made human chain support of farmers: ਰਾਜਧਾਨੀ ਦਿੱਲੀ ‘ਚ ਦੋ ਮਹੀਨਿਆਂ ਤੋਂ ਵੀ ਜਿਆਦਾ ਸਮੇਂ ਤੋਂ ਕਿਸਾਨਾਂ ਦੇ ਸਮਰਥਨ ‘ਚ ਅੰਦੋਲਨ ਚੱਲ ਰਿਹਾ ਹੈ।ਸ਼ਨੀਵਾਰ ਨੂੰ ਕਿਸਾਨਾਂ ਦੇ ਸਮਰਥਨ ‘ਚ ਮਹਾਗਠਬੰਧਨ ਨੇ ਬਿਹਾਰ ‘ਚ ਮਨੁੱਖੀ ਲੜੀ ਬਣਾਈ ਗਈ।ਆਰਜੇਡੀ ਨੇਤਾ ਤੇਜਸਵੀ ਯਾਦਵ ਦੀ ਅਗਵਾਈ ‘ਚ ਕਾਂਗਰਸ ਅਤੇ ਵਾਮਪੰਥੀ ਦਲਾਂ ਨੇ ਪਟਨਾ ਤੋਂ ਬੁੱਧ ਮੂਰਤੀ ਪਾਰਕ ਦੇ ਸਾਹਮਣੇ ਮਨੁੱਖੀ ਲੜੀ ਬਣਾਈ ਅਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਆਪਣੀ ਆਵਾਜ਼ ਬੁਲੰਦ ਕੀਤੀ।ਪਟਨਾ ਪ੍ਰਸ਼ਾਸਨ ਵਲੋਂ ਹਾਲਾਂਕਿ ਮਹਾਗਠਬੰਧਨ ਨੂੰ ਮਨੁੱਖੀ ਲੜੀ ਬਣਾਉਣ ਦੀ ਇਜ਼ਾਜਤ ਨਹੀਂ ਮਿਲੀ ਸੀ।
ਇਸਤੋਂ ਬਾਅਦ ਭਾਰੀ ਸੁਰੱਖਿਆ ਬੰਦੋਬਸਤ ਦੇ ਦੌਰਾਨ ਮਹਾਗਠਬੰਧਨ ਨੇ ਕਿਸਾਨਾਂ ਦੇ ਸਮਰਥਨ ‘ਚ ਮਨੁੱਖੀ ਲੜੀ ਬਣਾਈ।ਤੇਜਸਵੀ ਯਾਦਵ ਪਟਨਾ ‘ਚ ਮਨੁੱਖੀ ਲੜੀ ਦੀ ਅਗਵਾਈ ਕਰ ਰਹੇ ਸਨ।ਉਨਾਂ੍ਹ ਨੇ ਦੱਸਿਆ ਕਿ ਦਿੱਲੀ ‘ਚ ਕਿਸਾਨਾਂ ਅਤੇ ਪੁਲਸ ਦੌਰਾਨ ਹੋਈ ਹਿੰਸਾ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਤੇਜਸਵੀ ਯਾਦਵ ਨੇ ਕਿਹਾ ਕਿ ਕਿਸਾਨ ਅੰਦੋਲਨ ‘ਚ ਬੀਜੇਪੀ ਹਿੰਸਾ ਕਰਵਾ ਰਹੀ ਹੈ।ਬੀਜੇਪੀ ਸਾਜਿਸ਼ ਕਰਕੇ ਕਿਸਾਨ ਅੰਦੋਲਨ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਸਰਕਾਰ ਜਿੰਨੀ ਵੀ ਕੋਸ਼ਿਸ ਕਰ ਲਵੇ ਪਰ ਕਿਸਾਨ ਅੰਦੋਲਨ ਖਤਮ ਨਹੀਂ ਹੋਵੇਗਾ।ਕਿਸਾਨ ਜਦੋਂ ਨਹੀਂ ਚਾਹੁੰਦਾ ਹੈ ਕਿ ਇਹ ਕਾਨੂੰਨ ਲਾਗੂ ਹੋਣ ਤਾਂ ਫਿਰ ਕੇਂਦਰ ਸਰਕਾਰ ਨੂੰ ਅਜਿਹਾ ਕਰਨ ਦੀ ਕੀ ਲੋੜ ਹੈ।
ਆਪ ਟ੍ਰੈਕਟਰ ‘ਤੇ ਚੜ੍ਹਕੇ ਬੱਬੂ ਮਾਨ ਵੱਡਾ ਕਾਫ਼ਿਲਾ ਲੈ ਦਿੱਲੀ ਰਵਾਨਾ, ਫੂਕ ਰਿਹਾ ਮੋਰਚੇ ‘ਚ ਨਵਾਂ ਜੋਸ਼, ਦੇਖੋ LIVE !