ghazipur border here what rakesh tikait said: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।ਕੇਂਦਰ ਸਰਕਾਰ ਲਗਾਤਾਰ ਗੱਲਬਾਤ ਦੇ ਰਾਹ ਖੁੱਲ੍ਹੇ ਹੋਣ ਦੀ ਗੱਲ ਕਹਿ ਰਹੀ ਹੈ।ਪਰ ਦਿੱਲੀ ਦੀਆਂ ਸਰਹੱਦਾਂ ‘ਤੇ ਬੇਹੱਦ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ।ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪੁਲਸ ਵਲੋਂ ਵਾੜਬੰਦੀ ਕੀਤੀ ਗਈ ਹੈ।ਇਸ ਸਭ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਦਿੱਲੀ ਜਾ ਰਹੇ ਸੀ,
ਉਦੋਂ ਵੀ ਰਾਹਾਂ ‘ਚ ਕਿੱਲਾਂ ਲਗਾਈਆਂ ਗਈਆਂ ਸਨ।ਹੁਣ ਅਸੀਂ ਦਿੱਲੀ ਜਾਣਾ ਹੀ ਨਹੀਂ ਹੈ ਤਾਂ ਫਿਰ ਕਿੱਲਾਂ ਕਿਉਂ ਲਗਾ ਰਹੇ ਹਨ। ਕਿਸਾਨ ਅੰਦੋਲਨ ‘ਚ ਕਈ ਕੁਝ ਵੱਖਰੇ ਅੰਦਾਜ਼ ‘ਚ ਦਿਲ ਨੂੰ ਛੂਹਣ ਵਾਲੇ ਦ੍ਰਿਸ਼ ਨਜ਼ਰ ਆਏ ਹਨ ।ਦੱਸਣਯੋਗ ਹੈ ਕਿ ਇਸ ਦੌਰਾਨ ਰਾਕੇਸ਼ ਟਿਕੈਤ ਕਿਸਾਨਾਂ ‘ਚ ਸੜਕ ‘ਚ ਜ਼ਮੀਨ ‘ਤੇ ਬੈਠ ਕੇ ਖਾਣਾ ਖਾਂਦੇ ਹੋਏ ਨਜ਼ਰ ਆਏ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!