Knuckle Cracking effects: ਵਿਅਕਤੀ ਕਦੇ ਵੀ ਜ਼ਿਆਦਾ ਸਮੇਂ ਲਈ ਫ੍ਰੀ ਨਹੀਂ ਬੈਠ ਸਕਦਾ ਭਾਵੇਂ ਉਹ ਫ੍ਰੀ ਹੋਵੇ ਤਾਂ ਵੀ ਉਸਦੇ ਹੱਥ ਕਦੇ ਵੀ ਕੰਮ ਕਰਨਾ ਬੰਦ ਨਹੀਂ ਕਰਨਗੇ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਂਗਲਾਂ ਦੇ ਪਟਾਕੇ ਪਾਉਣ ਦੀ ਆਦਤ ਹੁੰਦੀ ਹੈ। ਉਹ ਕਦੇ ਵੀ ਫ੍ਰੀ ਬੈਠੇ ਹੋਣ ਤਾਂ ਆਪਣੀਆਂ ਉਂਗਲੀਆਂ ਦੇ ਪਟਾਕੇ ਪਾਉਣਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸਦੀ ਬਹੁਤ ਬੁਰੀ ਆਦਤ ਵੀ ਹੋ ਜਾਂਦੀ ਹੈ। ਇਕ ਖੋਜ ਦੇ ਅਨੁਸਾਰ ਦੁਨੀਆ ਦੇ 98 ਪ੍ਰਤੀਸ਼ਤ ਲੋਕਾਂ ਨੂੰ ਇਹ ਆਦਤ ਜ਼ਰੂਰ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਆਰਾਮ ਤਾਂ ਜ਼ਰੂਰ ਮਿਲਦਾ ਹੈ ਪਰ ਅਜਿਹਾ ਕਰਨਾ ਤੁਹਾਡੀ ਸਿਹਤ ਨੂੰ ਵੀ ਮੁਸੀਬਤ ‘ਚ ਪਾ ਸਕਦਾ ਹੈ।
ਉਂਗਲੀਆਂ ਦੇ ਪਟਾਕੇ ਪਾਉਣ ‘ਤੇ ਕਿਉਂ ਆਉਂਦੀ ਹੈ ਆਵਾਜ਼: ਬਹੁਤ ਸਾਰੇ ਨੂੰ ਲੋਕਾਂ ਨੂੰ ਲੱਗਦਾ ਹੈ ਕਿ ਉਂਗਲੀਆਂ ਦੇ ਪਟਾਕੇ ਵਜਾਉਂਦੇ ਸਮੇਂ ਆਵਾਜ਼ ਇਸ ਲਈ ਆਉਂਦਾ ਹੈ ਕਿਉਂਕਿ ਹੱਡੀਆਂ ਆਪਸ ‘ਚ ਟਕਰਾਉਂਦੀਆਂ ਹਨ ਪਰ ਇਸਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਜਦੋਂ ਉਂਗਲੀਆਂ ਦੇ ਪਟਾਕੇ ਪਾਉਣ ‘ਤੇ ਆਵਾਜ਼ ਆਉਂਦੀ ਹੈ ਤਾਂ ਉਸਦਾ ਹੱਡੀਆਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਇਸ ‘ਤੇ ਵਿਗਿਆਨੀ ਦੀ ਮੰਨੀਏ ਤਾਂ ਕਿ ਉਂਗਲਾਂ ਦੇ ਜੋੜ ਦੇ ਆਲੇ-ਦੁਆਲੇ ਕੋਈ ਤਰਲ ਜਾਂ Fluid ਹੁੰਦਾ ਹੈ ਜਿਸ ਨੂੰ ਸਾਈਨੋਵਿਅਲ ਫਲੁਡ ਵੀ ਕਿਹਾ ਜਾਂਦਾ ਹੈ। ਇਸ Fluid ‘ਚ Air ਘੁਲੀ ਹੁੰਦੀ ਹੈ। ਹੁਣ ਜਦੋਂ ਅਸੀਂ ਉਂਗਲੀਆਂ ਨੂੰ ਜ਼ਿਆਦਾ ਬੇਂਡ ਕਰਦੇ ਹਾਂ ਜਾਂ ਮਰੋੜਦੇ ਹਾਂ ਤਾਂ ਇਹ ਹਵਾ ਬੁਲਬੁਲੇ ਦੇ ਰੂਪ ‘ਚ ਉਸ fluid ‘ਚੋਂ ਬਾਹਰ ਨਿਕਲਣ ਲੱਗਦੀ ਹੈ ਅਤੇ ਇਨ੍ਹਾਂ ਬੁਲਬੁਲਾਂ ਦੇ ਨਿਕਲਣ ਕਾਰਨ ਨਾਲ ਚਟ-ਚਟ ਦੀਆਂ ਉੱਚੀਆਂ ਆਵਾਜ਼ਾਂ ਆਉਂਣ ਲੱਗਦੀਆਂ ਹਨ।
ਹੁਣ ਜਾਣੋ ਵਾਰ-ਵਾਰ ਉਂਗਲੀਆਂ ਦੇ ਪਟਾਕੇ ਪਾਉਣ ਦੇ ਨੁਕਸਾਨ…
ਹੱਡੀਆਂ ਹੁੰਦੀਆਂ ਹਨ ਕਮਜ਼ੋਰ: ਜੇ ਕੁਝ ਡਾਕਟਰ ਦੀ ਮੰਨੀਏ ਵਾਰ-ਵਾਰ ਉਂਗਲੀਆਂ ਦੇ ਪਟਾਕੇ ਪਾਉਣ ਨਾਲ ਸਾਨੂੰ ਬੇਸ਼ੱਕ ਰਿਲੈਕਸ ਫੀਲ ਹੁੰਦਾ ਹੈ ਪਰ ਇਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਦਾ ਕਾਰਨ ਹੈ ਕਿ ਹੱਡੀਆਂ ਲਿਗਾਮੈਂਟ ਦੀ ਮਦਦ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਅਤੇ ਜਦੋਂ ਅਸੀਂ ਹੱਡੀਆਂ ਨੂੰ ਸਟ੍ਰੈੱਚ ਕਰਦੇ ਹਾਂ ਤਾਂ ਇਹ ਕਮਜ਼ੋਰ ਹੋਣ ਲੱਗਦੀਆਂ ਹਨ। ਇੱਕ ਖੋਜ ਦੇ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਉਂਗਲੀਆਂ ਦੇ ਪਟਾਕੇ ਪਾਉਣ ਦੀ ਆਦਤ ਹੁੰਦੀ ਹੈ ਉਨ੍ਹਾਂ ਦੀਆਂ ਉਂਗਲੀਆਂ ‘ਚ ਸੋਜ਼ ਆ ਜਾਂਦੀ ਹੈ। ਇਸ ਲਈ ਜੇ ਤੁਹਾਨੂੰ ਵੀ ਇਹ ਆਦਤ ਹੈ ਤਾਂ ਅੱਜ ਤੋਂ ਇਸ ਤੋਂ ਦੂਰੀ ਬਣਾ ਲਓ।
ਖਿਸਕ ਜਾਂਦੇ ਹਨ ਜੋੜ: ਹਾਲਾਂਕਿ ਅਜਿਹੇ ਕੇਸ ਬਹੁਤ ਘੱਟ ਸਾਹਮਣੇ ਆਏ ਹਨ ਪਰ ਇਹ ਦੇਖਿਆ ਗਿਆ ਹੈ ਕਿ ਜੇ ਤੁਸੀਂ ਆਪਣੀਆਂ ਉਂਗਲੀਆਂ ਨੂੰ ਜ਼ਿਆਦਾ ਜ਼ੋਰ ਦੇ ਕੇ ਦਬਾਉਂਦੇ ਹੋ ਜਾਂ ਪਟਾਕੇ ਪਾਉਂਦੇ ਹੋ ਤਾਂ ਇਸ ਨਾਲ ਜੋੜ ਵੀ ਖਿਸਕ ਸਕਦੇ ਹਨ ਜਿਸ ਨਾਲ ਤੁਹਾਡੀ ਪ੍ਰੇਸ਼ਾਨੀ ਵਧ ਸਕਦੀ ਹੈ। ਜੋ ਲੋਕ ਉਂਗਲੀਆਂ ਦੇ ਪਟਾਕੇ ਪਾਉਂਦੇ ਹਨ ਤਾਂ ਉਨ੍ਹਾਂ ਦੀ ਪਕੜ ਕਮਜ਼ੋਰ ਹੋ ਜਾਂਦੀ ਹੈ। ਨਾਲ ਹੀ ਹੱਥ ਵੀ ਕਮਜ਼ੋਰ ਹੁੰਦੇ ਹਨ। ਹਾਲਾਂਕਿ ਇਕ-ਦੋ ਵਾਰ ਉਂਗਲੀਆਂ ਦੇ ਪਟਾਕੇ ਪਾਉਂਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਹੈ ਪਰ ਜੇ ਇਹ ਤੁਹਾਡੀ ਬੁਰੀ ਆਦਤ ਬਣ ਜਾਵੇ ਤਾਂ ਵਧੀਆ ਹੋਵੇਗਾ ਕਿ ਤੁਸੀਂ ਆਪਣੀ ਇਸ ਆਦਤ ਨੂੰ ਹੁਣੀ ਬੰਦ ਕਰ ਦਿਓ।