shri guru gobind ji: ਗੁਰੂ ਪਰਿਵਾਰ ਲਈ ਵੀ ਇਹ ਵਿਸ਼ੇਸ਼ ਘੜੀ ਸੀ।ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੂੰ ਵਿਆਹਿਆ 27ਸਾਲ ਦੇ ਕਰੀਬ ਹੋ ਚੁੱਕੇ ਸਨ।ਇਸ ਲਈ, ਗੁਰੂ ਜੀ ਦੇ ਜਨਮ ਦੀ ਸ਼ੁੱਭ-ਖ਼ਬਰ ਨੌਂਵੇ ਗੁਰੂ ਜੀ ਨੂੰ ਉਨ੍ਹਾਂ ਦੀ ਯਾਤਰਾ ਸਮੇਂ ਹੀ ਦੇ ਦਿੱਤੀ ਗਈ।ਗੁਰੂ ਜੀ ਨੇ ਉਥੋਂ ਹੀ ਸਾਹਿਬਜ਼ਾਦੇ ਦਾ ਨਾਂ ‘ਗੋਬਿੰਦ ਦਾਸ’ ਰੱਖਿਆ। ਦਸਵੇਂ ਗੁਰੂ ਜੀ ਦੇ ਖਾਲਸਾ ਸਾਜਣ ਦੇ ਸਮੇਂ ਤੱਕ ਆਪ ਦਾ ਨਾਂ ‘ਗੋਬਿੰਦ ਦਾਸ’ ਜਾਂ ‘ਗੋਬਿੰਦ ਰਾਇ’ ਹੀ ਰਿਹਾ।ਖ਼ਾਲਸਾ ਸਾਜ ਕੇ ਜਿਵੇਂ ਗੁਰੂ ਜੀ ਨੇ ਹਰ ਸਿੱਖ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਜੋੜਨ ਲਈ ਆਖਿਆ, ਇਵੇਂ ਉਨ੍ਹਾਂ ਨੇ ਆਪਣੇ ਨਾਂ ਨੂੰ ਵੀ ‘ਗੋਬਿੰਦ ਸਿੰਘ’ ਬਣਾ ਲਿਆ ਸੀ।ਆਪ ਜੀ ਨੇ ਆਪਣੇ ਬਚਪਨ ਦੇ ਪਹਿਲੇ ਕਰੀਬ ਛੇ ਸਾਲ ਪਟਨੇ ‘ਚ ਬਿਤਾਏ।ਇਥੋਂ ਆਪ ਜੀ ਦੇ ਜੀਵਨ ਨਾਲ ਕਈ ਸਾਖੀਆਂ ਜੁੜੀਆਂ ਹਨ।ਗੁਰੂ ਪਿਤਾ ਜੀ ਤਾਂ ਯਾਤਰਾ ਉੱਤੇ ਸਨ।ਇੱਥੇ ਮਾਤਾ ਗੁਜਰੀ ਜੀ ਸਨ।
ਆਪ ਦੇ ਦਾਦੀ ਜੀ ਮਾਤਾ ਨਾਨਕੀ ਜੀ ਵੀ ਸਨ।ਆਪ ਦੇ ਮਾਮਾ ਸ੍ਰੀ ਕਿਰਪਾਲ ਚੰਦ ਵੀ ਸਹਾਇਤਾ ਲਈ ਸਨ।ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ ਕਈ ਮਹਾਨ ਪੁਰਖ ਨੂੰ ਆਪੇ ਹੀ ਪਤਾ ਲੱਗ ਗਿਆ ਸੀ।ਇਨ੍ਹਾਂ ‘ਚ ਇੱਕ ਭੀਖਣ ਸ਼ਾਹ ਸੀ।ਭੀਖਣ ਸ਼ਾਹ ਬਾਲ ਦੇ ਦਰਸ਼ਨਾਂ ਲਈ ਪਟਨੇ ਵੱਲ ਤੁਰ ਸਨ।ਉਨ੍ਹਾਂ ਨੇ, ਦੱਸਿਆ ਜਾਂਦਾ ਹੈ,ਆਪ ਜੀ ਨੂੰ ਸਿਰ ਨਿਵਾਉਣ ਤੋਂ ਪਿੱਛੋਂ ਮਠਿਆਈ ਦੀਆਂ ਦੋ ਕੁੱਜੀਆਂ ਆਪ ਜੀ ਦੇ ਅੱਗੇ ਰੱਖੀਆਂ।ਆਪ ਜੀ ਨੇ ਆਪਣੇ ਦੋਵੇਂ ਪਵਿੱਤਰ ਹੱਥ ਦੋਵੇਂ ਕੁੱਜੀਆਂ ਨੂੰ ਛੁਹਾ ਦਿੱਤੇ।ਇਹ ਵੇਖ ਦੁੱਧ ਅਤੇ ਪਾਣੀ ਵਾਲੇ ਦੋ ਕੁੱਜੇ ਆਪ ਜੀ ਦੇ ਅੱਗੇ ਰੱਖੇ ਗਏ ਜੋ ਆਪ ਜੀ ਨੇ ਚਰਨ ਲਾ ਕੇ ਡੋਲ੍ਹ ਦਿੱਤੇ।ਇਹ ਵੇਖ ਭੀਖਣ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਜੀ ਦੇ ਚਰਨ ਚੁੰਮ ਲਏ।ਫਿਰ ਉਨ੍ਹਾਂ ਨੇ ਦੱਸਿਆ ਕਿ ਬਾਲ ਗੁਰੂ ਜੀ ਦਾ ਸੰਕੇਤ ਬੜਾ ਸਪੱਸ਼ਟ ਹੈ।ਆਪ ਸਭ ਦੇ ਸਾਂਝੇ ਗੁਰੂ ਹੋਣਗੇ।
ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ