karah parshad importance: ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰ ਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਂਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਆਣਿ ਮਹਾ ਪਰਸਾਦ ਵੰਡਿ ਖਵਾਇਆ।ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰ ਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਂਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਆਣਿ ਮਹਾ ਪਰਸਾਦ ਵੰਡਿ ਖਵਾਇਆ।
ਕੜਾਹ ਕਰਨ ਕੀ ਬਿਧਿ ਸੁਨ ਲੀਜੈ।
ਤੀਨ ਭਾਗ ਕੋ ਸਮਸਰ ਕੀਜੈ।
ਲੇਪਨ ਆਗੈ ਬਹੁਕਰ ਦੀਜੈ।
ਮਾਂਜਨ ਕਰ ਭਾਂਜਨ ਧੋਵੀਜੈ।
ਕਰ ਸਨਾਨ ਪਵਿਤ੍ਰ ਹੈ ਬਹੈ।
ਵਾਹਿਗੁਰੂ ਬਿਨ ਅਵਰ ਨ ਕਹੈ।
ਕਰਿ ਤਿਆਰ ਚੋਕੀ ਪਰ ਧਰੈ।
ਚਾਰ ਓਰ ਕੀਰਤਨ ਬਹਿ ਕਰੈ। ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ ਸੋਗ।
ਕੜਾਹ-ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤੇ ਰਖਣਾ ਚਾਹੀਦਾ ਹੈ ਕਿ ਸਾਫ਼-ਸੁਥਰੇ ਭਾਂਡੇ ਵਿਚ, ਸਾਫ਼ ਹੱਥਾਂ ਨਾਲ ਇਕੋ ਜਿਤਨਾ ਆਟਾ, ਖੰਡ ਤੇ ਘਿਉ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾਹ-ਪ੍ਰਸ਼ਾਦ ਤਿਆਰ ਕੀਤਾ ਜਾਵੇ। ਜੇਕਰ ਚਾਸ਼ਨੀ ਬਣਾ ਲਈ ਜਾਵੇ ਤਾਂ ਹੋਰ ਵੀ ਚੰਗੀ ਗੱਲ ਹੈ। ਆਟਾ ਚੰਗੀ ਤਰ੍ਹਾਂ ਭੁੱਜ ਜਾਣ ਤੇ ਚਾਸ਼ਨੀ ਮਿਲਾਈ ਜਾਵੇ। ਆਟੇ ਅਤੇ ਚਾਸ਼ਨੀ ਦੀ ਗਰਮਾਈ ਵਿਚ ਥੋੜ੍ਹਾ ਵੀ ਫ਼ਰਕ ਨਾ ਹੋਵੇ। ਜੇਕਰ ਚਾਸ਼ਨੀ ਜ਼ਰਾ ਵੀ ਠੰਡੀ ਹੋ ਜਾਵੇ ਤਾਂ ਘਿਉ ਅਲੱਗ ਹੋ ਜਾਵੇਗਾ। ਚਾਸ਼ਨੀ ਪਾਉਣ ਪਿਛੋਂ ਕੜਾਹੀ ਚੁੱਲ੍ਹੇ ਤੋਂ ਉਤਾਰ ਲੈਣੀ ਚਾਹੀਦੀ ਹੈ।
ਆਪ ਟ੍ਰੈਕਟਰ ‘ਤੇ ਚੜ੍ਹਕੇ ਬੱਬੂ ਮਾਨ ਵੱਡਾ ਕਾਫ਼ਿਲਾ ਲੈ ਦਿੱਲੀ ਰਵਾਨਾ, ਫੂਕ ਰਿਹਾ ਮੋਰਚੇ ‘ਚ ਨਵਾਂ ਜੋਸ਼, ਦੇਖੋ LIVE !