Singhu border violence: ਕਿਸਾਨ ਅੰਦੋਲਨ ਵਿਚਾਲੇ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ‘ਤੇ ਮੁੜ ਹੰਗਾਮਾ ਹੋ ਗਿਆ ਹੈ । ਸਥਾਨਕ ਲੋਕਾਂ ਅਤੇ ਕਿਸਾਨਾਂ ਵਿਚਾਲੇ ਪੱਥਰਬਾਜ਼ੀ ਹੋਈ । ਇਸ ਦੌਰਾਨ ਅਲੀਪੁਰ ਦੇ SHO ‘ਤੇ ਵੀ ਤਲਵਾਰ ਨਾਲ ਹਮਲਾ ਹੋਇਆ । ਇਸ ਮਾਮਲੇ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਨ੍ਹਾਂ ਵਿੱਚ ਅਲੀਪੁਰ SHO ‘ਤੇ ਤਲਵਾਰ ਨਾਲ ਹਮਲਾ ਕਰਨ ਵਾਲਾ ਦੋਸ਼ੀ ਵੀ ਸ਼ਾਮਿਲ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਅਸਲ, ਇਸ ਝੜਪ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ । ਇਸ ਮਾਮਲੇ ਵਿੱਚ SHO ‘ਤੇ ਹਮਲਾ ਕਰਨ ਵਾਲੇ ਦੀ ਪਛਾਣ 22 ਸਾਲਾ ਰਣਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਉਹ ਪੰਜਾਬ ਦੇ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ‘ਤੇ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਕਿਸਾਨਾਂ ਤੇ ਸਥਾਨਿਕ ਲੋਕਾਂ ਵਿਚਾਲੇ ਪੱਥਰਬਾਜ਼ੀ ਹੋਈ। ਇਸ ਵਿਚਾਲੇ ਸਥਿਤੀ ਨੂੰ ਬੇਕਾਬੂ ਹੁੰਦਿਆਂ ਦੇਖ ਕੇ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਸਬੰਧੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਲੀਪੁਰ ਦੇ ਐੱਸ.ਐੱਚ.ਓ. ਪ੍ਰਦੀਪ ਪਾਲੀਵਾਲ ਸਿੰਘੂ ਬਾਰਡਰ ਪ੍ਰਦਰਸ਼ਨ ਸਥਾਨ ਖਾਲੀ ਕਰਾਉਣ ਨੂੰ ਲੈ ਕੇ ਕਿਸਾਨਾਂ ਅਤੇ ਸਥਾਨਕ ਨਿਵਾਸੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਵੱਡੇ ਸਮੂਹ ਦੇ ਦਰਮਿਆਨ ਹੋਈ ਝੜਪ ਵਿਚਾਲੇ ਬਚਾਅ ਕਰਵਾ ਰਹੇ ਸਨ । ਇਸ ਦੌਰਾਨ ਉਹ ਜ਼ਖਮੀ ਹੋ ਗਏ।
ਇਹ ਵੀ ਦੇਖੋ: ਜੋਗਿੰਦਰ ਯਾਦਵ ਨੇ ਸਟੇਜ ਤੋਂ ਕਿਹਾ, ਭਾਵੁਕ ਹੋਏ ਟਿਕੈਤ ਦੇ ਚਾਰ ਹੰਝੂਆਂ ਨੇ ਸਾਰੇ ਦਾਗ ਧੋ ਦਿੱਤੇ