Ipl auction 2021 s sreesanth : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਕੀਤੀ ਜਾਏਗੀ। ਇਸ ਸਾਲ 1114 ਖਿਡਾਰੀਆਂ ਨੇ ਨਿਲਾਮੀ ਲਈ ਰਿਜਿਸਟ੍ਰੇਸ਼ਨ ਕਰਵਾਇਆ ਸੀ। ਬੀਸੀਸੀਆਈ ਦੁਆਰਾ ਜਾਰੀ ਕੀਤੀ ਸੂਚੀ ਵਿੱਚ ਨਿਲਾਮੀ ਲਈ ਸਿਰਫ 292 ਖਿਡਾਰੀ ਚੁਣੇ ਗਏ ਹਨ। ਪਰ ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਹੋ ਕੇ ਦੋਬਾਰਾ ਕ੍ਰਿਕਟ ‘ਚ ਵਾਪਸੀ ਕਾਰਨ ਵਾਲੇ ਸ਼੍ਰੀਸੰਤ ਨੂੰ ਝੱਟਕਾ ਲੱਗਾ ਹੈ। 7 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਵਾਪਸੀ ਕਰਨ ਵਾਲੇ ਐਸ.ਸ੍ਰੀਸੰਤ, ਨੂੰ ਨਿਲਾਮੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ।
ਆਈਪੀਐਲ ਦੇ 14ਵੇਂ ਸੀਜ਼ਨ ਦੀ ਨਿਲਾਮੀ ਵਿੱਚ ਕਿਸੇ ਵੀ ਫਰੈਂਚਾਇਜ਼ੀ ਨੇ ਉਸ ਨੂੰ ਸ਼ਾਰਟਲਿਸਟ ਨਹੀਂ ਕੀਤਾ ਹੈ। ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿੱਚ ਕੀਤੀ ਜਾਣੀ ਹੈ, ਇਸ ਨਿਲਾਮੀ ਲਈ ਕੇਰਲ ਦੇ 38 ਸਾਲਾ ਸ੍ਰੀਸੰਤ ਨੇ ਆਪਣੀ ਘੱਟੋ-ਘੱਟ ਕੀਮਤ 75 ਲੱਖ ਰੁਪਏ ਰੱਖੀ ਸੀ। ਹਾਲ ਹੀ ਵਿੱਚ ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਹੋਣ ਤੋਂ ਬਾਅਦ ਸਯਦ ਮੁਸ਼ਤਾਕ ਅਲੀ ਟਰਾਫੀ ‘ਚ ਸੱਤ ਸਾਲ ਬਾਅਦ ਵਾਪਸੀ ਕਾਰਨ ਵਾਲੇ ,ਸ੍ਰੀਸੰਤ ਲਈ ਇਸ ਵਾਰ ਆਈਪੀਐਲ ਵਿੱਚ ਖੇਡਣਾ ਸੁਪਨਾ ਹੀ ਰਹਿ ਜਾਵੇਗਾ। ਦੱਸ ਦੇਈਏ ਕਿ ਇਸ ਸਾਲ ਆਈਪੀਐਲ ਵਿੱਚ 292 ਖਿਡਾਰੀਆਂ ਵਿੱਚੋਂ 164 ਭਾਰਤੀ ਖਿਡਾਰੀ ਹਨ ਜਦਕਿ 125 ਵਿਦੇਸ਼ੀ ਖਿਡਾਰੀ ਹਨ। 18 ਫਰਵਰੀ ਨੂੰ, ਦੁਪਹਿਰ 3 ਵਜੇ ਸਾਰੀਆਂ 8 ਟੀਮਾਂ ‘ਚ 61 ਸਲੋਟ ਭਰਨ ਲਈ ਨਿਲਾਮੀ ਦੀ ਪ੍ਰਕ੍ਰਿਆ ਸ਼ੁਰੂ ਹੋਵੇਗੀ।
ਇਹ ਵੀ ਦੇਖੋ : ਸਿੰਘੂ ਬਾਡਰ ‘ਤੇ ਅੰਦੋਲਨ ਦਾ ਅਸਰ ਘਟਿਆ ਕਿ ਵਧਿਆ ਸੁਣੋ ਕਿਰਸਾਨੀ ਪਰਿਵਾਰਾਂ ਤੋਂ…