baba farid ji: ਬਾਬਾ ਫ਼ਰੀਦ ਦਾ ਜਨਮ 1381ਸੂਫੀ ਖੇਤਰ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ।ਫ਼ਰੀਦ ਜੀ ਦੀ ਜਨਮ ਤਾਰੀਖ਼, ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਔਖਾ ਕੰਮ ਵੀ ਹੈ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫ਼ਰੀਦ ਜੀ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਲੱਭਤਾਂ (ਖੋਜਾਂ) ਰਾਹੀਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫ਼ਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਦੱਸਿਆ ਹੈਬਾਬਾ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਇੱਕ ਪ੍ਰਸਿੱਧਪ੍ਰਸਿੱਧ ਆਗੂ ਹੋਏ ਹਨ। ਇਹ ਸਿਲਸਿਲਾ ਖ੍ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਖ੍ਵਾਜਾ ਹਸਨ ਬਸਰੀ ਦੇ ਅੱਠਵੇਂ ਗੱਦੀਦਾਰ ਖ੍ਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ ਪੰਜ ਹੋਰ ਗੱਦੀਦਾਰਾਂ ਨੇ ਇਸ ਪਿੰਡ ‘ਚਿਸ਼ਤਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਿਲਸਿਲੇ ਦਾ ਨਾਂ ‘ਚਿਸ਼ਤ
ਪਿੰਡ ਦੇ ਸੰਬੰਧ ਕਰ ਕੇ ਚਿਸ਼ਤੀ ਮਸ਼ਹੂਰ ਖ੍ਵਾਜਾ ਹਸਨ ਬਸਰੀ ਦੇ ਚੋਦਵੇਂ ਖ਼ਤੀਫ਼ੇ ਖ੍ਵਾਜਾ ਮੁਈਨੱਦ – ਦੀਨ ਹਸਨ ਸਿਜਜ਼ੀ ਚਿਸ਼ਤੀ ਹੋਏ, ਇਹ ਪਹਿਲੇ ਚਿਸ਼ਤੀ ਆਗੂ ਸਨ ਜਿਹਨਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ। ਇਹਨਾਂ ਨੇ ਆਪਣੀਆਂ ਪ੍ਰਚਾਰਕ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਪਿੱਛੋਂ ਅਜਮੇਰ ਨੂੰ ਬਣਾਇਆ।
ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ ਤੇ ਰਾਏ ਪਿਥੋਰਾ ਦਾ ਰਾਜ ਸੀ। ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖ੍ਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ। ਜਦੋਂ ਸੂਫ਼ੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇਥੋਂ ਦਾ ਹਨੇਰਾ ਇਸਲਾਮ ਦੇ ਨੂਰ ਨਾਲ ਉਜਵੱਲ ਹੋ ਉਠਿਆ। ਇੱਥੇ ਆ ਕੇ ਖ੍ਵਾਜਾ ਮੁਈਨੱਦਦੀਨ ਨੇ ਆਪਣੀ ਗੱਦੀ ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ ਤਾਂ ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਕੇਂਦਰ ਸੀ | ਹੋਰ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਹਨਾਂ ਦੀ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਗੋਸ਼ਟੀ ਹੋਈ ਜਿਸ ਪਿੱਛੋਂ ਫ਼ਰੀਦ ਜੀ ਕਾਕੀ ਜੀ ਤੋਂ ਇਨ੍ਹਾਂ ਪ੍ਰਸ਼ੰਨ ਹੋਏ ਕੀ ਉਹਨਾਂ ਦੇ ਕਦਮਾਂ ਵਿੱਚ ਡਿੱਗ ਪਏ ਇਹ ਸੀ ਫ਼ਰੀਦ ਜੀ ਦੀ ਆਪਣੇ ਪੀਰ ਨਾਲ ਪਹਿਲੀ ਮਿਲਣੀ। ਕਾਕੀ ਜੀ ਨੇ ਮੁਲਤਾਨ ਤੋਂ ਦਿੱਲੀ ਜਾਣਾ ਸੀ ਉਹ ਫ਼ਰੀਦ ਦੇ ਕਹਿਣ ਤੇ ਉਸ ਨੂੰ ਵੀ ਨਾਲ ਹੀ ਲੈ ਗਏ। ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗ਼ਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਾਕੀ ਜੀ | ਇਸ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਮ੍ਰਿਤ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ। ਹਾਂਸੀ ਨੂੰ ਸੂਫ਼ੀਆਂ ਦੇ ਗੜ੍ਹ ਵਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸਿਹਰਾ ਸ਼ੇਖ਼ ਫ਼ਰੀਦ ਸ਼ਕਰਗੰਜ ਦੇ ਸਿਰ ਬੱਝਦਾ ਹੈ। ਸ਼ੇਖ਼ ਫ਼ਰੀਦ ਨੇ ਬਾਰਾਂ ਸਾਲ ਇੱਥੇ ਚਿਲਾ ਕੀਤਾ ਸੀ
‘ਹਰ ਸਮੱਸਿਆ ਦਾ ਮੁਕੰਮਲ ਸਮਾਧਾਨ ਹਾਂ, ਮੈਂ ਭਾਰਤ ਦਾ ਸੰਵਿਧਾਨ ਹਾਂ’ ਦੇ ਬੈਨਰ ਹੇਠ ਕੀਤੀ ਕਿਸਾਨੀ ਹੱਕਾਂ ਦੀ ਗੱਲ