Chocolate Day 2021: ਵੈਲੇਨਟਾਈਨ ਵੀਕ ਦੇ ਕਾਰਨ ਫ਼ਰਵਰੀ ਦਾ ਮਹੀਨਾ ਉਨ੍ਹਾਂ ਲੋਕਾਂ ਲਈ ਸਭ ਤੋਂ ਖਾਸ ਅਤੇ ਮਹੱਤਵਪੂਰਨ ਹੁੰਦਾ ਹੈ ਜੋ ਕਿਸੇ ਨੂੰ ਪਿਆਰ ਕਰਦੇ ਹਨ । ਅੱਜ ਵੈਲੇਨਟਾਈਨ ਵੀਕ ਦਾ ਤੀਜਾ ਅਤੇ ਸਭ ਤੋ ਮਿੱਠਾ ਦਿਨ ਯਾਨੀ Chocolate Day ਹੈ। ਵੈਲੇਨਟਾਈਨ ਵੀਕ ਵਿੱਚ ਮਨਾਏ ਜਾਂਦੇ ਚੌਕਲੇਟ ਡੇ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਚਾਕਲੇਟ ਡੇ ‘ਤੇ ਦੁਨੀਆ ਭਰ ਦੇ ਕਪਲਸ ਇੱਕ ਦੂਜੇ ਨੂੰ ਚੌਕਲੇਟ ਦਿੰਦੇ ਹਨ ਅਤੇ ਚੌਕਲੇਟ ਦੀ ਮਿਠਾਸ ਨਾਲ ਆਪਣੇ ਰਿਸ਼ਤੇ ਵਿੱਚ ਵੀ ਮਿਠਾਸ ਲਿਆਂਦੇ ਹਨ । ਤੁਸੀ ਵੀ Chocolate Day ‘ਤੇ ਆਪਣੇ ਪਾਟਨਰ ਨੂੰ ਚੌਕਲੇਟ ਦੇ ਕੇ ਸਪੈਸ਼ਲ ਫ਼ੀਲ ਤਾਂ ਕਰਵਾ ਹੀ ਸਕਦੇ ਹੋ। ਇਸਦੇ ਨਾਲ ਹੀ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖ ਸਕਦੇ ਹੋ । Chocolate Day ਪਿਆਰ ਵਿੱਚ ਹੋਰ ਮਿਠਾਸ ਪਾਉਣ ਦਾ ਦਿਨ ਮੰਨਿਆ ਜਾਂਦਾ ਹੈ । Chocolate ਨਾ ਸਿਰਫ ਪਿਆਰ ਅਤੇ ਸਵਾਦ ਜ਼ਾਹਿਰ ਕਰਨ ਲਈ, ਬਲਕਿ ਸਿਹਤ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ । ਜੇ ਤੁਸੀਂ ਪਿਆਰ ਦਾ ਇਜ਼ਹਾਰ ਕਰਨ ਦੇ ਨਾਲ ਆਪਣੇ ਪਾਟਨਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਚੌਕਲੇਟ ਡੇ ‘ਤੇ ਚਾਕਲੇਟ ਜ਼ਰੂਰ ਦਿਓ।
ਦਰਅਸਲ, ਵੈਲੇਨਟਾਈਨ ਵੀਕ ਦੇ ਤੀਜੇ ਦਿਨ ਯਾਨੀ 9 ਫਰਵਰੀ ਨੂੰ ਚਾਕਲੇਟ ਡੇ ਮਨਾਇਆ ਜਾਂਦਾ ਹੈ। ਸਟਰੈਸ ਦੂਰ ਕਰਨਾ ਹੋਵੇ ਜਾ ਫਿਰ ਕਿਸੇ ਨਾਲ ਪਿਆਰ ਨੂੰ ਜ਼ਾਹਿਰ ਕਰਨਾ ਹੋਵੇ ਜਾਂ ਫਿਰ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਵੀ ਚਾਕਲੇਟ ਦਿੱਤੀ ਜਾਂਦੀ ਹੈ। ਚਾਕਲੇਟ ਸਾਡੀ ਸਿਹਤ ਲਈ ਬਹੁਤ ਵਧੀਆ ਹੈ ਅਤੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਹੁੰਦੀ ਹੈ।ਪੱਛਮੀ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਚਾਕਲੇਟ ਤੋਹਫ਼ੇ ਵਜੋਂ ਦਿੰਦੇ ਸਨ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇੱਕ ਕਦਮ ਚੁੱਕ ਕੇ ਆਪਣੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਨ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ 9 ਫਰਵਰੀ ਨੂੰ ਚੌਕਲੇਟ ਡੇ ਦੇ ਤੌਰ ‘ਤੇ ਰੱਖਿਆ ਗਿਆ ਸੀ ਤਾਂ ਜੋ ਚਾਕਲੇਟ ਦੇ ਕੇ ਇੱਕ ਦੂਜੇ ਦੇ ਪਿਆਰ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਦੇਖੋ: BIG BREAKING: ਜ਼ੀਰਕਪੁਰ ਤੋਂ ਦੀਪ ਸਿੱਧੂ ਹੋਇਆ ਗ੍ਰਿਫ਼ਤਾਰ, ਸੁਣੋ ਸਾਰੀ ਅਹਿਮ ਜਾਣਕਾਰੀ !