shri guru arjun dev ji: ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਾ ਅਸਲੀ ਕਾਰਨ ਚੰਦੂ ਲਾਲ ਦੀ ਉਨ੍ਹਾਂ ਨਾਲ ਦੁਸ਼ਮਣੀ ਹੀ ਨਹੀਂ ਸੀ ਬਲਕਿ ਉਨ੍ਹਾਂ ਦੇ ਧਾਰਮਿਕ ਪ੍ਰਚਾਰ ਦੇ ਕਾਰਨ ਦਿਨੋ-ਦਿਨ ਹਿੰਦੂਆਂ ਮੁਸਲਮਾਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਬਣੀ ਜਾ ਰਹੇ ਹੋਣ ਕਰਕੇ ਜਹਾਂਗੀਰ ਬਾਦਸ਼ਾਹ ਦਾ ਧਾਰਮਿਕ ਤਅੱਸਬ ਸੀ।ਜਹਾਂਗੀਰ ਵੱਡੀ ਉਮਰ ‘ਚ ਭਾਵੇਂ ਜ਼ਰਾ ਖੁੱਲ੍ਹ-ਦਿਲਾ ਹੋ ਗਿਆ ਸੀ ਪਰ ਚੜ੍ਹਦੀ ਉਮਰੇ ਇੱਕ ਤਅੱਸਬੀ ਮੁਸਲਮਾਨ ਸੀ, ਜਿਸ ਗੱਲ ਦੀ ਗਵਾਹੀ ਲਈ ਉਸਦੀ ਲਿਖਤ ਵਿਚੋਂ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ।ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੇ ਮੰਨਣ ਵਾਲਿਆਂ ਨੂੰ ਬਿਲਕੁਲ ਚੰਗਾ ਨਹੀਂ ਸੀ ਸਮਝਦਾ ਜਾਪਦਾ, ਕਿਉਂਕਿ ਆਪਣੀ ਲਿਖਤ ਵਿਚ ਉਹ ਦੂਜਿਆਂ ਨੂੰ ਗਾਲ੍ਹਾਂ ਕੱਢਣੋਂ ਵੀ ਸੰਕੋਚ ਨਹੀਂ ਕਰਦਾ, ਜੋ ਕਿ ਇੰਨੇ ਵੱਡੇ ਬਾਦਸ਼ਾਹ ਨੂੰ ਕਦਾਚਿਤ ਨੀਂ ਸ਼ੋਭਦਾ।
ਦੂਜੇ ਧਰਮਾਂ ਵਾਲਿਆਂ ਨੂੰ ਮੁਸਲਮਾਨ ਬਣਾਉਣ ਦੀ ਉਸਦੇ ਦਿਲ ਵਿੱਚ ਡਾਢੀ ਲਾਲਸਾ ਦਿੱਸਦੀ ਹੈ।ਸਿੱਖ ਧਰਮ ਸਬੰਧੀ ਉਹ ਸੁਣ ਚੁੱਕਿਆ ਹੋਇਆ ਸੀ ਤੇ ਉਹ ਇਕ ਨਹੀਂ ਸੀ ਚਾਹੁੰਦਾ ਕਿ ਪਵਿੱਤਰਤਾ ਤੇ ਵਡਿਆਈ ਵਾਲੇ ਬੰਦੇ ਇਸਲਾਮ ਤੋਂ ਬਿਨਾਂ ਕਿਸੇ ਦੂਜੇ ਮਤ ‘ਚ ਭੀ ਹੋਣ।ਇਸ ਕਰਕੇ ਉਹ ਕਿੰਨੇ ਚਿਰ ਤੋਂ ਗੁਰੂ ਅਰਜੁਨ ਸਾਹਿਬ ਨੂੰ ਇਸਲਾਮ ‘ਚ ਲਿਆਉਣ ਦਾ ਖਿਆਲ ਧਾਰੀ ਬੈਠਾ ਸੀ, ਪਰ ਮੌਕਾ ਹੱਥ ਆਉਂਦਾ ਨਹੀਂ ਸੀ ਦਿਸਦਾ।ਉਹ ਇਹ ਕਿਸੇ ਬਹਾਨੇ ਦੀ ਆੜ ‘ਚ ਕਰਨਾ ਚਾਹੁੰਦਾ ਸੀ ਤੇ ਹਰ ਵੇਲੇ ਉਸ ਦੀ ਭਾਲ ‘ਚ ਸੀ ਜੋ ਉਸ ਨੂੰ ਖੁਸਰੋ ਦੀ ਬਗਾਵਤ ਵੇਲੇ ਮਿਲ ਗਿਆ।ਚੰਦੂ ਦੀ ਕਹੀ ਜਾਂਦੀ ਦੁਸ਼ਮਣੀ ਕੋਈ ਜ਼ਿਆਦਾ ਅਰਥ ਨਹੀਂ ਰੱਖਦੀ।ਹਾਂ, ਉਸ ਦਾ ਹੱਥ ਕੇਵਲ ਗੁਰੂ ਅਰਜਨ ਸਾਹਿਬ ਦੇ ਖੁਸਰੋ ਨੂੰ ਤਿਲਕ ਦੇਣ ਜਾਂ ਉਸ ਦੇ ਹੱਕ ‘ਚ ਦੁਆ ਕਰਨ ਆਦਿ ਦੀਆਂ ਸ਼ਿਕਾਇਤਾਂ ਕਰਨ ਜਾਂ ਕਰਨ ਵਾਲਿਆਂ ਨੂੰ ਪੱਟੀ ਪੜ੍ਹਾਉਣ ਜਾਂ ਉਨਾਂ੍ਹ ਦੀਆਂ ਆਖੀਆਂ ਗੱਲਾਂ ਦੀ ਪੁਸ਼ਟੀ ਕਰਨ ‘ਚ ਜਾਂ ਭਾਵੇਂ ਹੋਵੇ ਜਾਂ ਜੇਲ੍ਹ ਵਿਚ ਉਨਾਂ੍ਹ ਨੂੰ ਤਸੀਹੇ ਦੇਣ ਦੀ।ਇਹ ਤਾਂ ਇੱਕ ਆਮ ਗੱਲ ਹੈ, ਛੋਟੇ ਅਫਸਰ ਆਪਣੇ ਵੱਡਿਆਂ ਨੂੰ ਖੁਸ਼ ਕਰਨ ਲਈ ਕੀ ਕੁਝ ਨਹੀਂ ਕਰ ਗੁਜ਼ਰਦੇ। (ਜਾਰੀ ਹੈ)
ਦੇਖੋ ਆਹ ਬੰਦੇ ਨੇ ਆਪਣਾ 30 ਕਰੋੜ ਦਾ ਹੋਟਲ, ਉਮਰ ਭਰ ਲਈ ਟਿਕੈਤ ਨੂੰ ਕਿਸਾਨਾਂ ਨੂੰ ਦੇਣ ਦਾ ਕੀਤਾ ਐਲਾਨ !