shri guru har rai ji: ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਪੜ੍ਹਾਈ ਸਿਖਲਾਈ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰਾਂ ਦੀ ਨਿਗਰਾਨੀ ਵਿੱਚ ਹੋਈ | ਆਪ ਨੂੰ ਧਾਰਮਕ ਵਿੱਦਿਆ ਤੇ ਗੁਰਬਾਣੀ ਵਿਚਾਰ ਦੇ ਨਾਲ ਨਾਲ ਸ਼ਸਤਰਾ ਦੀ ਵਰਤੋਂ ਅਤੇ ਬੀਰਤਾ ਵਾਲੇ ਹੋਰ ਕਰਤਬ ਅਭਿਆਸ ਸਿਖਾਉਣ ਪਕਾਉਣ ਦਾ ਵੀ ਪ੍ਰਬੰਧ ਕੀਤਾ ਗਿਆ | ਛੋਟੀ ਉਮਰ ਤੋਂ ਹੀ ਆਪ ਸੰਤ-ਸੁਭਾਅ, ਉੱਚੀ ਆਤਮਕ ਦ੍ਰਿਸ਼ਟੀ ਅਤੇ ਦਇਆ ਤੇ ਪ੍ਰੇਮ ਨਾਲ ਭਰਪੂਰ ਕੋਮਲ ਹਿਰਦੇ ਵਾਲੇ ਸਨ ਪਰ ਨਾਲ ਹੀ ਆਪ ਸਰੀਰ ਦੇ ਤਕੜੇ ਬਲਵਾਨ ਅਤੇ ਬੀਰਤਾ ਦੇ ਪੁੰਜ ਵੀ ਸਨ | ਆਪ ਫੋਲਾਦ ਵਾਂਗ ਸਖ਼ਤ ਅਤੇ ਫੁੱਲਾਂ ਦੀ ਤਰਾਂ ਨਰਮ ਗੁਣਾ ਦੇ ਮਾਲਕ ਸਨ |ਹਿਰਦੇ ਦੀ ਕੋਮਲਤਾ – ਆਪ ਹੀ ਹਿਰਦੇ ਦੀ ਕੋਮਲਤਾ ਬਾਰੇ ਆਪ ਦੇ ਬਾਲਪਨ ਦੇ ਇਕ ਸਾਖੀ ਪ੍ਰਸਿੱਧ ਹੈ | ਉਹ ਇਸ ਪ੍ਰਕਾਰ ਹੈ – ਇਕ ਦਿਨ ਆਪ ਕਰਤਾਰਪੁਰ (ਜਲੰਧਰ)ਦੇ ਬਾਗ ਵਿਚ ਟਹਿਲ ਰਹੇ ਸਨ | ਯਕਾ ਯਕ ਤੇਜ਼ ਹਵਾ ਝੁੱਲ ਪਈ | ਆਪ ਖੁੱਲ੍ਹਾ ਸਾਰਾ ਜਾਮਾ ਪਹਿਨਿਆ ਕਰਦੇ ਸਨ | ਇਸ ਦੇ ਹਵਾ ਨਾਲ ਖਿੰਡਣ ਦੇ ਕਾਰਣ ਕੁਝ ਫੁੱਲ ਟੁੱਟ ਕੇ ਭੋਂ ਉਤੇ ਡਿੱਗ ਪਏ | ਪਤੀਆਂ ਘੱਟੇ ਵਿਚ ਖਿੱਲਰ ਗਈਆਂ | ਇਹ ਵੇਖ ਕੇ ਆਪ ਦੁਖੀ ਜਿਹੇ ਹੋ ਕੇ ਬੂਟਿਆਂ ਪਾਸ ਖੜੋ ਗਏ ਅਤੇ ਮਨ ਵਿਚ ਕਹਿਣ ਲਗੇ, ਇਹ ਸੁੰਦਰ ਫੁੱਲ ਟਾਹਣੀਆ ਨਾਲ ਲੱਗੇ ਕਿਆ ਚੰਗੇ ਲੱਗਦੇ ਸਨ | ਮੇਰੇ ਜਾਮੇ ਨਾਲ ਇਹ ਟੁੱਟ ਕੇ ਘੱਟੇ ਮਿੱਟੀ ਵਿੱਚ ਵੀ ਅੰਤ ਨੂੰ ਜਾਨ ਹੈ | ਸੁੰਦਰਤਾ ਦਾ ਮਿੱਟੀ ਰੁਲਣਾ ਦੁਖਦਾਈ ਗੱਲ ਹੈ |ਸ੍ਰੀ ਹਰਰਾਇ ਜੀ ਇਨ੍ਹੀਂ ਸੋਚੀ ਪਏ ਖੜੇ ਸਨ ਕਿ ਛੇਵੇਂ ਸਤਿਗੁਰੂ ਜੀ ਉਥੇ ਆ ਗਏ | ਉਨ੍ਹਾਂ ਨੇ ਆਪਣੇ ਕੋਮਲ-ਚਿਤ ਤੇ ਖੁਸ਼-ਦਿਲ ਪੋਤਰੇ ਇਸ ਤਰਾਂ ਸਹਿਮੇ ਜਿਹੇ ਖੜੇ ਹੋਣ ਦਾ ਕਾਰਨ ਪੁੱਛਿਆ
| ਸ੍ਰੀ ਹਰਰਾਇ ਜੀ ਨੇ ਜਾਮੇ ਨਾਲ ਅੜ ਕੇ ਫੁੱਲਾਂ ਦੇ ਟੁੱਟ ਕੇ ਮਿੱਟੀ ਵਿੱਚ ਡਿੱਗ ਪੈਣ ਤੋਂ ਪੈਦਾ ਹੋਏ ਆਪਣੇ ਦਿਲ ਦੇ ਦੁੱਖ ਦੀ ਗੱਲ ਦੱਸੀ | ਅਗੋਂ ਸਤਿਗੁਰੂ ਜੀ ਬੋਲੇ : ‘ਬੇਟਾ ! ਜਦ ਅਜਿਹਾ ਜਾਮਾ ਪਈਏ ਜਿਹੜਾ ਖਿੰਡ ਕੇ ਦੂਰ ਤੀਕ ਪੁੱਜ ਸਕਦਾ ਹੋਵੇ ਤੇ ਕੋਮਲ ਵਸਤਾਂ ਨੂੰ ਨੁਕਸਾਨ ਪੁਚਾ ਸਕਦਾ ਹੋਵੇ, ਤਾਂ ਆਪਣੇ ਜਾਮੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ |’ਇਨ੍ਹਾਂ ਸ਼ਬਦਾ ਰਾਹੀਂ ਮੀਰੀ ਪੀਰੀ ਦੇ ਮਾਲਕ, ਸੂਰਬੀਰਤਾ ਦੇ ਪੁੰਜ, ਜੁੱਧਾ ਤੇ ਜੇਤੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੋਣਹਾਰ, ਸੂਰਬੀਰ, ਸੰਤ ਸਿਪਾਹੀ ਪੋਤਰੇ ਨੂੰ ਇਹ ਸਿੱਖਿਆ ਦਿੱਤੀ ਕਿ ਬੰਦੇ ਨੂੰ ਆਪਣੀ ਤਾਕਤ ਦੀ ਸੋਚ-ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ ਸੁਤੇ-ਸਿੱਧ ਜਾਂ ਵਿੱਸਰ-ਭੋਲੇ ਵੀ ਕਿਸੇ ਨੂੰ ਅਜਾਈਂ ਦੁੱਖ ਤਕਲੀਫ਼ ਦੇਣੋਂ ਸੰਕੁਚ ਕਰਨਾ ਚਾਹੀਦਾ ਹੈ| ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜੁੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਸੋਘੇ ਹੋ ਕੇ ਵਿਚਰਨਾ-ਵਰਤਣਾ ਚਾਹੀਦਾ ਹੈ ਸ੍ਰੀ ਹਰਰਾਇ ਸਾਹਿਬ ਨੇ ਦਾਦਾ – ਗੁਰੂ ਜੀ ਦਾ ਇਹ ਉਪਦੇਸ਼ ਘੁੱਟ ਕੇ ਪੱਲੇ ਬੰਨ੍ਹਿਆ ਸਾਰੀ ਉਮਰ ਇਸ ਅਨੁਸਾਰ ਵਰਤੋਂ ਕੀਤੀ ਅਤੇ ਤਾਣ ਹੁੰਦਿਆ ਨਿਤਾਣੇ ਹੋ ਕੇ ਵਰਤ ਕੇ ਵਿਖਾਇਆ ਆਪ ਕਿਸੇ ਦਾ ਦਿਲ ਦੁਖਾਉਣ ਨੂੰ ਪਾਪ ਸਮਝਦੇ ਸਨ | ਓੁਹ ਸ਼ੇਖ ਫਰੀਦ ਦਾ ਹੇਠ ਲਿਖਿਆ ਸਲੋਕ ਬਹੁਤ ਪ੍ਰੇਮ ਨਾਲ ਉਚਰਿਆ ਕਰਦੇ ਸਨ :
ਸਭਨਾ ਮਨ ਮਾਣਿਕ ਠਾਉਣ ਮੂਲਿ ਮਚਾਂਗਵਾ ||
ਜੇ ਤਓੁ ਪਿਰੀਆ ਦੀ ਸਿਕ ਹਿਆਓੁ ਨਾ ਠਾਹੇ ਕਹੀ ਦਾ ||
‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ