Sugar Control home diet: ਸ਼ੂਗਰ ਅੱਜ ਇਕ ਆਮ ਬਿਮਾਰੀ ਹੋ ਗਈ ਹੈ ਜਿਸ ਨੂੰ ਹਲਕੇ ‘ਚ ਲੈਣਾ ਖ਼ਤਰਨਾਕ ਹੋ ਸਕਦਾ ਹੈ। ਹਾਲਾਂਕਿ ਸ਼ੂਗਰ ਮਰੀਜ਼ ਸ਼ੂਗਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਲੈਂਦੇ ਹਨ ਬਲਕਿ ਸਿਹਤਮੰਦ ਡਾਇਟ ਵੀ ਲੈਂਦੇ ਹਨ। ਪਰ ਇਸ ਨੂੰ ਕੰਟਰੋਲ ਕਰਨ ਲਈ ਬਦਲਦੇ ਮੌਸਮ ਦੇ ਨਾਲ ਲਾਈਫਸਟਾਈਲ ‘ਚ ਕੁਝ ਤਬਦੀਲੀਆਂ ਕਰਨੀਆਂ ਵੀ ਜ਼ਰੂਰੀ ਹਨ ਖਾਸ ਕਰਕੇ ਸਰਦੀਆਂ ‘ਚ। ਅਸਲ ‘ਚ ਸਰਦੀਆਂ ‘ਚ ਜ਼ਿਆਦਾਤਰ ਲੋਕ ਘਰ ਦੇ ਅੰਦਰ ਹੀ ਰਹਿੰਦੇ ਹਨ ਅਤੇ ਜਿੰਮ ਵੀ ਨਹੀਂ ਜਾ ਪਾਉਂਦੇ। ਇਸ ਦੇ ਨਾਲ ਹੀ ਸਹੀ ਮਾਤਰਾ ‘ਚ ਧੁੱਪ ਨਾ ਮਿਲਣ ਅਤੇ ਕੋਹਰੇ ਦੇ ਕਾਰਨ ਵੀ ਸ਼ੂਗਰ ਦੇ ਮਰੀਜ਼ ਨੂੰ ਨੁਕਸਾਨ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬਦਲਦੇ ਮੌਸਮ ‘ਚ ਤੁਹਾਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜਿਸ ਨਾਲ ਸ਼ੂਗਰ ਲੈਵਲ ਨਾ ਵਧੇ।
ਅਨਕੰਟਰੋਲ ਸ਼ੂਗਰ ਲੈਵਲ ਦਾ ਕੀ ਹੁੰਦਾ ਹੈ ਨਤੀਜਾ: ਇਹ ਇਕ ਕ੍ਰੋਨਿਕ ਅਤੇ ਪਾਚਕ ਵਿਕਾਰ ਹੈ ਜਿਸ ਦੇ ਕਾਰਨ ਇਨਸੁਲਿਨ ਲੈਵਲ ਘੱਟ ਹੋ ਜਾਣ ਨਾਲ ਖੂਨ ‘ਚ ਗੁਲੋਕੋਜ ਲੈਵਲ ਵਧ ਜਾਂ ਘਟ ਜਾਂਦਾ ਹੈ। ਅਨਕੰਟਰੋਲ ਸ਼ੂਗਰ ਅੱਖ ਦੇ ਰੈਟਿਨਾ ‘ਤੇ ਅਸਰ ਪਾਉਂਦੀ ਹੈ ਜਿਸ ਨਾਲ ਧੁੰਦਲਾ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਕਿਡਨੀ, ਦਿਲ ਅਤੇ ਸਰੀਰ ਦੇ ਹੋਰ ਜ਼ਰੂਰੀ ਅੰਗਾਂ ‘ਤੇ ਵੀ ਬੁਰਾ ਅਸਰ ਹੁੰਦਾ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਸ਼ੂਗਰ ਨੂੰ ਕੰਟਰੋਲ ਰੱਖਣ ਦੇ ਟਿਪਸ…
ਬਦਲੋ ਆਪਣੀ ਡਾਇਟ: ਬਦਲਦੇ ਮੌਸਮ ਦੇ ਨਾਲ ਸਭ ਤੋਂ ਪਹਿਲਾਂ ਆਪਣੀ ਡਾਇਟ ਬਦਲੋ। ਇਸ ਤੋਂ ਇਲਾਵਾ ਇੱਕ ਵਾਰ ‘ਚ ਜ਼ਿਆਦਾ ਹੈਵੀ ਭੋਜਨ ਕਰਨ ਦੇ ਬਜਾਏ ਦਿਨ ਭਰ ‘ਚ 5-6 ਛੋਟੇ ਮੀਲਜ਼ ਲਓ। ਅਜਿਹਾ ਭੋਜਨ ਖਾਓ ਜੋ ਹਜ਼ਮ ਕਰਨ ‘ਚ ਅਸਾਨ ਹੋਵੇ। ਦਿਨ ‘ਚ 1 ਵਾਰ ਦਾਲ ਅਤੇ ਦਹੀਂ ਵੀ ਖਾਓ। ਜੇ ਤੁਸੀਂ ਸਰਦੀਆਂ ਦੇ ਦੌਰਾਨ ਧੁੱਪ ਨਹੀਂ ਲੈ ਪਾਉਂਦੇ ਤਾਂ ਤੁਸੀਂ ਡਾਇਟ ਨਾਲ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਇਸ ਲਈ ਡਾਇਟ ‘ਚ ਆਂਡੇ, ਸੰਤਰੇ, ਲਸਣ, ਮੱਛੀ, ਮਸ਼ਰੂਮਜ਼ ਅਤੇ ਬਦਾਮ ਵਰਗੇ ਭੋਜਨ ਸ਼ਾਮਲ ਕਰੋ। ਨਾਲ ਹੀ ਤਲੇ ਭੁੰਨੇ, ਘਿਓ, ਮੱਖਣ, ਚਿੱਟੇ ਚਾਵਲ, ਮੈਦਾ ਅਤੇ ਮਿੱਠੇ ਫਲਾਂ ਤੋਂ ਵੀ ਦੂਰੀ ਬਣਾ ਕੇ ਰੱਖੋ।
ਹਲਕੀ-ਫੁਲਕੀ ਐਕਸਰਸਾਈਜ਼: ਸਰਦੀਆਂ ‘ਚ ਜਿਮ ਨਹੀਂ ਜਾ ਪਾਉਂਦੇ ਤਾਂ ਹਲਕੀ-ਫੁਲਕੀ ਐਕਸਰਸਾਈਜ਼, ਮੋਰਨਿੰਗ ਵਾਕ, ਮੈਡੀਟੇਸ਼ਨ, ਪ੍ਰਾਣਾਯਾਮ, ਧਨੁਰਾਸਨਾ ਆਦਿ ਕਰੋ। ਜਿੰਨਾ ਹੋ ਸਕੇ ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ। ਸਰੀਰਕ ਗਤੀਵਿਧੀਆਂ ਵੀ ਜ਼ਿਆਦਾ ਦੇਰ ਤੱਕ ਕਰੋ ਅਤੇ ਜ਼ਿਆਦਾ ਦੇਰ ਤੱਕ ਬੈਠੇ ਨਾ ਰਹੋ। ਭਾਰ ਨੂੰ ਵੀ ਕੰਟਰੋਲ ‘ਚ ਰੱਖੋ। ਡਾਇਟ ‘ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜਿਨ੍ਹਾਂ ‘ਚ ਫਾਈਬਰ (ਸਾਬਤ ਅਨਾਜ, ਰਾਗੀ, ਫਿੱਕਾ ਦੁੱਧ, ਓਟਮੀਲ, ਭੂਰੇ ਚੌਲ) ਅਤੇ ਪ੍ਰੋਟੀਨ (ਦਾਲਾਂ, ਸੋਇਆ, ਡੇਅਰੀ ਪ੍ਰੋਡਕਟਸ, ਦੁੱਧ, ਦਹੀਂ, ਮੋਟੇ ਅਨਾਜ) ਭਰਪੂਰ ਮਾਤਰਾ ‘ਚ ਹੋਣ। ਇਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵਰਤ ਤੋਂ ਜਿੰਨਾ ਹੋ ਸਕੇ ਦੂਰ ਰਹੋ। ਮਿੱਠੇ ਫੂਡਜ਼, ਹਲਵਾ, ਖੀਰ, ਮਠਿਆਈਆਂ ‘ਚ ਮਿੱਠੇ ਦੀ ਵਰਤੋਂ ਕਰੋ ਪਰ ਸੀਮਤ ਮਾਤਰਾ ‘ਚ ਕਰੋ।
ਕੀ ਨਹੀਂ ਖਾਣਾ ਚਾਹੀਦਾ: ਜ਼ਿਆਦਾ ਮਿੱਠੇ ਫਲ, ਫਰੂਟ ਜੂਸ, ਕੋਲਡ ਡਰਿੰਕਸ, ਸੌਗੀ, ਪ੍ਰੋਸੈਸਡ ਭੋਜਨ, ਮਸਾਲੇਦਾਰ ਭੋਜਨ, ਖੰਡ, ਫੈਟ ਮੀਟ, ਚਿੱਟਾ ਪਾਸਤਾ, ਚਿੱਟੇ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸ ਫੈਟ ਅਤੇ ਡੱਬਾਬੰਦ ਭੋਜਨ ਤੋਂ ਪਰਹੇਜ਼ ਕਰੋ।
ਜਾਣੋ ਲਓ ਕੁਝ ਦੇਸੀ ਨੁਸਖ਼ੇ ਵੀ…
- ਰੋਜ਼ਾਨਾ 1-2 ਕੱਪ ਗ੍ਰੀਨ ਟੀ, ਅਮਰੂਦ ਦੇ ਪੱਤਿਆਂ ਦੀ ਚਾਹ, ਦਾਲਚੀਨੀ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਹੋਵੇਗੀ।
- ਜਾਮਣ ਦੀਆਂ ਗੁਠਲੀਆਂ ਦਾ ਪਾਊਡਰ ਬਣਾ ਕੇ ਸਵੇਰੇ ਗੁਣਗੁਣੇ ਪਾਣੀ ਨਾਲ ਖਾਲੀ ਪੇਟ ਲਓ। ਇਸ ਨਾਲ ਸ਼ੂਗਰ ਕੰਟਰੋਲ ਕਰਨ ‘ਚ ਵੀ ਸਹਾਇਤਾ ਮਿਲੇਗੀ
- ਖਾਲੀ ਪੇਟ 2-3 ਤੁਲਸੀ ਦੇ ਪੱਤੇ ਚਬਾਉਣ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹੇਗਾ
- ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਕੰਟਰੋਲ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ।
- ਤੇਜਪੱਤੇ ਨੂੰ ਪਾਣੀ ‘ਚ ਉਬਾਲ ਕੇ ਸਵੇਰੇ ਖਾਲੀ ਪੇਟ ਪੀਓ।