delhi police chief amulya patnaik transfers: ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ਹੰਗਾਮੇ ਅਤੇ ਅਰਾਜਕਤਾ ਦੀਆਂ ਘਟਨਾਵਾਂ ਦਾ ਵੱਡਾ ਅਸਰ ਦਿੱਲੀ ਪੁਲਸ ‘ਤੇ ਪਿਆ ਹੈ।ਜਿਸ ਦੇ ਚੱਲਦਿਆਂ ਪੁਲਸ ਕਮਿਸ਼ਨਰ ਐੱਸ.ਐੱਨ.ਸ਼੍ਰੀਵਾਸਤਵ ਨੇ 8 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।ਇਨਾਂ ਅਧਿਕਾਰੀਆਂ ‘ਚ ਡੀਸੀਪੀ (ਪੁਲਸ ਮੁਖੀ) ਚਿਨਮਯ ਬਿਸਵਾਲ ਦਾ ਨਾਮ ਵੀ ਸ਼ਾਮਲ ਹੈ।ਜਿਨ੍ਹਾਂ ਨੂੰ ਕ੍ਰਾਈਮ ਬ੍ਰਾਂਚ ‘ਚ ਮਹੱਤਵਪੂਰਨ ਅਹੁਦਾ ਦਿੱਤਾ ਗਿਆ ਹੈ।2008 ਬੈਚ ਦੇ ਆਈਪੀਐੱਸ ਅਧਿਕਾਰੀ ਬਿਸਵਾਲ ਹੁਣ ਡੀਸੀਪੀ ਕ੍ਰਾਈਮ ਹੋਣਗੇ।ਮੰਗਲਵਾਰ ਨੂੰ ਦਿੱਲੀ ਪੁਲਸ ਵਲੋਂ 8 ਅਧਿਕਾਰੀਆਂ ਦੇ ਤਬਾਦਲੇ ਦਾ ਆਦੇਸ਼ ਜਾਰੀ ਕੀਤਾ ਗਿਆ।ਜਿਨ੍ਹਾਂ ‘ਚ ਬਿਸਵਲਾ ਤੋਂ ਇਲਾਵਾ ਹੋਰ 7 ਅਧਿਕਾਰੀ ਸ਼ਾਮਲ ਹਨ।ਪੱਛਮੀ ਜ਼ਿਲਾ ਦੇ ਪੁਲਸ ਉਪਾਯੁਕਤ ਦੀਪਕ ਪੁਰੋਹਿਤ ਨੂੰ ਤਰੱਕੀ ਮਿਲੀ ਹੈ।
ਉਨਾਂ ਨੇ ਹੁਣ ਐਡੀਸ਼ਨਲ ਸੀਪੀ ਦੇ ਰੂਪ ‘ਚ ਪੁਲਸ ਦਫਤਰ ਭੇਜਿਆ ਗਿਆ ਹੈ।ਉਨ੍ਹਾਂ ਦੀ ਥਾਂ ‘ਤੇ ਉਰਵਿਜਾ ਗੋਇਲ ਹੁਣ ਡੀਸੀਪੀ ਵੇਸਟ ਦਿੱਲੀ ਹੋਵੇਗੀ।ਬਾਹਰੀ ਉਤਰੀ ਜ਼ਿਲੇ ਦੇ ਇਲਾਕਿਆਂ ‘ਚ ਸਿੰਘੂ ਬਾਰਡਰ ਦੀ ਨਿਗਰਾਨੀ ਕਰਨ ਵਾਲੀ ਡੀਸੀਪੀ ਗੌਰਵ ਸ਼ਰਮਾ ਨੂੰ ਡੀਸੀਪੀ (ਸੁਰੱਖਿਆ) ਦੇ ਅਹੁਦੇ ‘ਤੇ ਤਬਦੀਲ ਕੀਤਾ ਦਿੱਤਾ ਗਿਆ ਹੈ।ਹੁਣ ਅਰੁਣਾਂਚਲ ਪ੍ਰਦੇਸ਼ ਤੋਂ ਆਏ ਰਾਜੀਵ ਰੰਜਨ ਸਿੰਘ ਨੂੰ ਉਨ੍ਹਾਂ ਦੀ ਥਾਂ ‘ਤੇ ਡੀਸੀਪੀ ਆਉਟਰ ਉਤਰੀ ਜ਼ਿਲਾ ਬਣਾਇਆ ਗਿਆ ਹੈ।ਅਰੁਣਾਂਚਲ ਪ੍ਰਦੇਸ਼ ਤੋਂ ਹੀ ਆਈ ਈਸ਼ਾ ਪਾਂਡੇ ਹੁਣ ਡੀਸੀਪੀ (ਪੀਸੀਆਰ) ਹੋਵੇਗੀ।12 ਮਾਰਚ 2020 ਨੂੰ ਆਈਪੀਐੱਸ ਅਧਿਕਾਰੀ ਚਿਨਮਯ ਬਿਸਵਾਲ ਨੂੰ ਪੁਲਸ ਉਪਾਯੁਕਤ ਦੇ ਰੂਪ ‘ਚ ਤੈਨਾਤ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਉਹ ਡੀਸੀਪੀ ਦੇ ਰੂਪ ‘ਚ ਤੈਨਾਤ ਸੀ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!