Fennel milk benefits: ਸੌਂਫ ‘ਚ ਵਿਟਾਮਿਨ, ਫਾਈਬਰ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਪੇਟ ਨਾਲ ਜੁੜੀ ਕੋਈ ਸਮੱਸਿਆ ਹੋਣ ‘ਤੇ ਖਾਸ ਤੌਰ ‘ਤੇ ਸੌਫ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਇਸ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਦੁੱਗਣਾ ਫਾਇਦਾ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਦੁੱਧ ‘ਚ 1 ਛੋਟਾ ਚਮਚ ਸੌਂਫ ਮਿਲਾ ਕੇ ਉਬਾਲੋ। ਤੁਸੀਂ ਇਸ ‘ਚ ਮਿਸ਼ਰੀ ਜਾਂ ਸ਼ਹਿਦ ਵੀ ਪਾ ਸਕਦੇ ਹੋ। ਤਿਆਰ ਦੁੱਧ ਨੂੰ ਹਲਕਾ ਠੰਡਾ ਕਰਕੇ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਤਾਂ ਆਓ ਅੱਜ ਤੁਹਾਨੂੰ ਸੌਂਫ ਵਾਲੇ ਦੁੱਧ ਦੇ ਫਾਇਦਿਆਂ ਬਾਰੇ ਦੱਸਦੇ ਹਾਂ।
ਸੌਂਫ ਵਾਲਾ ਦੁੱਧ ਪੀਣ ਦੇ ਫਾਇਦੇ
ਅਸਥਮਾ ‘ਚ ਫਾਇਦੇਮੰਦ: ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੋਣ ਨਾਲ ਅਸਥਮਾ ਦੇ ਮਰੀਜ਼ਾਂ ਨੂੰ ਤਾਂ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਸੌਂਫ ਅਸਥਮਾ ਨਾਲ ਲੜਨ ਅਤੇ ਇਸਦੇ ਲੱਛਣਾਂ ਨੂੰ ਘਟਾਉਣ ‘ਚ ਸਹਾਇਤਾ ਕਰਦਾ ਹੈ। ਨਾਲ ਹੀ ਖੰਘ ਤੋਂ ਪੀੜਤ ਲੋਕਾਂ ਨੂੰ ਸੌਂਫ ਭੁੰਨ ਕੇ ਇਸ ਨੂੰ ਮਿਸ਼ਰੀ ਦੇ ਨਾਲ ਲੈਣਾ ਚਾਹੀਦਾ ਹੈ। ਡਾਇਬਿਟੀਜ਼ ਨੂੰ ਕੰਟਰੋਲ ‘ਚ ਰੱਖਣ ਲਈ ਸੌਂਫ ਦਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ: ਸੌਂਫ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਹੋਣ ਦੇ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੋਵੇਗੀ। ਅਜਿਹੇ ‘ਚ ਤੁਹਾਨੂੰ ਕਬਜ਼, ਪੇਟ ਦਰਦ, ਜਲਣ, ਐਸਿਡਿਟੀ, ਸੋਜ, ਬਦਹਜ਼ਮੀ ਆਦਿ ਤੋਂ ਰਾਹਤ ਮਿਲੇਗੀ। ਖ਼ਾਸਕਰ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਖਾਣ ਨਾਲ ਬਦਹਜ਼ਮੀ ਅਤੇ ਐਸਿਡਿਟੀ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨਾ ਲਾਭਕਾਰੀ ਹੋਵੇਗਾ।
ਵਜ਼ਨ ਘਟਾਏ: ਅੱਜ ਦੁਨੀਆਂ ਭਰ ਦੇ ਜ਼ਿਆਦਾਤਰ ਲੋਕ ਆਪਣੇ ਵਧੇ ਭਾਰ ਤੋਂ ਪਰੇਸ਼ਾਨ ਹਨ। ਇਸ ਨਾਲ ਮੈਟਾਬੋਲਿਜ਼ਮ ਵਧਣ ਦੇ ਨਾਲ ਕੈਲੋਰੀ ਬਰਨ ਹੋਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਦੁੱਧ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਕੰਟਰੋਲ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਰੋਜ਼ 1 ਛੋਟਾ ਚੱਮਚ ਸੌਫ ਦਾ ਸੇਵਨ ਕਰਨਾ ਵੀ ਲਾਭਕਾਰੀ ਰਹਿੰਦਾ ਹੈ। ਇਕ ਖੋਜ ਅਨੁਸਾਰ ਔਰਤਾਂ ਨੂੰ ਕੈਲੋਰੀ ਘੱਟ ਕਰਨ ਲਈ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਹਰ ਕੋਈ ਕੰਮ ਦੇ ਦਬਾਅ ਕਾਰਨ ਚਿੰਤਾ ‘ਚ ਰਹਿੰਦਾ ਹੈ। ਬਹੁਤ ਸਾਰੇ ਲੋਕ ਇਸ ਕਾਰਨ ਇਨਸੌਮਨੀਆ ਤੋਂ ਪੀੜਤ ਹਨ। ਪਰ ਸੌਫ ‘ਚ ਮੌਜੂਦ ਮੈਗਨੀਸ਼ੀਅਮ ਮਨ ਨੂੰ ਸ਼ਾਂਤ ਕਰਨ ਅਤੇ ਚੰਗੀ ਨੀਂਦ ਲੈਣ ‘ਚ ਮਦਦ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਵੇ: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਸੌਂਫ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ‘ਚ ਵਿਟਾਮਿਨ ਏ ਹੋਣ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਮੋਤੀਆਬਿੰਦ ਨੂੰ ਸੁਧਾਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਰੋਜ਼ਾਨਾ ਸੌਂਫ ਦਾ ਦੁੱਧ ਜਾਂ 5 ਤੋਂ 6 ਗ੍ਰਾਮ ਸੌਂਫ ਖਾਣਾ ਲਾਭਕਾਰੀ ਰਹਿੰਦਾ ਹੈ। ਇਸ ਦਾ ਸੇਵਨ ਖ਼ੂਨ ਸਾਫ਼ ਹੋਣ ਦੇ ਨਾਲ ਇਸਦੇ ਵਿਕਾਸ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਖ਼ਾਸਕਰ ਅਨੀਮੀਆ ਦੇ ਮਰੀਜ਼ਾਂ ਨੂੰ ਸੌਂਫ ਦਾ ਦੁੱਧ ਲੈਣਾ ਚਾਹੀਦਾ ਹੈ। ਸੌਂਫ ‘ਚ Essentials Oils, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਹ ਖੂਨ ਨੂੰ ਸਾਫ ਕਰਨ ਅਤੇ ਚਿਹਰੇ ‘ਤੇ ਪਏ ਦਾਗ-ਧੱਬਿਆਂ, ਪਿੰਪਲਸ ਨੂੰ ਸਾਫ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸਾਫ, ਗਲੋਇੰਗ, ਮੁਲਾਇਮ ਸਕਿਨ ਮਿਲਦੀ ਹੈ।