delhi deputy cm manish sisodia: ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫ੍ਰੰਸ ਕਰ ਕੇ ਕੇਂਦਰ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਸਨੇ ਰਾਸ਼ਟਰੀ ਰਾਜਧਾਨੀ ਦੀ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਅਧਿਕਾਰਾਂ ਨੂੰ ਖੋਹ ਲਿਆ ਅਤੇ ਸ਼ਕਤੀ ਉਪ-ਰਾਜਪਾਲ ਨੂੰ ਦੇਣ ਦਾ ਕਾਨੂੰਨ ਪਾਸ ਕੀਤਾ ਹੈ।ਉਨ੍ਹਾਂ ਨੇ ਕਿਹਾ ਜੀਐੱਨਸੀਟੀਡੀ ਐਕਟ ‘ਚ ਬਦਲਾਅ ਕਰ ਕੇ ਕੇਂਦਰ ਸਰਕਾਰ ਹੁਣ ਉਪ-ਰਾਜਪਾਲ ਨੂੰ ਇੰਨੀ ਪਾਵਰ ਦੇਣ ਜਾ ਰਹੀ ਹੈ, ਜਿਸ ਨਾਲ ਉਹ ਦਿੱਲੀ ਸਰਕਾਰ ਦੇ ਕੰਮਾਂ ਨੂੰ ਰੋਕ ਸਕੇ।ਉਨਾਂ ਨੇ ਕਿਹਾ ਕਿ ਇਸਤੋਂ ਬਾਅਦ ਦਿੱਲੀ ਸਰਕਾਰ ਦੇ ਕੋਲ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੋਣਗੇ ਸਗੋਂ ਐਲਜੀ ਦੇ ਕੋਲ ਹੋਵੇਗਾ।ਸਿਸੋਦੀਆ ਨੇ ਕਿਹਾ ਕਿ ਇਹ ਸਭ ਬੁੱਧਵਾਰ ਨੂੰ ਬਹੁਤ ਹੀ ਗੁਪਤ ਤਰੀਕੇ ਨਾਲ ਹੋਇਆ ਅਤੇ ਖੁਫੀਆ ਤਰੀਕੇ ਨਾਲ ਇਸ ਕਾਨੂੰਨ ਨੂੰ ਕੈਬੀਨੇਟ ‘ਚ ਪਾਸ ਕੀਤਾ ਗਿਆ।
ਉਨਾਂ ਨੇ ਕਿਹਾ ਕਿ ਇਹ ਲੋਕਤੰਤਰ ਦੇ ਖਿਲਾਫ ਤਾਂ ਹੈ ਹੀ,ਇਹ ਸੰਵਿਧਾਨ ਦੇ ਵੀ ਵਿਰੁੱਧ ਹੈ।ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ‘ਚ ਇਹ ਸਾਫ ਲਿਖਿਆ ਹੋਇਆ ਹੈ ਦਿੱਲੀ ‘ਚ ਚੁਣੀ ਗਈ ਸਰਕਾਰ ਦੇ ਕੋਲ ਤਿੰਨ ਚੀਜ਼ਾਂ-ਜ਼ਮੀਨ, ਪੁਲਸ ਅਤੇ ਪਬਲਿਕ ਆਰਡਰ ਨੂੰ ਛੱਡ ਕੇ ਦਿੱਲੀ ਦੀਆਂ ਚੁਣੀਆਂ ਹੋਈਆ ਸਰਕਾਰ, ਦਿੱਲੀ ਦੇ ਵਿਧਾਨ ਸਭਾ ਸਾਰਿਆਂ ਮਸਲਿਆਂ ‘ਤੇ ਫੈਸਲਾ ਲੈ ਸਕੇਗੀ।ਮਹੱਤਵਪੂਰਨ ਹੈ ਕਿ ਦਿੱਲੀ ‘ਚ ਅਧਿਕਾਰਾਂ ਨੂੰ ਲੈ ਕੇਂਦਰ ਅਤੇ ਦਿੱਲੀ ਸਰਕਾਰ ਦੇ ਦੌਰਾਨ ਟਕਰਾਅ ਹੁੰਦੇ ਰਹਿੰਦੇ ਹਨ।ਦੋਵਾਂ ਦਰਮਿਆਨ ਇਹ ਮਾਮਲੇ ਸੁਪਰੀਮ ਕੋਰਟ ਤੱਕ ਜਾ ਚੁੱਕਾ ਹੈ।ਅਜਿਹੇ ‘ਚ ਜੀਐੱਨਸੀਟੀਡੀ ਐਕਟ ਬਦਲਾਅ ਦੇ ਕੇਂਦਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਿੱਲੀ ਸਰਕਾਰ ਅਤੇ ਕੇਂਦਰ ਦੇ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਹੈ।
ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ