Manish Sisodia appeals : ਦਿੱਲੀ ਦੇ ਸਿੱਖਿਆ ਮਾਡਲ ਦੀ ਪੂਰੇ ਦੇਸ਼ ਵਿਚ ਪ੍ਰਸ਼ੰਸਾ ਹੋ ਰਹੀ ਹੈ। ਦਿੱਲੀ ਅਸੈਂਬਲੀ ਚੋਣਾਂ 2020 ‘ਚ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਸ ਨੂੰ ਪ੍ਰਮੁੱਖ ਸਥਾਨ ਦਿੱਤਾ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਇਕ ਅਜਿਹਾ ਮਾਡਲ ਬਣ ਗਿਆ ਹੈ ਜਿੱਥੇ ਪਿਛਲੇ 5-6 ਸਾਲਾਂ ‘ਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਵਧੀਆਂ ਹਨ। ਇੰਨਾ ਹੀ ਨਹੀਂ, ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਿਨਾਂ ਕੋਚਿੰਗ ਦੇ ਆਈਆਈਟੀ ਜਾ ਰਹੇ ਹਨ। ਦਿੱਲੀ ਵਿੱਚ ਵੀ ਅਜਿਹੇ ਸਕੂਲ ਹਨ ਜਿਥੇ 80 ਵਿੱਚੋਂ 35 ਬੱਚੇ ਨੀਟ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀਆਂ ਸਥਾਨਕ ਨਾਗਰਿਕ ਚੋਣਾਂ ਵਿੱਚ ਜਨਤਾ ਆਮ ਆਦਮੀ ਪਾਰਟੀ ਨੂੰ ਉਮੀਦ ਤੋਂ ਦੇਖ ਰਹੀ ਹੈ ਕਿਉਂਕਿ ਉਨ੍ਹਾਂ ਨੇ ਦਿੱਲੀ ਵਿੱਚ ‘ਆਪ’ ਦਾ ਕੰਮ ਵੇਖਿਆ ਹੈ। ਇਸ ਲਈ ਪੰਜਾਬ ‘ਚ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨੂੰ ਮੌਕਾ ਦਿਓ। ਕੋਰੋਨਾ ਵਾਇਰਸ ਦੌਰਾਨ ਸਿੱਖਿਆ ਅਤੇ ਆਰਥਿਕਤਾ ਸਭ ਤੋਂ ਪ੍ਰਭਾਵਿਤ ਹੋਈ ਸੀ। ਮੈਨੂੰ ਅਤੇ ਸਰਕਾਰ ਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਸਕੂਲ ਵਧੇਰੇ ਫੀਸਾਂ ਲੈ ਰਹੇ ਹਨ। ਸਰਕਾਰ ਤੋਂ ਬਿਨਾਂ ਆਗਿਆ ਫੀਸਾਂ ਵਧਾ ਰਹੇ ਹਨ ਤੇ ਕੁਝ ਸਕੂਲ ਸਾਲਾਨਾ ਚਾਰਜ ਵੀ ਲੈ ਰਹੇ ਹਨ, ਜਦਕਿ ਟਰਾਂਸਪੋਰਟ ਖਰਚੇ ਲਏ ਜਾ ਰਹੇ ਹਨ, ਜਦੋਂਕਿ ਇਸ ਸਮੇਂ ਟਰਾਂਸਪੋਰਟ ਨਹੀਂ ਚੱਲ ਰਹੀ ਹੈ। ਉਹ ਤਿੰਨ ਮਹੀਨਿਆਂ ਦੀ ਫੀਸ ਦੀ ਮੰਗ ਕਰ ਰਹੇ ਹਨ।
ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਕਮ ਦਿੱਤਾ ਹੈ ਕਿ ਕੋਈ ਵੀ ਨਿੱਜੀ ਸਕੂਲ, ਭਾਵੇਂ ਇਹ ਸਰਕਾਰੀ ਜ਼ਮੀਨਾਂ ‘ਤੇ ਚੱਲ ਰਿਹਾ ਹੈ ਜਾਂ ਗੈਰ-ਸਰਕਾਰੀ, ਨੂੰ ਫੀਸ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਕੋਈ ਵੀ ਸਕੂਲ ਸਰਕਾਰ ਤੋਂ ਪੁੱਛੇ ਬਿਨਾਂ, ਫੀਸਾਂ ਨਹੀਂ ਵਧਾ ਸਕਦਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਤਾਂ ਜੋ ਦਿੱਲੀ ਵਾਂਗ ਪੰਜਾਬ ਨੂੰ ਵੀ ਸਿੱਖਿਆ ਮਾਡਲ ਬਣਾਇਆ ਜਾ ਸਕੇ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ‘ਚ ਕੁਝ ਰਾਹਤ ਮਿਲ ਸਕੇ।