Farmers Protest Prakash Raj: ਭਾਰਤ ਸਮੇਤ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਵੀ ਲਗਾਤਾਰ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੀਆਂ ਹਨ। ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਵੀ ਟਵੀਟ ਰਾਹੀਂ ਲਗਾਤਾਰ ਆਪਣੀ ਰਾਏ ਪੇਸ਼ ਕਰ ਰਹੇ ਹਨ। ਉਸਨੇ ਫਿਰ ਟਵੀਟ ਕੀਤਾ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਗੇਮ ਉਸ ਵਿਅਕਤੀ ਦੇ ਬਗੈਰ ਵੀ ਜਾਰੀ ਹੈ ਜਿਸ ਨਾਲ ਤੁਸੀਂ ਖੇਡਣਾ ਪਸੰਦ ਕਰਦੇ ਹੋ। ਪ੍ਰਕਾਸ਼ ਰਾਜ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਇਸ ਟਵੀਟ ‘ਤੇ ਟਵਿੱਟਰ ਯੂਜ਼ਰਸ ਕਾਫੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।

ਪ੍ਰਕਾਸ਼ ਰਾਜ ਨੇ ਟਵੀਟ ਕੀਤਾ: “ਇਹ ਉਹ ਸਮਾਂ ਹੈ … ਜਦੋਂ ਤੁਸੀਂ ਕਿਸੇ ਨਾਲ ਗੇਂਦ ਗੇਮ ਖੇਡਣਾ ਪਸੰਦ ਕਰਦੇ ਹੋ, ਪਰ ਉਸ ਤੋਂ ਬਿਨਾਂ ਖੇਡਣਾ ਜਾਰੀ ਰੱਖਦੇ ਹੋ।” ਪ੍ਰਕਾਸ਼ ਰਾਜ ਲਗਭਗ ਹਰ ਮੌਜੂਦਾ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਇ ਪੇਸ਼ ਕਰਦੇ ਹਨ ਅਤੇ ਇਸ ਵਾਰ ਵੀ ਉਸਨੇ ਅਜਿਹਾ ਕੀਤਾ ਹੈ। ਪ੍ਰਕਾਸ਼ ਰਾਜ ਨੇ ਆਪਣੇ ਟਵੀਟ ਵਿਚ #FarmersProtest #IStandWithFarmers #justasking ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ।
ਕਿਸਾਨ ਵਿਰੋਧ ਪ੍ਰਦਰਸ਼ਨ ਨੂੰ ਵਧਾਉਣ ਬਾਰੇ ਗੱਲ ਕਰਦਿਆਂ, ਕਿਸਾਨ ਹੁਣ ਸ਼ਨੀਵਾਰ ਯਾਨੀ ਕਿ 6 ਫਰਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਵਿਚ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨ ਜੱਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਨੂੰ ਛੱਡ ਕੇ ਉਹ ਦੇਸ਼ ਦੇ ਬਾਕੀ ਹਿੱਸਿਆਂ ‘ਤੇ ਜਾਮ ਲਗਾਉਣਗੇ। ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਅਸੀਂ ਕੱਲ੍ਹ ਦਿੱਲੀ ਵਿੱਚ ਚੱਕਾ ਜਾਮ ਨਹੀਂ ਕਰ ਰਹੇ ਹਾਂ। ਅਸੀਂ ਸਾਰੀਆਂ ਸਰਹੱਦਾਂ ‘ਤੇ ਸ਼ਾਂਤੀ ਨਾਲ ਬੈਠਾਂਗੇ। ਅਸੀਂ ਦਿੱਲੀ ਨੂੰ ਛੱਡ ਕੇ ਸਾਰੇ ਦੇਸ਼ ਵਿੱਚ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਬੰਦ ਕਰਾਂਗੇ। ਦੁਪਹਿਰ 12 ਤੋਂ 3 ਵਜੇ ਤੱਕ, ਇੱਥੇ ਚੱਕਾ ਜਾਮ ਰਹੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੋਵਾਲ ਅਤੇ ਰਾਕੇਸ਼ ਟਿਕੈਤ ਦੀ ਮੀਟਿੰਗ ਹੋਈ। ਰਾਕੇਸ਼ ਟਿਕਟ ਨੇ ਕਿਹਾ ਕਿ ਕੱਲ੍ਹ ਯੂ ਪੀ ਅਤੇ ਉਤਰਾਖੰਡ ਵਿੱਚ ਚੱਕਾ ਜਾਮ ਨਹੀਂ ਹੋਏਗਾ।






















