Deep sidhu tells police : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਸਿੱਧੂ ਨੇ ਕਿਹਾ ਕਿ ਹਰ ਕੋਈ ਲਾਲ ਕਿਲ੍ਹੇ ਜਾ ਰਿਹਾ ਸੀ, ਇਸ ਲਈ ਉਹ ਵੀ ਚਲਾ ਗਿਆ, ਇਸਦੇ ਪਿੱਛੇ ਉਸਦਾ ਕੋਈ ਗਲਤ ਇਰਾਦਾ ਨਹੀਂ ਸੀ। ਕ੍ਰਾਈਮ ਬ੍ਰਾਂਚ ਦੀ ਜਾਂਚ ਨੇ ਪਹਿਲੇ ਦਿਨ ਇਸ ਗੱਲ ਤੇ ਧਿਆਨ ਦਿੱਤਾ ਕਿ ਦੀਪ ਸਿੱਧੂ ਲਾਲ ਕਿਲ੍ਹੇ ਤੇ ਕਿਵੇਂ ਪਹੁੰਚਿਆ ਅਤੇ ਉਸਨੇ ਉੱਥੇ ਕੀ ਕੀਤਾ। ਪੁਲਿਸ ਨੇ ਦੱਸਿਆ ਕਿ ਦੀਪ 25 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਸੀ ਅਤੇ ਉਥੋਂ ਕੁੱਝ ਦੂਰੀ ‘ਤੇ ਕਿਤੇ ਸੁੱਤਾ ਹੋਇਆ ਸੀ।
ਉਸਨੇ ਦੱਸਿਆ ਕਿ ਜਦੋਂ ਉਹ 26 ਜਨਵਰੀ ਦੀ ਸਵੇਰ ਨੂੰ ਜਾਗਿਆ, ਤਾਂ ਉਸ ਦੇ ਮੋਬਾਈਲ ਉੱਤੇ ਦੋ-ਤਿੰਨ ਕਾਲਾਂ ਅਤੇ ਮੈਸਜ ਆਏ ਹੋਇ ਸਨ। ਅਤੇ ਉਨ੍ਹਾਂ ਵਿੱਚ ਹਰ ਕੋਈ ਲਾਲ ਕਿਲ੍ਹੇ ਜਾਣ ਦੀ ਗੱਲ ਕਰ ਰਿਹਾ ਸੀ। ਇਸ ਲਈ ਉਹ ਵੀ ਆਪਣੇ ਤਿੰਨ ਦੋਸਤਾਂ ਨਾਲ ਉਠੇ ਪਹੁੰਚ ਗਿਆ। ਸਿੱਧੂ ਨੇ ਦਸਿਆ ਕਿ ਉਹ ਸਵੇਰੇ 11 ਵਜੇ ਆਪਣੀ ਗੱਡੀ ਲੇ ਕੇ ਲਾਲ ਕਿਲ੍ਹੇ ਲਈ ਰਵਾਨਾ ਹੋਇਆ ਅਤੇ ਫਿਰ ਬਾਅਦ ‘ਚ ਦੁਪਹਿਰ 1 ਵਜੇ ਵਾਪਿਸ ਸਿੰਘੂ ਬਾਰਡਰ ‘ਤੇ ਆ ਗਿਆ। ਅਦਾਲਤ ਨੇ ਮੰਗਲਵਾਰ ਨੂੰ ਦੀਪ ਸਿੱਧੂ ਤੋਂ ਪੁੱਛਗਿੱਛ ਲਈ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸੱਤ ਦਿਨਾਂ ਦਾ ਰਿਮਾਂਡ ਦੇ ਦਿੱਤਾ ਸੀ। ਮੰਗਲਵਾਰ ਨੂੰ ਕਰਨਾਲ ਵਿੱਚ ਸੜਕ ‘ਤੇ ਕਿਸੇ ਦੀ ਉਡੀਕ ਕਰਦਿਆਂ ਦੀਪ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗਿਰਫ਼ਤਾਰ ਕਰ ਲਿਆ ਸੀ। ਫਿਰ ਉਸ ਨੂੰ ਕੇਸ ਦੀ ਜਾਂਚ ਕਰ ਰਹੀ ਕਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਇਹ ਵੀ ਦੇਖੋ : ਚੱਕੇ ਜਾਮ ਦੇ ਬਾਅਦ ਹੁਣ ਸੁਣੋ ਕੀ ਐ ਕਿਸਾਨ ਆਗੂਆਂ ਅਗਲੀ ਰਣਨੀਤੀ, ਕਿਥੇ ਕੀ ਹੋਵੇਗਾ !