Thyroid essentials oils: ਥਾਇਰਾਇਡ ਦੀ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਥਾਇਰਾਇਡ ਦਾ ਵੱਧ ਖ਼ਤਰਾ ਹੁੰਦਾ ਹੈ। ਥਾਇਰਾਇਡ ਤਾਂ ਹੁਣ ਇਕ ਅਜਿਹੀ ਆਮ ਬਿਮਾਰੀ ਹੋ ਗਈ ਹੈ ਜਿਸ ਦਾ ਹਰ ਕੋਈ ਪੀੜਤ ਹੈ। ਇਹ ਬਿਮਾਰੀ ਹਾਰਮੋਨਲ ਸਮੱਸਿਆਵਾਂ ਨਾਲ ਜੁੜੀ ਹੈ। ਦਰਅਸਲ ਗਲੇ ‘ਚ ਵੋਕਲ ਕੋਰਡ ਦੇ ਦੋਵੇਂ ਪਾਸੇ ਥਾਇਰਾਇਡ ਗਲੈਂਡ ਹੁੰਦਾ ਹੈ ਜੋ ਕਿ ਤਿਤਲੀ ਦੀ ਸ਼ਕਲ ਵਾਲੀ ਹੁੰਦੀ ਹੈ। ਇਨ੍ਹਾਂ ਵਿਚੋਂ T3, T4 ਹਾਰਮੋਨਜ਼ ਨਿਕਲਦੇ ਹਨ ਜੋ ਸਰੀਰ ਦੇ ਕਈ ਕਾਰਜਾਂ ‘ਚ ਸਹਾਇਤਾ ਕਰਦੇ ਹਨ ਪਰ ਜਦੋਂ ਇਹ ਹਾਰਮੋਨਸ ਗੜਬੜ ਕਰਨ ਲੱਗਦੇ ਹਨ ਤਾਂ ਥਾਇਰਾਇਡ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਹਨ ਜੋ ਇਸਦਾ ਸ਼ਿਕਾਰ ਹਨ ਅਤੇ ਉਹ ਇਸ ਸਮੱਸਿਆ ਨੂੰ ਹੱਲ ਕਰਨ ਲਈ ਵੱਖੋ-ਵੱਖਰੇ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਜ਼ਰੂਰੀ ਤੇਲਾਂ ਦੀ ਸਹਾਇਤਾ ਨਾਲ ਤੁਸੀਂ ਥਾਇਰਾਇਡ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘੱਟ ਕਰ ਸਕਦੇ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
ਚੰਦਨ ਦਾ ਤੇਲ: ਚੰਦਨ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਇਸ ਦਾ ਤੇਲ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਤੇ ਜੇਕਰ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਇਸ ਸਮੱਸਿਆ ਲਈ ਵੀ ਇਹ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਤਰ੍ਹਾਂ ਕਰੋ ਵਰਤੋਂ
- ਚੰਦਨ ਦੇ ਤੇਲ ਦੀਆਂ ਕੁਝ ਬੂੰਦਾਂ ਲਓ।
- ਤੁਸੀਂ ਇਸ ‘ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾਓ।
- ਇਸ ਤੇਲ ਨਾਲ ਤੁਸੀਂ ਪੇਟ, ਗਰਦਨ ਦੀ ਮਾਲਸ਼ ਕਰੋ
- ਹਰ ਰੋਜ਼ ਅਜਿਹਾ ਕਰੋ ਅਤੇ ਤਾਂ ਤੁਹਾਨੂੰ ਹੌਲੀ-ਹੌਲੀ ਰਾਹਤ ਮਿਲੇਗੀ
ਲੌਂਗ ਦਾ ਤੇਲ: ਲੌਂਗ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦੇ ਹਨ। ਇਸ ਦੀ ਵਰਤੋਂ ਖਾਣੇ ‘ਚ ਵੀ ਕੀਤੀ ਜਾਂਦੀ ਹੈ ਅਤੇ ਲੋਕ ਇਸ ਨੂੰ ਚਾਹ ‘ਚ ਵੀ ਪਾਉਂਦੇ ਹਨ। ਅਤੇ ਇਹ ਲੌਂਗ ਦਾ ਤੇਲ ਥਾਇਰਾਇਡ ਦੀ ਸਮੱਸਿਆ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਲੋਕ ਆਮ ਘਰਾਂ ‘ਚ ਵੀ ਇਸ ਤੇਲ ਨਾਲ ਮਾਲਸ਼ ਕਰਦੇ ਹਨ।
ਇਸ ਤਰ੍ਹਾਂ ਕਰੋ ਵਰਤੋਂ
- ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਲਓ
- ਹੁਣ ਤੁਸੀਂ ਇਸ ਨੂੰ ਤਲੀਆਂ, ਪੇਟ ਅਤੇ ਗਰਦਨ ‘ਤੇ ਲਗਾ ਕੇ ਮਾਲਸ਼ ਕਰੋ
- ਕੁਝ ਮਿੰਟਾਂ ਤੱਕ ਮਾਲਸ਼ ਕਰਦੇ ਰਹੋ
ਲੈਡਮ ਤੇਲ: ਲੈਡਮ ਤੇਲ ਸਰੀਰ ਦੀ ਸੋਜ਼ ਨੂੰ ਘਟਾਉਣ ਲਈ ਬਹੁਤ ਕਾਰਗਰ ਹੁੰਦਾ ਹੈ। ਉੱਥੇ ਹੀ ਇਸ ਨੂੰ ਲਗਾਉਣ ਨਾਲ ਅਤੇ ਇਸ ਦੀ ਮਾਲਸ਼ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਵੀ ਹੁੰਦੇ ਹਨ। ਖ਼ਾਸ ਤੌਰ ‘ਤੇ ਇਸ ਨਾਲ ਥਾਇਰਾਇਡ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਥਾਇਰਾਇਡ ਦੇ ਮਰੀਜ਼ਾਂ ਦੀ ਗਰਦਨ ਸੁੱਜ ਜਾਂਦੀ ਹੈ ਅਤੇ ਦਰਦ ਵੀ ਹੋਣ ਲੱਗਦਾ ਹੈ ਅਜਿਹੇ ਨਾਲ ਤੁਸੀਂ ਲੈਡਮ ਦੇ ਤੇਲ ਨਾਲ ਮਾਲਸ਼ ਕਰੋ।
ਪੁਦੀਨੇ ਦਾ ਤੇਲ: ਪੁਦੀਨੇ ਦਾ ਤੇਲ ਵੀ ਬਹੁਤ ਅਸਰਦਾਰ ਰਹੇਗਾ। ਇਹ ਤੁਹਾਨੂੰ ਆਸਾਨੀ ਨਾਲ ਬਾਜ਼ਾਰ ‘ਚ ਮਿਲ ਜਾਵੇਗਾ ਅਤੇ ਨਾਲ ਹੀ ਇਸ ਦੀ ਵਰਤੋਂ ਨਾਲ ਥਾਇਰਾਇਡ ਦੀ ਸੋਜ਼ ਨੂੰ ਵੀ ਘੱਟ ਕਰਦਾ ਹੈ। ਇਹ ਤੁਹਾਡੇ ਤਣਾਅ ਨੂੰ ਵੀ ਘਟਾਉਂਦਾ ਹੈ ਅਤੇ ਤੁਹਾਨੂੰ ਦਰਦ ਤੋਂ ਰਾਹਤ ਦਿੰਦਾ ਹੈ।
ਇਸ ਤਰ੍ਹਾਂ ਕਰੋ ਵਰਤੋਂ
- ਪੁਦੀਨੇ ਦਾ ਤੇਲ ਲਓ
- ਇਸ ‘ਚ ਪਾਣੀ ਮਿਲਾਓ
- ਇਸ ਨੂੰ ਚੰਗੀ ਤਰ੍ਹਾਂ ਮਿਲਾਓ
- ਹੁਣ ਤੁਸੀਂ ਇਸ ਪਾਣੀ ਨਾਲ ਨਹਾਓ
- ਤੁਹਾਨੂੰ ਦੱਸ ਦੇਈਏ ਕਿ ਇਹ 4 ਤੇਲ ਥਾਇਰਾਇਡ ਦੀ ਸਮੱਸਿਆ ‘ਚ ਬਿਹਤਰ ਮੰਨੇ ਜਾਂਦੇ ਹਨ ਪਰ ਇਸ ਤੇਲ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।