Government to social media sites : ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਬੋਲਦਿਆਂ ਟਵਿੱਟਰ ਸਮੇਤ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਟਵਿੱਟਰ, ਫੇਸਬੁੱਕ, ਵਟਸਐਪ ਨੂੰ ਨਿਮਰਤਾ ਨਾਲ ਕਹਿੰਦਾ ਹਾਂ, ਤੁਹਾਡੇ ਭਾਰਤ ਵਿੱਚ ਕਰੋੜਾਂ ਫੋਲੋਵਰਸ ਹਨ, ਤੁਸੀਂ ਕਾਰੋਬਾਰ ਕਰੋ ਅਤੇ ਪੈਸਾ ਕਮਾਓ ਪਰ ਤੁਹਾਨੂੰ ਭਾਰਤ ਦੇ ਸੰਵਿਧਾਨ ਦੀ ਪਾਲਣਾ ਕਰਨੀ ਪਏਗੀ। ਰਾਜ ਸਭਾ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ‘ਤੇ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਜ ਸਭਾ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਭਾਰਤ ਵਿੱਚ ਹਿੰਸਾ ਫੈਲਾਉਣ ਲਈ ਕੀਤੀ ਜਾਵੇਗੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੇਸਬੁੱਕ ਟਵਿੱਟਰ ਯੂ-ਟਿਊਬ ਲਿੰਕਡਇਨ ਦਾ ਭਾਰਤ ਵਿੱਚ ਕਾਰੋਬਾਰ ਕਰਨ ਲਈ ਸਵਾਗਤ ਹੈ ਪਰ ਭਾਰਤ ਦੇ ਕਾਨੂੰਨ ਦੀ ਪਾਲਣਾ ਕਰਨੀ ਹੋਵੇਗੀ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ “ਵਾਸ਼ਿੰਗਟਨ ਵਿੱਚ, ਜਦੋਂ ਭੀੜ ਨੇ ਕੈਪੀਟਲ ਹਾਲ ਉੱਤੇ ਹਮਲਾ ਕੀਤਾ, ਫਿਰ ਪੁਲਿਸ ਕਾਰਵਾਈ ਹੁੰਦੀ ਹੈ ਤਾਂ, ਕੁੱਝ ਮਾਈਕ੍ਰੋ ਬਲੌਗਿੰਗ ਸਾਈਟਾਂ ਇਸਦੇ ਨਾਲ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਜਦੋਂ ਲਾਲ ਕਿਲ੍ਹੇ ਉੱਤੇ ਹਮਲਾ ਹੁੰਦਾ ਹੈ, ਤਾਂ ਇਸਦੇ ਵਿਰੁੱਧ ਖੜ੍ਹੀਆਂ ਹੋ ਜਾਂਦੀਆਂ ਹਨ। ਇਹ ਡਬਲ ਸਟੈਂਡਰਡ ਨਹੀਂ ਚੱਲੇਗਾ। ਮਾਈਕਰੋ ਬਲੌਗਿੰਗ ਸਾਈਟ ਇਸ ਗੱਲ ਨੂੰ ਸਮਝ ਲੈਣ। ਤੁਸੀਂ Massacre of Farmer (ਕਿਸਾਨੀ ਦਾ ਕਤਲੇਆਮ) ਹੈਸ਼ਟੈਗ ਕਰਦੇ ਹੋ। ਕ੍ਰਿਪਾ ਕਰਕੇ ਵੈਮਨਿਸਿਤਾ ਅਤੇ ਹਿੰਸਾ ਨਾ ਫੈਲਾਓ। ਝੂਠੀਆਂ ਖ਼ਬਰਾਂ ਨਾ ਫੈਲਾਓ। ਅਸੀਂ ਬਹੁਤ ਸਖਤੀ ਵਰਤਾਂਗੇ। ਤੁਹਾਨੂੰ ਭਾਰਤ ਦੇ ਕਾਨੂੰਨ ਦੀ ਪਾਲਣਾ ਕਰਨੀ ਪਏਗੀ।