sikh panth: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ‘ਚ ਹੱਲ ਵਾਹ ਕੇ ਖੇਤੀ ਕੀਤੀ ਸੀ ਅਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ।ਇਸੇ ਲਈ ਸ਼ੁਰੂ ਤੋਂ ਹੀ ਖੇਤੀ ਸਿੱਖਾਂ ਦਾ ਅਹਿਮ ਤੇ ਵਢਮੁੱਲਾ ਖਿੱਤਾ ਰਿਹਾ ਹੈ।ਕਿਸਾਨ ਜ਼ਮੀਨ ਨੂੰ ਆਪਣੀ ਮਾਂ ਮੰਨਦਾ ਹੈ ਅਤੇ ਬੱਚਿਆਂ ਵਾਂਗੂੰ ਉਸਦੀ ਸਾਂਭ-ਸੰਭਾਲ ਕਰਦਾ ਹੈ।ਹਰ ਵਾਰ ਕਿਸਾਨੀ ਅਤੇ ਫਸਲਾਂ ‘ਤੇ ਸਰਕਾਰਾਂ ਅਤੇ ਮੌਸਮ ਦੀ ਮਾਰ ਪੈਂਦੀ ਹੈ।ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੇਂਦਰ ਸਰਕਾਰ ਵਲੋਂ ਖੇਤੀ ਕਾਲੇ ਕਾਨੂੰਨ ਲਿਆਂਦੇ ਗਏ ਹਨ,ਜੋ ਕਿ ਕਿਸਾਨਾਂ ਨੂੰ ਨਾ-ਮਨਜ਼ੂਰ ਹਨ ਪਰ ਫਿਰ ਵੀ ਸਰਕਾਰਾਂ ਇਸ ਨੂੰ ਕਿਸਾਨਾਂ ‘ਤੇ ਥੋਪਣਾ ਚਾਹੁੰਦੀਆਂ ਹਨ।ਇਸ ਲਈ ਕਿਸਾਨ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਹਰ ਕੋਈ ਜਾਣਦਾ ਹੈ ਕਿ ਕਿਵੇਂ ਕਿਸਾਨ ਪੋਹ ਦੀਆਂ ਠੰਡੀਆਂ, ਕਾਲੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਨੱਪਦਾ ਹੋਇਆ ਆਪਣੀ ਫਸਲ ਦੀ ਰਾਖੀ ਕਰਦਾ ਹੈ, ਕਿਸਾਨ ਆਪਣੀ ਫਸਲ ਦੀ ਸੰਭਾਲ ਆਪਣੇ ਬੱਚਿਆਂ ਤੋਂ ਕਿਤੇ ਵੱਧ ਕੇ ਕਰਦਾ ਹੈ ਪਰ ਫਿਰ ਵੀ ਕਿਸਾਨ ਦੀ ਇਸ ਹੱਡ-ਤੋੜਵੀਂ ਮਿਹਨਤ ਦਾ ਮੁੱਲ ਕੌਡੀ ਵੀ ਨਹੀਂ ਪੈਂਦਾ।
ਇਨ੍ਹਾਂ ਸਮੇਂ ਦੀਆਂ ਸਰਕਾਰਾਂ ਨੇ ਹਰ ਵਾਰ ਕਿਸਾਨ-ਮਜ਼ਦੂਰ ਨਾਲ ਧੱਕਾ ਅਤੇ ਜ਼ਿਆਦਤੀ ਹੀ ਕੀਤੀ ਹੈ।ਜਿਸ ਲਈ ਹੁਣ ਕਿਸਾਨ-ਮਜ਼ਦੂਰ ਜਾਗ ਗਏ ਹਨ ਅਤੇ ਆਪਣੀਆਂ ਮੰਗਾਂ ਲਈ ਡਟੇ ਹੋਏ ਹਨ।ਹੁਣ ਕਿਸਾਨ ਆਪਣੇ ਹੱਕ ਲੈ ਕੇ ਰਹਿਣਗੇ ਅਤੇ ਕਿਸਾਨ ਹਾਰ-ਈਨ ਨਹੀਂ ਮੰਨਣਗੇ।ਇਨ੍ਹਾਂ ਸਰਕਾਰਾਂ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ।ਆਪਣੀ ਵਿਚਾਰਧਾਰਾ ਮੁਤਾਬਕ ਸਿੱਖ ਗੁਰੂ ਆਪਣੇ ਸਿਧਾਤਾਂ ਨੂੰ ਪ੍ਰਚਾਰਨ ਦੀ ਹੋਂਦ ਤੱਕ ਹੀ ਸੀਮਤ ਨਹੀਂ ਸਨ ਰਹਿ ਸਕਦੇ।ਉਨ੍ਹਾਂ ਦਾ ਸਮੂਹਕ ਸੰਸਾਰਕ ਨਜ਼ਰੀਆ ਉਨਾਂ੍ਹ ਨੂੰ ਮਜ਼ਬੂਰ ਕਰਦਾ ਸੀ ਕਿ ਉਹ ਅਨਿਆਂ-ਭਰੇ ਜਾਤ-ਪਾਤੀ ਪ੍ਰਬੰਧ ਅਤੇ ਧਾਰਮਕ ਤੇ ਸਿਆਸੀ ਜਬਰ ਦੇ ਚੈਲੰਜ ਨੂੰ ਕਬੂਲ ਕਰਨ।ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਲੋਕਾਂ ਨੂੰ ਜਥੇਬੰਦ ਕਰਨਾ ਜ਼ਰੂਰੀ ਸੀ।ਜਾਤ-ਪਾਤੀ ਅਤੇ ਅੱਤਿਆਚਾਰੀ ਰਾਜ ਪ੍ਰਬੰਦ ਦੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਲਈ ਲਾਜ਼ਮੀ ਸੀ ਕਿ ਇਨ੍ਹਾਂ ਦੇ ਮੁਕਾਬਲੇ ਦੀਆਂ ਸਮਾਜੀ ਤੇ ਰਾਜਸੀ ਸੰਸਥਾਵਾਂ ਕਾਇਮ ਕੀਤੀਆਂ ਜਾਣ।ਇਸ ਤੋਂ ਬਗੈਰ ਕੋਈ ਹੋਰ ਰਾਹ ਨਹੀਂ ਸੀ।ਇਨ੍ਹਾਂ ਚੈਲੰਜਾਂ ਨੂੰ ਅੱਖੋਂ ਓਹਲੇ ਕਰਨ ਨਾਲ ਨਾ ਤਾਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਹੋਣਾ ਸੀ ਅਤੇ ਨਾ ਹੀ ਸਰਬ-ਸਾਂਝੇ ਮਾਨਵਵਾਦ ਨੂੰ ਕਾਇਮ ਕਰਨ ‘ਚ ਕੋਈ ਹਿੱਸਾ ਪਾਇਆ ਜਾ ਸਕਣਾ ਸੀ।ਨਵੀਆਂ ਅੱਡਰੀਆਂ ਸੰਸਥਾਵਾਂ ਬਣਾਉਣਾ ਅਤੇ ਨਾਲ ਹੀ ਜਨਤਕ ਜਥੇਬੰਦੀ ‘ਚ ਸਰਬ-ਲਾਗੂ ਮਾਨਵਵਾਦ ਕਾਇਮ ਰੱਖਣਾ ਸੌਖੇ ਕੰਮ ਨਹੀਂ ਸਨ।
ਦੇਖੋ ਆਹ ਬੰਦੇ ਨੇ ਆਪਣਾ 30 ਕਰੋੜ ਦਾ ਹੋਟਲ, ਉਮਰ ਭਰ ਲਈ ਟਿਕੈਤ ਨੂੰ ਕਿਸਾਨਾਂ ਨੂੰ ਦੇਣ ਦਾ ਕੀਤਾ ਐਲਾਨ !