shri guru amardas ji: ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਚ 5 ਮਈ 1479 ਈ. ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਗੁਰੂ ਜੀ ਚੌਹਾਂ ਭਰਾਵਾਂ ’ਚੋਂ ਸਭ ਤੋਂ ਵੱਡੇ ਸਨ। ਦੂਜੇ ਭਾਈ ਈਸ਼ਰ ਦਾਸ ਜੀ ਸਨ, ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਤੀਜੇ ਭਾਈ ਖੇਮ ਰਾਜ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਚੌਥੇ ਭਾਈ ਮਾਣਕ ਚੰਦ ਜੀ ਸਨ, ਜਿਨ੍ਹਾਂ ਦੇ ਸਪੁੱਤਰ ਬਾਬਾ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਅਮਰੋ ਵਿਆਹੀ ਹੋਈ ਸੀ।
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਨੂੰ ਪ੍ਰੇਮ ਜਾਗਿਆ ਅਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਦਿਲ ਵਿਚ ਪ੍ਰੇਮ ਠਾਠਾਂ ਮਾਰ ਰਿਹਾ ਸੀ। ਇਸ ਲਈ ਗੁਰੂ ਜੀ ਵੈਸ਼ਨਵ ਸਾਧ ਦੇ ਚਲੇ ਜਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।
ਭਾਵੇਂ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ ਪਰ ਉਨ੍ਹਾਂ ਦੇ ਅੰਦਰ ਸੇਵਾ ਭਾਵਨਾ ਦੀ ਉਮੰਗ ਅਤੇ ਦਿਲ ਵਿਚ ਉਤਸ਼ਾਹ ਵੀ ਬਹੁਤ ਸੀ। ਇਸ ਲਈ ਗੁਰੂ ਜੀ ਜਵਾਨਾਂ ਵਾਂਗ ਗੁਰੂ ਸੇਵਾ ਵਿਚ ਜੁੱਟ ਗਏ ਸਨ। ਦਿਨ ਰਾਤ ਇਕੋ ਲਗਨ ਵਿਚ ਲੱਗੇ ਰਹਿੰਦੇ ਸਨ। ਉਸ ਸਮੇਂ ਦਰਿਆ ਬਿਆਸ ਖਡੂਰ ਸਾਹਿਬ ਤੋਂ ਤਿੰਨ ਕੁ ਮੀਲ ਦੀ ਵਿੱਥ ’ਤੇ ਸੀ। ਗੁਰੂ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰ ਕੇ ਲਿਆਉਂਦੇ (ਕੁਝ ਇਕ ਇਤਿਹਾਸਕਾਰਾਂ ਨੇ ਗੋਇੰਦਵਾਲ ਸਾਹਿਬ ਵਿਚ ਗੁਰੂ ਜੀ ਦੇ ਸਾਂਝੇ ਖੂਹ ਤੋਂ ਜਲ ਲਿਆਉਣ ਦਾ ਵੀ ਲਿਖਿਆ ਹੈ, ਜੋ ਕਿ ਜਿਆਦਾ ਠੀਕ ਲੱਗਦਾ ਹੈ)। ਦਿਨ ਵੇਲੇ ਲੰਗਰ ਵਿਚ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਪੱਖਾ ਝੱਲਣਾ ਆਦਿ ਸੇਵਾ ਵਿਚ ਲੱਗੇ ਰਹਿੰਦੇ ਪਰ ਮਨ ਕਰਕੇ ਕਰਤਾਰ ਨਾਲ ਜੁੜੇ ਰਹਿੰਦੇ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲੈਕੇ ਪੜ੍ਹਦੇ ਰਹਿਣ ਕਰਕੇ ਹਿਰਦੇ ਵਿਚ ਇਲਾਹੀ ਕਾਵਿ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ। ਲਗਾਤਾਰ ਸੇਵਾ ਦਾ ਅਸਰ ਗੁਰੂ ਅੰਗਦ ਸਾਹਿਬ ਜੀ ਤੇ ਪੈਣਾ ਹੀ ਸੀ। ਆਪ ਉਮਰ ਵਡੇਰੀ ਹੋਣ ਕਰਕੇ ਇਕ ਹਨੇਰੀ ਸਿਆਲੀ ਰਾਤ ਨੂੰ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉਂਦੇ ਖਡੂਰ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਕ ਹੀ ਜੁਲਾਹੀ ਨੇ ਆਪ ਨੂੰ ‘ਨਿਥਾਵਾਂ’ ਆਖ ਦਿੱਤਾ। ਇਹ ਘਟਨਾ 1552 ਦੀ ਹੈ। ਉਦੋ ਗੁਰੂ ਅਮਰਦਾਸ ਜੀ ਦੀ ਉਮਰ 73 ਸਾਲ ਦੀ ਹੋ ਚੁੱਕੀ ਸੀ। ਸ੍ਰੀ ਗੁਰੂ ਅੰਗਦ ਦੇਵ ਦੀ ਨੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ, ਨਾਨਕ ਬਾਣੀ ਅਤੇ ਭਗਤ ਬਾਣੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਅਤੇ ਬਚਨ ਕੀਤਾ ਸ੍ਰੀ ਅਮਰਦਾਸ ਜੀ ਨਿਆਸਰਿਆਂ ਦੇ ਆਸਰੇ ਅਤੇ ਨਿਥਾਵਿਆਂ ਦੇ ਥਾਂਵ ਹੋਣਗੇ।
ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ