guru angad dev ji: ਗੁਰੂ ਜੀ ਦੇ ਗੁਰ-ਗੱਦੀ ਬੈਠਣ ਤੋਂ ਸਾਲ ਕੁ ਪਿੱਛੋਂ ਉਨ੍ਹਾਂ ਦੇ ਦਰਬਾਰ ਵਿੱਚ ਹਮਾਯੂੰ ਦਾ ਆਉਣਾ ਹੋਇਆ।ਮੁਗਲ ਸਲਤਨਤ ਦੇ ਮੋਢੀ ਬਾਬਰ ਦਾ ਪੁੱਤਰ ਹਮਾਯੂੰ ਆਪਣਾ ਰਾਜ-ਭਾਗ ਖੁਹਾ ਚੁੱਕਾ ਸੀ।ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਾਰ ਕੇ ਉਹ ਆਪਣੀ ਜਾਨ ਬਚਾਉਂਦਾ ਫਿਰਦਾ ਪੰਜਾਬ ਵੱਲ ਆ ਗਿਆ।ਪ੍ਰਚੱਲਤ ਸਾਖੀ ਅਨੁਸਾਰ ਗੁਰੂ ਜੀ ਦੀਵਾਨ ਵਿੱਚ ਅੰਤਰ-ਧਿਆਨ ਹੋ ਅਡੋਲ ਬੈਠੇ ਸਨ।ਸੱਤਾ ਅਤੇ ਬਲਵੰਡ ਰਬਾਬੀ ਕੀਰਤਨ ਕਰ ਰਹੇ ਸਨ।ਹਮਾਯੂੰ ਜੋ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਸੀ, ਆਪਣੇ ਵੱਲ ਬੇਧਿਆਨੀ ਨੂੰ ਸਹਿਣ ਨਾ ਕਰ ਸਕਿਆ।ਉਸ ਨੇ ਗੁੱਸੇ ਵਿੱਚ ਆਪਣੀ ਤਲਵਾਰ ਸੂਤ ਲਈ।ਚਾਣਚੱਕ ਗੁਰੂ ਜੀ ਦੀਆਂ ਅੱਖਾਂ ਖੁੱਲ੍ਹੀਆਂ।ਹਮਾਯੂੰ ਉੱਥੇ ਹੀ ਠਠਕ ਗਿਆ।
ਤਦ ਗੁਰੂ ਜੀ ਨੇ ਇਸ ਭਾਵ ਦੇ ਸ਼ਬਦ ਆਖੇ ਦੱਸੇ ਜਾਂਦੇ ਹਨ: ਹੁਣ ਤੇਰੀ ਇਹ ਤਲਵਾਰ ਸੰਤ ਪੁਰਖਾਂ ਉੱਤੇ ਉਠਣ ਜੋਗੀ ਹੀ ਰਹਿ ਗਈ ਹੈ।ਸ਼ੇਰ ਸ਼ਾਹ ਸੂਰੀ ਅੱਗੇ ਇਹ ਕਿਉਂ ਨਹੀਂ ਉੱਠੀ? ਹਮਾਯੂੰ ਬਹੁਤ ਸ਼ਰਮਿੰਦਾ ਹੋਇਆ।ਉਸ ਨੂੰ ਇਹ ਭੁੱਲ ਹੀ ਗਿਆ ਸੀ ਕਿ ਉਹ ਤਾਂ ਗੁਰੂ ਜੀ ਕੋਲ ਸਹਾਇਤਾ ਲਈ ਆਇਆ ਸੀ।ਉਸ ਦੀ ਇੱਛਾ ਸੀ ਕਿ ਗੁਰੂ ਜੀ ਉਸਦੇ ਰਾਜ-ਭਾਗ ਦੇ ਮੁੜ ਪ੍ਰਾਪਤ ਹੋਣ ਲਈ ਅਰਦਾਸ ਕਰਨ।ਛੇਤੀ ਹੀ ਹਮਾਯੂੰ ਨੇ ਆਪਣੀ ਗਲਤੀ ਲਈ iਖ਼ਮਾ ਮੰਗੀ।ਇਸ ਤਰਾਂ ਗੁਰੂ ਜੀ ਸ਼ਾਂਤ-ਚਿੱਤ ਤੇ ਨਿਰਭੈ ਵੀ ਸਨ।
ਲੁਧਿਆਣਾ ਦੇ ਮੌਲਵੀ ਨੇ ਮੋਰਚੇ ਵਿੱਚ ਜਾ ਲਾਈ ਕੇਂਦਰ ਖਿਲਾਫ ਦਹਾੜਉਧੇੜੀ ਗੋਦੀ ਮੀਡੀਆ ਤੇ ਮੋਦੀ ਸਰਕਾਰ ਦੀਆਂ ਬੱਖੀਆਂ