ramgopal yadav raises: ਸਮਾਜਵਾਦੀ ਪਾਰਟੀ ਤੋਂ ਰਾਜਸਭਾ ਸਾਂਸਦ ਰਾਮ ਗੋਪਾਲ ਯਾਦਵ ਤਿੰਨ ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ‘ਤੇ ਖੂਬ ਵਰੇ।ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੇ ਮਨ ਦੀ ਬਾਤ ਸੁਣਾਉਣ ਲਈ ਆਏ ਹਨ ਪਰ ਤੁਹਾਨੂੰ ਤਾਂ ਸਿਰਫ ਆਪਣੀ ਸੁਣਾਈ ਦਿੰਦੀ ਹੈ।ਸਪਾ ਸਾਂਸਦ ਨੇ ਕਿਹਾ ਕਿ ਅੱਜ ਗਾਜ਼ੀਪੁਰ ਬਾਰਡਰ ‘ਤੇ ਸੀਮੈਂਟ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਹਨ ਜੋ ਪਾਰਲੀਮੈਂਟ ਦੀ ਸੁਰੱਖਿਆ ਤੋਂ ਵੀ ਜ਼ਿਆਦਾ ਹੈ, ਕੀ ਕਿਸਾਨ ਦਿੱਲੀ ਹਮਲਾ ਕਰਨ ਆਏ ਹਨ?
ਉਨ੍ਹਾਂ ਨੇ ਕਿਹਾ ਕਿ ਗਾਜ਼ੀਪੁਰ ‘ਤੇ ਜੋ ਸੁਰੱਖਿਆ ਵਿਵਸਥਾ ਹੈ, ਉਹ ਪਾਕਿਸਤਾਨ ਬਾਰਡਰ ‘ਤੇ ਵੀ ਨਹੀਂ ਹੈ।ਮੈਂ ਪਾਕਿਸਤਾਨ ਬਾਰਡਰ ਦੇਖਿਆ ਹੈ।ਸਪਾ ਨੇਤਾ ਨੇ ਮੋਦੀ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਕਿਉਂ ਜਬਰਦਸਤੀ ਕਾਨੂੰਨ ਕਿਸਾਨਾਂ ‘ਤੇ ਥੋਪਣਾ ਚਾਹੁੰਦੇ ਹਨ, ਜਦੋਂ ਕਿਸਾਨ ਇਹ ਕਾਨੂੰਨ ਨਹੀਂ ਚਾਹੁੰਦੇ ਹਨ।ਜੇਕਰ ਤੁਸੀਂ ਡੇਢ ਸਾਲ ਤੱਕ ਕਾਨੂੰਨਾਂ ਨੂੰ ਰੋਕਣ ਲਈ ਤਿਆਰ ਹਨ ਤਾਂ ਤੁਸੀਂ ਉਨ੍ਹਾਂ ਰਿਪੀਲ ਕਿਉਂ ਨਹੀਂ ਸਕਦੇ? ਉਨਾਂ ਨੇ ਕਿਹਾ ਕਿ ਤੁਸੀਂ ਇਸ ਸੈਸ਼ਨ ‘ਚ ਨਵੇਂ ਖੇਤੀ ਕਾਨੂੰਨਾਂ ਨੂੰ ਰਿਪੀਲ ਕਰ ਦਿਉ।ਨਵੇਂ ਬਿੱਲ ਲਿਆਉ ਉਨ੍ਹਾਂ ਨੂੰ ਸਟੈਡਿੰਗ ਕਮੇਟੀ ਦੇ ਕੋਲ ਭੇਜਿਆ ਅਤੇ ਫਿਰ ਉਨ੍ਹਾਂ ਨੂੰ ਪਾਸ ਕਰ ਦਿਉ।
ਭਾਜਪਾ ਦੇ IT ਸੈੱਲ ‘ਚ ਕੰਮ ਕਰ ਚੁੱਕੀ ਰਾਣੀ ਚਹਿਲ ਆਈ ਕੈਮਰੇ ਸਾਹਮਣੇ, ਕੀਤੇ ਵੱਡੇ ਖੁਲਾਸੇ, ਸੁਣਨ ਵਾਲੀਆਂ ਨੇ ਗੱਲਾਂ