Farmer Protest welcoming : ਕਿਸਾਨ ਅੰਦੋਲਨ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ ਅਤੇ ਆਦਰ-ਸਤਿਕਾਰ ਦਾ ਇਕ ਨਵਾਂ ਰੰਗ ਦਿਖਾਈ ਦੇਣ ਲੱਗਾ ਹੈ। ਹਰਿਆਣਾ ਅਤੇ ਪੰਜਾਬ ਦੇ ਕਿਸਾਨ ਉਥੇ ਆਉਣ ਵਾਲੇ ਕਿਸਾਨਾਂ ਨੂੰ ਸਤਿਕਾਰ ਭੇਟ ਕਰ ਰਹੇ ਹਨ। ਜਿਵੇਂ ਕਿ ਕੇਪੀ-ਕੇਐਮਪੀ ਚੌਕ ਦੇ ਗੋਲ ਚੱਕਰ ਤੋਂ ਅੱਗੇ ਨਿਕਲਦੇ ਹੀ ਹਰਿਆਣਾ ਦੀ ਖਾਪ ਉਥੇ ਆਉਣ ਵਾਲੇ ਕਿਸਾਨਾਂ ਦਾ ਲੱਸੀ, ਦੁੱਧ ਤੇ ਪਾਣੀ ਪਿਲਾ ਕੇ ਸਵਾਗਤ ਕਰਦੇ ਹਨ।
ਉੱਥੋਂ ਅੱਗੇ ਵਧਣ ’ਤੇ ਪੰਜਾਬ ਦੇ ਕਿਸਾਨਾਂ ਨੂੰ ਲੰਗਰ ਪਕੌੜੇ, ਖੀਰ, ਜਲੇਬੀ, ਹਲਵਾ, ਸਬਜ਼ੀ ਅਤੇ ਹੋਰ ਪਕਵਾਨ ਖੁਆ ਕੇ ਆਓ-ਭਗਤ ਕੀਤੀ ਜਾਂਦੀ ਹੈ। ਦੋਵਾਂ ਰਾਜਾਂ ਦੇ ਕਿਸਾਨ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ, ਜਦਕਿ ਹੁੱਕਾ ਵੀ ਬੈਠ ਕੇ ਗੁੜਗੁੜਾਉਂਦੇ ਹਨ ਅਤੇ ਅੰਦੋਲਨ ਬਾਰੇ ਵਿਚਾਰ ਵਟਾਂਦਰੇ ਵੀ ਕਰਦੇ ਹਨ। ਜਦੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ, ਹਰਿਆਣਾ ਦੀਆਂ ਖਾਪਾਂ ਅਤੇ ਕਿਸਾਨਾਂ ਨੇ ਸਿਰਫ ਆਪਣਾ ਸਮਰਥਨ ਦਿੱਤਾ ਸੀ।
ਹਰਿਆਣਾ ਦੇ ਕਿਸਾਨ ਕਦੇ-ਕਦਾਈਂ ਉਥੇ ਜਾਂਦੇ ਸਨ, ਤਾਂ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਕਿਸਾਨ ਜ਼ਰੂਰ ਉਥੇ ਡੇਰਾ ਲਾਏ ਹੋਏ ਸਨ। ਪਰ ਟਰੈਕਟਰ ਪਰੇਡ ਤੋਂ ਬਾਅਦ ਅੰਦੋਲਨ ਵਿਚ ਹਰਿਆਣਾ ਦੀ ਭਾਗੀਦਾਰੀ ਵਧਣ ਤੋਂ ਬਾਅਦ, ਆਂਤਿਲ ਖਾਪ ਨੇ ਆਪਣੇ ਟੈਂਟ ਲਗਾ ਦਿੱਤੇ ਅਤੇ ਉਥੇ ਭੰਡਾਰਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਦਹੀਆ ਖਾਪ, ਸਰੋਹਾ ਖਾਪ, ਮਲਿਕ ਖਾਪ ਅਤੇ ਹੋਰਨਾਂ ਨੇ ਆਪਣੇ ਤੰਬੂ ਲਗਾ ਕੇ ਧਰਨੇ ‘ਤੇ ਡੇਰਾ ਲਗਾਇਆ। ਜਿਵੇਂ ਹੀ ਉਹ ਧਰਨੇ ‘ਤੇ ਪਹੁੰਚਦੇ ਹਨ, ਹਰਿਆਣਾ ਦੀਆਂ ਖਾਪਾਂ ਦੇ ਟੈਂਟ ਲਗ ਕੇ ਡੇਰਾ ਪਇਆ। ਧਰਨੇ ਵਲੀ ਥਾਂ ’ਤੇ ਪਹੁੰਚਦੇ ਹੀ ਕਿਸਾਨ ਹੋਰ ਲੋਕਾਂ ਨੂੰ ਹਰਿਆਣਾ ਦੀਂ ਖਾਪਾਂ ਦੇ ਟੈਂਟ ’ਤੇ ਮੌਜੂਦ ਵਾਲੰਟੀਅਰ ਸਭ ਤੋਂ ਪਹਿਲਾਂ ਪਾਣੀ, ਲੱਸੀ ਤੇ ਦੁੱਧ ਪਿਲਾਉਂਦੇ ਹਨ।
ਕਿਸਾਨ ਅੰਦੋਲਨ ਵਿੱਚ ਹਰਿਆਣਾ ਤੋਂ ਦੁੱਧ ਅਤੇ ਲੱਸੀ ਭੇਜਣ ਵਿਚ ਪਿੰਡਾਂ ਦੀ ਵੱਡੀ ਭਾਗੀਦਾਰੀ ਹੁੰਦੀ ਹੈ। ਪਿੰਡਾਂ ਵਿੱਚ ਰੋਜ਼ਾਨਾ ਸ਼ਾਮ ਨੂੰ ਮੁਨਾਦੀ ਕਰਵਾਈ ਜਾਂਦੀ ਹੈ ਕਿ ਕਿਸ ਜਗ੍ਹਾ ਸਵੇਰੇ ਦੁੱਧ ਅਤੇ ਲੱਸੀ ਪਹੁੰਚਉਣੀ ਹੈ। ਜੇ ਕੋਈ ਆਪਣੇ ਆਪ ਦੁੱਧ ਅਤੇ ਲੱਸੀ ਦੇਣਾ ਚਾਹੁੰਦਾ ਹੈ, ਤਾਂ ਉਹ ਉਥੇ ਪਹੁੰਚ ਸਕਦੇ ਹਨ। ਇਸ ਦੇ ਲਈ, ਵੱਡੇ ਡਰੱਮ ਉਸ ਨਿਰਧਾਰਤ ਜਗ੍ਹਾ ’ਤੇ ਰੱਖੇ ਜਾਂਦੇ ਹਨ ਅਤੇ ਪਿੰਡ ਦੇ ਲੋਕ ਆਪਣੀ ਮਰਜ਼ੀ ਅਨੁਸਾਰ ਦੁੱਧ ਅਤੇ ਲੱਸੀ ਪਹੁੰਚਾਉਂਦੇ ਹਨ। ਨੌਜਵਾਨ ਕਿਸਾਨ ਇਸ ਨੂੰ ਇਕੱਠਾ ਕਰਦੇ ਹਨ ਅਤੇ ਇਸਨੂੰ ਅੰਦੋਲਨ ਵਿਚ ਲਿਆਉਂਦੇ ਹਨ।
ਕਰਨਾਲ ਦੇ ਨਿਸਿੰਗ ਤੋਂ ਦੁੱਧ ਤੇ ਲੱਸੀ ਲੈ ਕੇ ਆਏ ਜਾਮਫਲ ਸਿੰਘ, ਕਿਰਤਪਾਲ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਪੰਜ ਕੁਇੰਟਲ ਦੁੱਧ ਅਤੇ ਪੰਜ ਕੁਇੰਟਲ ਲੱਸੀ ਲੈ ਕੇ ਆਉਂਦੇ ਹਨ। ਗੁਰੂਘਰ ਤੋਂ ਐਲਾਨ ਕਰਵਾ ਦਿੱਤਾ ਜਾਂਦਾ ਹੈ ਅਤੇ ਲੋਕ ਦੁੱਧ ਅਤੇ ਲੱਸੀ ਦਿੰਦੇ ਹਨ, ਜੋ ਕਿ ਕੁੰਡਲੀ ਸਰਹੱਦ ‘ਤੇ ਲਿਆਂਦੇ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਦੋਲਨ ਜਾਰੀ ਰਹੇਗਾ, ਉਹ ਉਸੇ ਤਰ੍ਹਾਂ ਦੁੱਧ ਅਤੇ ਲੱਸੀ ਲਿਆਉਣਾ ਜਾਰੀ ਰੱਖਣਗੇ।