journalist mandeep punia: ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਤੋਂ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਹਾਲ ਹੀ ‘ਚ ਜ਼ਮਾਨਤ ਦੇ ਦਿੱਤੀ।ਰਿਹਾਈ ਤੋਂ ਬਾਅਦ ਪੁਨੀਆ ਨੇ ਗੱਲਬਾਤ ‘ਚ ਦੱਸਿਆ ਕਿ ਉਨ੍ਹਾਂ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪੱਥਰਬਾਜ਼ੀ ਕਰਨ ਵਾਲਿਆਂ ਦੇ ਬਾਰੇ ‘ਚ ਦੱਸਿਆ ਸੀ।ਇਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ।ਉਨਾਂ੍ਹ ਨੇ ਗ੍ਰਿਫਤਾਰੀ ਵਾਲੇ ਦਿਨ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਬੈਰੀਕੇਡ ਦੇ ਕੋਲ ਖੜਾ ਹੋ ਕੇ ਰਿਪੋਰਟਿੰਗ ਕਰ ਰਿਹਾ ਸੀ।ਉਥੇ ਕੁਝ ਪ੍ਰਵਾਸੀ ਮਜ਼ਦੂਰ ਸੀ, ਜੋ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।ਪੁਲਸ ਵਾਲੇ ਉਨ੍ਹਾਂ ਲਗਾਤਾਰ ਗਾਲੀ-ਗਲੋਚ ਕਰ ਰਹੇ ਸਨ।ਪੁਲਸਕਰਮਚਾਰੀਆਂ ਨੇ ਪਹਿਲੇ ਪੱਤਰਕਾਰ ਧਰਮਿੰਦਰ ਨੂੰ ਖਿੱਚ ਲਿਆ।ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਕਿਹਾ ਇਹ ਰਿਹਾ ਮਨਦੀਪ ਪੂਨੀਆ ਇਸ ਨੂੰ ਖਿੱਚ ਲਉ।
ਉਨ੍ਹਾਂ ਨੇ ਮੈਨੂੰ ਖਿੱਚ ਲਿਆ ਅਤੇ ਬੁਰੀ ਤਰ੍ਹਾਂ ਲਾਠੀਚਾਰਜ ਕਰਨ ਲੱਗੇ।ਪੁਨੀਆ ਨੇ ਦੱਸਿਆ ਕਿ ਪੁਲਸਵਾਲੇ ਕਹਿ ਰਹੇ ਸਨ ਕਿ ਇਸ ਨੂੰ ਤਾਂ ਅਸੀਂ ਰਿਪੋਰਟਿੰਗ ਕਰਾਵਾਂਗੇ।ਕਈ ਦਿਨਾਂ ਤੋਂ ਉੱਛਲ ਰਿਹਾ ਹੈ।ਮਾਰ-ਮਾਰ ਰਿਪੋਰਟ ਬਣਾਵਾਂਗੇ।ਫਿਰ ਮੈਨੂੰ ਟੈਂਟ ‘ਚ ਲੈ ਗਏ ਅਤੇ ਉਥੇ ਵੀ ਕੁੱਟਿਆ। ਮੇਰਾ ਕੈਮਰਾ ਅਤੇ ਫੋਨ ਤੋੜ ਦਿੱਤਾ ਗਿਆ।ਉਸਤੋਂ ਬਾਅਦ ਮੈਨੂੰ ਸਫੇਦ ਸਕਾਰਪੀਓ ‘ਚ ਪਾ ਕੇ ਵੱਖ-ਵੱਖ ਥਾਣਿਆਂ ‘ਚ ਘੁਮਾਉਣ ਲੱਗੇ।ਫਿਰ ਰਾਤ ਦੋ ਵਜੇ ਮੈਡੀਕਲ ਕਰਵਾਉਣ ਲੈ ਗਏ।ਸੁਤੰਤਰ ਪੱਤਰਕਾਰ ਮਨਦੀਪ ਪੁਨੀਆ ਨੇ ਕਿਹਾ ਕਿ ਜੇਲ੍ਹ ਵਿੱਚ ਉਸ ਨਾਲ ਚੰਗਾ ਵਿਵਹਾਰ ਕੀਤਾ ਗਿਆ। ਵਾਰਡ ਵਿੱਚ ਵੀ ਕਿਸਾਨ ਸਨ ਜਿੱਥੇ ਮੈਨੂੰ ਰੱਖਿਆ ਗਿਆ ਸੀ। ਉਨ੍ਹਾਂ ਨੇ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਸੁਣਾ ਦਿੱਤੀਆਂ ਅਤੇ ਮੈਨੂੰ ਜ਼ਖਮ ਦਿਖਾਏ।ਫਿਰ ਮੈਂ ਪੀੜਤਾਂ ਦੇ ਬਿਆਨ ਲੈਣਾ ਸ਼ੁਰੂ ਕਰ ਦਿੱਤਾ। ਮੈਂ ਆਪਣੀ ਰਿਪੋਰਟ ਲਈ ਪੈਨ ਤੋਂ ਆਪਣੇ ਸਰੀਰ ‘ਤੇ ਕਿਸਾਨਾਂ ਦੇ ਬਿਆਨ ਲਿਖੇ। ਉਥੇ ਮੌਜੂਦ ਕਿਸਾਨ ਮਜ਼ਬੂਤ ਸਨ, ਪਰ ਉਨ੍ਹਾਂ ਦੀਆਂ ਚਿੰਤਾਵਾਂ ਸਨ ਕਿ ਉਨ੍ਹਾਂ ‘ਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਕਿਸਾਨਾਂ ਨੇ ਕਿਹਾ ਸੀ ਕਿ ਇਥੋਂ ਤਕ ਕਿ ਸਾਨੂੰ ਕਲਾਪਨੀ ਜੇਲ੍ਹ ਭੇਜੋ, ਫਿਰ ਤਿੰਨਾਂ ਕਾਨੂੰਨਾਂ ਦੇ ਵਾਪਸ ਨਾ ਹੋਣ ਤੱਕ ਅਸੀਂ ਪਿੱਛੇ ਨਹੀਂ ਹਟੇਗੀ।
ਸਿੰਘੂ ਬਾਡਰ ਤੇ ਪੁਲਿਸ ਦੀ ਬੇਰਿਗੇਟਿੰਗ ਦੇੱਖ ਕੇ ਲਗਦਾ ਜਿੱਦਾ ਕਿਸਾਨੀ ਸੰਘਰਸ਼ ਨਾ ਹੋਕੇ ਪਾਕਿਸਤਾਨ ਦਾ ਬਾਡਰ ਹੋਵੇ