shiv sena sanjay raut reached ghazipur border: ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਜਾਰੀ ਹੈ, ਅਜਿਹੇ ‘ਚ ਗਣਤੰਤਰ ਦਿਵਸ ਤੋਂ ਬਾਅਦ ਬਾਰਡਰ ‘ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਆਉਣਾ ਬਦਸਤੂਰ ਜਾਰੀ ਹੈ।ਇਸੀ ਕ੍ਰਮ ‘ਚ ਮੰਗਲਵਾਰ ਨੂੰ ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਉਤ ਕਿਸਾਨਾਂ ਦੇ ਸਮਰਥਨ ‘ਚ ਗਾਜ਼ੀਪੁਰ ਬਾਰਡਰ ਪਹੁੰਚੇ।ਰਾਉਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕਰ ਕੇ ਆਪਣੀ ਪਾਰਟੀ ਦਾ ਸਮਰਥਨ ਦਿੱਤਾ।ਇਸ ਦੌਰਾਨ ਸ਼ਿਵਸੈਨਾ ਦੇ ਨੇਤਾ ਸੰਜੇ ਰਾਉਤ ਨੇ ਕਿਹਾ, ” ਮੈਨੂੰ ਊਧਵ ਠਾਕਰੇ ਜੀ ਨੇ ਖਾਸ ਤੌਰ ‘ਤੇ ਭੇਜਿਆ ਹੈ।ਮਹਾਰਾਸ਼ਟਰ ਦੇ ਮੁੱਖ ਮੰਤਰੀ ਕਿਸਾਨਾਂ ਦੇ ਸਮਰਥਨ ‘ਚ ਹਨ 26 ਜਨਵਰੀ ਤੋਂ ਬਾਅਦ ਅਸੀਂ ਜੋ ਮਾਹੌਲ ਦੇਖਿਆ ਅਤੇ ਜਿਸ ਤਰ੍ਹਾਂ ਰਾਕੇਸ਼ ਟਿਕੈਤ ਜੀ ਦੀਆਂ ਅੱਖਾਂ ‘ਚ ਹੰਝੂ ਦੇਖੇ,ਉਸ ਤੋਂ ਬਾਅਦ ਅਸੀਂ ਕਿਵੇਂ ਰਹਿ ਸਕਦੇ ਸੀ?
ਰਾਉਤ ਨੇ ਕਿਹਾ, ”ਬਾਰਡਰ ‘ਤੇ ਹਾਲ ਹੀ ‘ਚ ਜੋ ਕੁਝ ਵੀ ਹੋਇਆ ਹੈ ਉਸ ਨਾਲ ਪੂਰਾ ਦੇਸ਼ ਬੀਜੇਪੀ ਤੋਂ ਨਾਰਾਜ਼ ਹੈ, ਦੂਜੇ ਪਾਸੇ ਰਾਕੇਸ਼ ਟਿਕੈਤ ਜੋ ਤੈਅ ਕਰਨਗੇ ਉਹੀ ਸਾਡੀ ਅੱਗੇ ਦੀ ਰਣਨੀਤੀ ਹੋਵੇਗੀ।ਜਦੋਂ ਸੰਜੇ ਰਾਉਤ ਤੋਂ ਪੁੱਛਿਆ ਗਿਆ ਕਿ ਆਖਿਰ ਦੋ ਮਹੀਨਿਆ ਬਾਅਦ ਬਾਰਡਰ ‘ਤੇ ਕਿਉਂ ਹਨ, ਤਾਂ ਉਨ੍ਹਾਂ ਨੇ ਜਵਾਬ ਸੀ ਕਿ ਰਾਉਤ ਨੇ ਕਿਹਾ, ਹੁਣ ਅੰਦੋਲਨ ਤਾਕਤ ਦੇਣ ਦੀ ਲੋੜ ਹੈ।ਕੀ ਸ਼ਿਵਸੈਨਾ ਬੀਜੇਪੀ ਤੋਂ ਨਾਰਾਜ਼ ਹੈ, ਜਿਸ ਤਰਾਂ ਉਹ ਕਿਸਾਨਾਂ ਦੇ ਨਾਲ ਕਰ ਰਹੀ ਹੈ? ਇਸ ਸਵਾਲ ਦੇ ਜਵਾਬ ‘ਚ ਰਾਉਤ ਨੇ ਕਿਹਾ, ਅਸੀਂ ਕਿਸਾਨਾਂ ਦੇ ਨਾਲ ਹਾਂ, ਰਾਜਨੀਤੀ ਨਾ ਕਰੋ।ਸਰਕਾਰ ਅਤੇ ਕਿਸਾਨ ਸੰਗਠਨਾਂ ਦੀ 11ਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ।ਦੂਜੇ ਪਾਸੇ ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਤੋਂ ਬਾਅਦ ਕਿਸਾਨ ਸੰਗਠਨ ਜਿਸ ਤਰ੍ਹਾਂ ਦਬਾਅ ‘ਚ ਮਹਿਸੂਸ ਕਰ ਰਹੇ ਸੀ, ਉਥੇ ਹੀ ਸਿਆਸੀ ਪਾਰਟੀਆਂ ਦਾ ਸਮਰਥਨ ਮਿਲਣ ਤੋ ਬਾਅਦ ਇਸ ਅੰਦੋਲਨ ਨੂੰ ਫਿਰ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!