Proud of Rajiv-Indira Gandhi sacrifice: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਪੇਸ਼ ਚੱਕਰਵਰਤੀ ਨਾਲ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਨਾਲ ਜੁੜੇ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ । ਜਦੋਂ ਰਾਹੁਲ ਨੂੰ ਪੁੱਛਿਆ ਗਿਆ ਕਿ ਤੁਹਾਡੇ ਪਰਿਵਾਰ ਦੇ ਦੋ ਲੋਕਾਂ (ਰਾਜੀਵ-ਇੰਦਰਾ) ਨੇ ਪ੍ਰਧਾਨਮੰਤਰੀ ਵਜੋਂ ਆਪਣੀ ਜਾਨ ਗਵਾਈ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਇਸ ਸਵਾਲ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਦੀ ਜਾਨ ਦੇ ਬਹੁਤ ਮਾਇਨੇ ਹਨ ।
ਮੋਦੀ ਸਰਕਾਰ ਦੇ ਕੰਮ ‘ਤੇ ਕਾਂਗਰਸ ਨੇਤਾ ਨੇ ਕਿਹਾ ਕਿ ਇੱਥੇ ਲੱਖਾਂ ਲੋਕ ਗਰੀਬੀ ਰੇਖਾ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ । ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਗਏ। ਲੋਕਾਂ ਵਿੱਚ ਗੁੱਸਾ ਹੈ। ਉਹ ਨੌਕਰੀ ਚਾਹੁੰਦੇ ਹਨ, ਪੈਸਾ ਕਮਾਉਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਇਹ ਸਭ ਨਹੀਂ ਮਿਲ ਰਿਹਾ। ਮੋਦੀ ਜੀ ਸੁਪਨੇ ਵੇਚ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਮੁੱਦੇ ‘ਤੇ ਰਾਹੁਲ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਦੇ ਮਾਮਲਿਆਂ ਵਿੱਚ ਖੁੱਲੀ ਬਹਿਸ ਹੋਣੀ ਚਾਹੀਦੀ ਹੈ । ਸਾਹਮਣੇ ਵਾਲੀ ਦੀ ਗੱਲ ਸਮਝਣੀ ਚਾਹੀਦੀ ਹੈ। ਆਬਾਦੀ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਲੋਕ ਲਾਭਕਾਰੀ ਹਨ ਤਾਂ ਕੋਈ ਸਮੱਸਿਆ ਨਹੀਂ ਹੈ । UPA ਦੇ ਦੌਰ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਪਰਿਵਾਰ ਪਾਰਟੀ ਦੇ ਦੋਸ਼ਾਂ ਬਾਰੇ ਰਾਹੁਲ ਨੇ ਕਿਹਾ ਕਿ ਲਗਭਗ 30 ਸਾਲਾਂ ਤੋਂ ਮੇਰੇ ਪਰਿਵਾਰ ਵਿਚੋਂ ਕੋਈ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਬਣਿਆ ਹੈ। ਕੀ ਮੇਰੇ ਪਿਤਾ ਰਾਜੀਵ ਗਾਂਧੀ ਸਨ, ਇਸ ਲਈ ਮੈਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ।