Ludhiana youth hoists farmer flag: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਸਮੇਂ ਪੂਰੇ ਸਿਖ਼ਰ ’ਤੇ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਅਵਾਜ਼ਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਹਨ । ਉੱਥੇ ਹੀ ਦੇਸ਼ ਦੇ ਨੌਜਵਾਨ ਵੀ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਇਸਦੇ ਤਹਿਤ ਹੀ ਇਸ ਅੰਦੋਲਨ ਵਿੱਚ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦੇ ਨੌਜਵਾਨ ਯਾਦਵਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਿਮਾਚਲ ਪ੍ਰਦੇਸ਼ ਦੀ 11 ਹਜ਼ਾਰ ਫ਼ੁੱਟ ਉੱਚੀ ਚੋਟੀ ’ਤੇ ਝੰਡਾ ਲਹਿਰਾਇਆ ਅਤੇ ਇਸ ਸੰਘਰਸ਼ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ।
ਦੱਸਿਆ ਜਾ ਰਿਹਾ ਹੈ ਕਿ ਯਾਦਵਿੰਦਰ ਖੁਰਾਕ ਸਪਲਾਈ ਵਿਭਾਗ ਵਿੱਚ ਇੰਸਪੈਕਟਰ ਹੈ। ਇਸ ਬਾਰੇ ਗੱਲ ਕਰਦਿਆਂ ਯਾਦਵਿੰਦਰ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਉਸਨੇ ਦੱਸਿਆ ਕਿ ਉਹ ਪਹਿਲਾਂ ਦਿੱਲੀ ਜਾ ਕੇ ਵੀ ਇਸ ਸੰਘਰਸ਼ ਵਿੱਚ ਹਿੱਸਾ ਪਾ ਚੁੱਕਿਆ ਹੈ। ਇਸ ਤੋਂ ਅੱਗੇ ਉਸਨੇ ਦੱਸਿਆ ਕਿ ਕਿਸਾਨ ਏਕਤਾ ਦਾ ਨਾਅਰਾ ਅਤੇ ਝੰਡਾ ਇਸ ਕੈਂਪ ਦਾ ਵੀ ਮੁੱਖ ਹਿੱਸਾ ਰਿਹਾ। ਉਸਨੇ ਕਿਹਾ ਕਿ ਜਦੋਂ ਉਹ ਹਿਮਾਚਲ ਦੀ ਸਿਖਰਲੀ ਚੋਟੀ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਅੰਦੋਲਨ ਦੇ ਹੱਕ ਉੱਥੇ ਝੰਡਾ ਲਹਿਰਾਇਆ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਡਲਹੌਜ਼ੀ ‘ਤੇ ਲਹਿਰਾ ਕੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਅਵਾਜ਼ ਤੇਜ਼ ਕਰਦਿਆਂ ਹੋਰ ਜੋਸ਼ ਭਰ ਦਿੱਤਾ ਸੀ। ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ‘ਤੇ ਆਪਣੇ ਜ਼ਿਲ੍ਹੇ ਵੱਲੋਂ ਪੰਜਾਬ ਰਾਜ ਵੱਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਸੀ । ਉਸਨੇ ਵੀ 11 ਹਜ਼ਾਰ ਉੱਚੀ ਬਰਫ਼ੀਲੀ ਉੱਚੀ ਚੋਟੀ ‘ਤੇ ਕਿਸਾਨੀ ਸੰਘਰਸ਼ ਹੱਕ ਵਿਚ ਕਿਸਾਨੀ ਝੰਡਾ ਲਹਿਰਾਇਆ ਸੀ ।
ਇਹ ਵੀ ਦੇਖੋ: BIG BREAKING: ਜ਼ੀਰਕਪੁਰ ਤੋਂ ਦੀਪ ਸਿੱਧੂ ਹੋਇਆ ਗ੍ਰਿਫ਼ਤਾਰ, ਸੁਣੋ ਸਾਰੀ ਅਹਿਮ ਜਾਣਕਾਰੀ !