਰਹੇ ਹਨ। ਦਿੱਲੀ ਵਿਚ ਗਣਤੰਤਰ ਦਿਵਸ ਦੇ ਮੌਕੇ ਹੋਈ ਹਿੰਸਾ ਦੌਰਾਨ 394 ਪੁਲਸ ਕਰਮੀਆਂ ਦੇ ਜ਼ਖ਼ਮੀ ਹੋਣ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਣ ਦੇ ਬਾਅਦ ਇਸ ਪ੍ਰਦਰਸ਼ਨ ਸਥਾਨ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਥੇ ਕੰਕਰੀਟ ਦੇ ਕਈ ਬੈਰੀਕੇਡ ਅਤੇ ਹੋਰ ਅਵਰੋਧਕ ਲਗਾਏ ਗਏ ਹਨ ਅਤੇ ਕਿਸੇ ਨੂੰ ਵੀ, ਇੱਥੇ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰਦਰਸ਼ਨ ਸਥਾਨ ’ਤੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਬੈਰੀਕੇਡ ਦੇ ਦੂਜੇ ਪਾਸੇ ਖੜੇ੍ਹ ਹਰਿਆਣੇ ਦੇ ਕੈਥਲ ਦੇ ਨਿਵਾਸੀ 26 ਸਾਲਾ ਮਨਜੀਤ ਢਿੱਲੋਂ ਨੇ ਕਿਹਾ, ‘ਇਹ ਲਾਠੀਆਂ, ਹੰਝੂ ਗੈਸ ਦੇ ਗੋਲੇ ਅਤੇ ਹਥਿਆਰ ਸਾਨੂੰ ਡਰਾ ਨਹੀਂ ਸੱਕਦੇ। ਅਸੀਂ ਨਹੀਂ ਝੁਕਾਂਗੇ, ਅਸੀਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਪੂਰੀ ਹੋਣ ਤੱਕ ਵਾਪਸ ਨਹੀਂ ਜਾਵਾਂਗੇ। ਉਂਝ ਤਾਂ ਕੁੱਝ ਪ੍ਰਦਰਸ਼ਨਕਾਰੀਆਂ ਵਿਚਾਲੇ ਬੇਚੈਨੀ ਨਜ਼ਰ ਆ ਰਹੀ ਹੈ ਪਰ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ (ਕੇ.ਐਮ.ਐਸ.ਸੀ.) ਦੇ ਸਬੰਧਤ ਮੰਚਾਂ ’ਤੇ ਕੁੱਝ ਨਹੀਂ ਬਦਲਿਆ ਹੈ। ਉਨ੍ਹਾਂ ਮੰਚਾਂ ’ਤੇ ਪਹਿਲਾਂ ਦੀ ਤਰ੍ਹਾਂ ਹੀ ਉਚੀ ਆਵਾਜ਼ ਵਿੱਚ ਭਾਸ਼ਣ ਦਿੱਤੇ ਜਾ ਰਹੇ ਹਨ।ਐਸ.ਕੇ.ਐਮ. ਨੇ ਕੇ.ਐਮ.ਐਸ.ਸੀ., ਅਦਾਕਾਰ ਤੋਂ ਨੇਤਾ ਬਣੇ ਦੀਪ ਸਿੱਧੂ ਅਤੇ ਕੇਂਦਰ ਸਰਕਾਰ ’ਤੇ 26 ਜਨਵਰੀ ਨੂੰ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦਾ ਠੀਕਰਾ ਭੰਨਿਆ ਸੀ। ਇਸ ਪੂਰੇ ਖੇਤਰ ਵਿਚ ਸਿਰਫ਼ ਰਾਮ ਭਦੋਸ (18) ਦੀ ਦੁਕਾਨ ਖੁੱਲੀ ਹੈ। ਉਨ੍ਹਾਂ ਕਿਹਾ, ‘ਮੈਂ ਦੁਕਾਨ ਨਹੀਂ ਖੋਲ੍ਹਣਾ ਚਾਹੁੰਦਾ ਸੀ। ਮੈਂ ਡਰਿਆ ਹੋਇਆ ਹਾਂ ਕਿ ਕਿਤੇ ਹਿੰਸਕ ਹਾਲਾਤ ਪੈਦਾ ਨਾ ਹੋ ਜਾਣ ਪਰ ਉਨ੍ਹਾਂ ਨੇ (ਸੁਰੱਖਿਆਕਰਮੀਆਂ) ਮੈਨੂੰ ਚਾਹ ਦੀ ਦੁਕਾਨ ਖੋਲ੍ਹਣ ਅਤੇ ਉਨ੍ਹਾਂ ਨੂੰ ਚਾਹ ਪਿਲਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਉਹ ਮੇਰੀ ਰੱਖਿਆ ਕਰਣਗੇ।’