waheguru da simran: ਸਾਡੇ ਭਾਰਤ ਦੇਸ਼ ਵਿਚ ਕਈ ਹਜ਼ਾਰ ਸਾਲ ਪਹਿਲਾਂ ਇਰਾਨ ਆਦਿ ਕਿਸੇ ਦੇਸ਼ ਤੋਂ ਉਠ ਕੇ ਆਏ ਹਥਿਆਰਬੰਦ ਧਾੜਵੀ ਕਬੀਲੇ ਹਮਲਾਵਰ ਹੋਏ। ਇਥੋਂ ਦੇ ਦ੍ਰਾਵੜ ਲੋਕ ਸਿੱਧੇ ਸਾਧੇ ਭੋਲੇ ਲੋਕ ਸਨ। ਕੋਈ ਰਣਨੀਤੀ ਤਿਆਰ ਨਾ ਕਰ ਸਕੇ। ਏਕਤਾ ਕਰ ਕੇ ਸਾਂਝੀ ਜੰਗ ਨਾ ਲੜ ਸਕੇ। ਜਿਹੜੇ ਮੈਦਾਨ ਵਿਚ ਨਿਤਰੇ ਉਹ ਜਿੱਤ ਨਾ ਸਕੇ। ਅਫ਼ਗਾਨਸਤਾਨ ਤੋਂ ਲੈ ਕੇ ਉਤਰ ਪ੍ਰਦੇਸ਼ ਤਕ ਆਰੀਅਨ ਲੋਕਾਂ ਦਾ ਕਬਜ਼ਾ ਹੋ ਗਿਆ।
ਜੇਤੂ ਆਰੀਅਨਾਂ ਨੇ ਫਿਰ ਭੋਜ ਪੱਤਰਾਂ ਤੇ ਅਪਣਾ ਧਰਮ ਤੇ ਇਤਿਹਾਸ ਲਿਖਣਾ ਸ਼ੁਰੂ ਕੀਤਾ। ਤਿਆਰ ਕੀਤੇ ਮੰਤਰਾਂ ਨੂੰ ਜ਼ੁਬਾਨੀ ਯਾਦ ਵੀ ਕੀਤਾ ਗਿਆ ਕਿਉਂਕਿ ਉਨ੍ਹਾਂ ਸਮਿਆਂ ਵਿਚ ਕਾਗ਼ਜ਼ ਕਲਮ ਹਾਲੀ ਨਾਂਹ ਦੇ ਬਰਾਬਰ ਸੀ। ਲਿਖੇ ਜਾਂ ਤਿਆਰ ਕੀਤੇ ਗਏ ਮੰਤਰਾਂ ਨੂੰ ਯਾਦ ਕਰਨ ਵਾਸਤੇ ਨੌਜੁਆਨ ਤਿਆਰ ਕੀਤੇ ਗਏ। ਏਕਾਂਤ ਵਿਚ ਰਹਿ ਕੇ ਉਨ੍ਹਾਂ ਮੰਤਰਾਂ ਦਾ ਬਾਰ-ਬਾਰ ਜਾਪ ਕੀਤਾ ਗਿਆ। ਸਮਾਂ ਬੀਤਣ ਨਾਲ ਕਾਗ਼ਜ਼ ਦੀ ਕਾਢ ਨਿਕਲੀ। ਵੇਦ ਬਾਣੀ ਕਾਗ਼ਜ਼ਾਂ ਤੇ ਲਿਖੀ ਗਈ ਪਰ ਏਕਾਂਤ ਵਿਚ, ਭੋਰੇ ਵਿਚ, ਜੰਗਲ ਵਿਚ ਜਾ ਕੇ ਮੰਤਰ ਪੜ੍ਹਨੇ ਰੱਟੇ ਲਗਾਉਣੇ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਸੀ।
ਜਪੁ ਤਪੁ ਸੰਜਮੁ ਸਾਧੀਐ, ਤੀਰਥਿ ਕੀਚੈ ਵਾਸੁ
ਪੁੰਨ ਦਾਨ ਚੰਗਿਆਈਆਂ, ਬਿਨੁ ਸਾਚੇ ਕਿਆ ਤਾਸੁ
ਜੇਹਾ ਰਾਧੇ ਤੇਹਾ ਲੂਣੈ, ਬਿਨੁ ਗੁਣ ਜਨਮੁ ਵਿਣਾਸੁ£ (56)
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!