laws other issues parliament session: ਸੰਸਦ ‘ਚ ਬਜਟ ਸੈਸ਼ਨ ਨੂੰ ਲੈ ਕੇ ਸਰਬ ਪਾਰਟੀ ਬੈਠਕ ਦੇ ਦੌਰਾਨ ਪੀਐੱਮ ਮੋਦੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ।ਜਾਣਕਾਰੀ ਮੁਤਾਬਕ ਪੀਐੱਮ ਮੋਦੀ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਕਿਸਾਨ ਅਤੇ ਸਰਕਾਰ ਦੌਰਾਨ ਗੱਲਬਾਤ ਦਾ ਰਾਹ ਹਮੇਸ਼ਾਂ ਖੁੱਲਿ੍ਹਆ ਹੈ।ਉਨਾਂ੍ਹ ਨੇ ਕਿਹਾ ਕਿ ਮੈਂ ਨਰਿੰਦਰ ਤੋਮਰ ਦੀ ਗੱਲ ਦੁਹਰਾਉਣਾ ਚਾਹੁੰਦਾ ਹਾਂ।ਭਾਵੇਂ ਸਰਕਾਰ ਅਤੇ ਕਿਸਾਨ ਸਹਿਮਤੀ ‘ਤੇ ਨਹੀਂ ਪਹੁੰਚੇ ਹਨ ਪਰ ਅਸੀਂ ਕਿਸਾਨਾਂ ਦੇ ਸਾਹਮਣੇ ਵਿਕਲਪ ਰੱਖ ਰਹੇ ਹਾਂ।ਉਹ ਇਸ ‘ਤੇ ਚਰਚਾ ਕਰਨ।ਦੱਸਣਯੋਗ ਹੈ ਕਿ ਇਸ ਬੈਠਕ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸੰਸਦ ਮੈਂਬਰ ਪ੍ਰਹਿਲਾਦ ਜੋਸ਼ੀ, ਸੰਸਦ ਕਾਰਜਸ਼ੀਲ ਮੰਤਰੀ ਅਰਜੁਨ ਮੇਘਵਾਲ ਅਤੇ ਵੀ ਮੁਰਲੀਧਰਨ ਵੀਡੀਓ ਕਾਨਫ੍ਰੰਸਿੰਗ ਦੇ ਰਾਹੀਂ ਸ਼ਾਮਲ ਹਨ।
ਇਸ ਮੀਟਿੰਗ ‘ਚ ਬਜਟ ਸੈਸ਼ਨ ਸੁਚਾਰੂ ਢੰਗ ਨਾਲ ਅਤੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ‘ਚ ਸਾਰੇ ਵਿਰੋਧੀ ਦਲ ਸ਼ਾਮਲ ਹੋਣ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ।ਸਰਕਾਰ ਵਲੋਂ ਸਾਰੇ ਵਿਰੋਧੀ ਦਲਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਰਕਾਰ ਖੇਤੀ ਸੰਬੰਧੀ ਕਾਨੂੰਨਾਂ ਸਮੇਤ ਸਾਰਿਆਂ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹਨ।ਇਸ ਤੋਂ ਪਹਿਲਾਂ ਬਜਟ ਸੈਸ਼ਨ ਦੇ ਪਹਿਲੇ ਦਿਨ 20 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ, ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਬਜਟ ‘ਚ ਹੰਗਾਮਾ ਨਾ ਹੋਵੇ।ਰਾਸ਼ਟਰੀ ਲੋਕਤੰਤਰ ਪਾਰਟੀ ਦੇ ਮੁੱਖੀ ਹਨੂੰਮਾਨ ਬੇਨੀਪਾਲ ਨੇ ਐਲਾਨ ਕੀਤਾ ਹੈ ਕਿ ਸਰਬ ਪਾਰਟੀ ਬੈਠਕ ‘ਚ ਹਿੱਸਾ ਨਹੀਂ ਲੈਣਗੇ।ਉਨਾਂ੍ਹ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਪ੍ਰਤੀ ਸਮਰਥਨ ਜਤਾਉਣ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ।
ਅੰਦੋਲਨਾਂ ‘ਚ ਪਰਚੇ ਹੀ ਦਰਜ ਹੁੰਦੇ ਨੇ, ਹਾਰ ਨਹੀਂ ਪੈਂਦੇ, ਰਾਜੇਵਾਲ ਨੇ ਖੋਲ੍ਹੀਆਂ ਸਰਕਾਰੀ ਧੱਕੇ ਦੀਆਂ ਪਰਤਾਂ