Climate activist Disha Ravi arrested: ਨਵੀਂ ਦਿੱਲੀ: ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬੈਂਗਲੁਰੂ ਤੋਂ 21 ਸਾਲਾਂ Climate Activist ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ । 21 ਸਾਲਾ ਇਹ ਐਕਟੀਵਿਸਟ ਫ੍ਰਾਈਡੇ ਫਾਰ ਫਿਊਚਰ ਕੈਂਪੇਨ ਦੀ ਫਾਊਂਡਰਾਂ ਵਿੱਚ ਇੱਕ ਹੈ। ਦੱਸ ਦੇਈਏ ਕਿ 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲਕਿੱਟ ਦੇ ਸਬੰਧ ਵਿੱਚ ਇੱਕ ਕੇਸ ਦਰਜ ਕੀਤਾ ਸੀ। ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਦਿਸ਼ਾ ਰਵੀ ਨੇ ਕਿਸਾਨਾਂ ਨਾਲ ਜੁੜੀ ਟੂਲਕਿੱਟ ਨੂੰ ਐਡਿਟ ਕੀਤਾ ਅਤੇ ਉਸ ਵਿੱਚ ਕੁਝ ਚੀਜ਼ਾਂ ਜੋੜੀਆਂ ਅਤੇ ਅੱਗੇ ਭੇਜੀਆਂ।
ਦਰਅਸਲ, ਦਿਸ਼ਾ ਬੈਂਗਲੁਰੂ ਦੇ ਵੱਕਾਰੀ ਮਹਿਲਾ ਕਾਲਜ ਵਿੱਚ ਸ਼ਾਮਿਲ ਮਾਉਂਟ ਕਾਰਮੇਲ ਦੀ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਸ਼ਨੀਵਾਰ ਨੂੰ ਦਿਸ਼ਾ ਰਵੀ ਨੂੰ ਉੱਤਰ ਬੈਂਗਲੁਰੂ ਤੋਂ ਕਥਿਰ ਰੂਪ ਨਾਲ ਲੈ ਗਈ। ਜਿਸ ਤੋਂ ਬਾਅਦ ਹੁਣ ਦਿਸ਼ਾ ਨੂੰ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ ਸਵੀਡਨ ਦੀ 18 ਸਾਲਾਂ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਟਵੀਟ ਕਰਕੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਦਿਖਾਉਂਦਿਆਂ ਟਵੀਟ ਕੀਤਾ ਸੀ। ਦੋਸ਼ ਹੈ ਕਿ ਉਸਨੇ ਟੂਲਕਿਟ ਵੀ ਟਵੀਟ ਕੀਤੀ ਸੀ, ਜਿਸ ਵਿੱਚ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਦੀ ਸਾਜਿਸ਼ ਦਾ ਪਲਾਨ ਸੀ। ਦਿੱਲੀ ਪੁਲਿਸ ਨੇ ਉਸਦੇ ਖਿਲਾਫ ਕਿਸਾਨ ਅੰਦੋਲਨ ਉੱਤੇ ਟਵੀਟ ਕਰਨ ਲਈ ਇੱਕ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਇਸ ‘ਤੇ ਅਪਰਾਧਿਕ ਸਾਜਿਸ਼ ਰਚਣ ਅਤੇ ਸਮੂਹਾਂ ਵਿੱਚ ਦੁਸ਼ਮਣੀ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਗ੍ਰੇਟਾ ਥਨਬਰਗ ਖਿਲਾਫ ਜਦੋਂ ਐਫਆਈਆਰ ਦਰਜ ਕੀਤੀ ਤਾਂ ਉਸ ਤੋਂ ਬਾਅਦ ਗ੍ਰੇਟਾ ਨੇ ਟਵੀਟ ਕਰ ਕਿਹਾ ਕਿ ਕੋਈ ਵੀ ਧਮਕੀ ਮੈਨੂੰ ਰੋਕ ਨਹੀਂ ਸਕਦੀ। ਗ੍ਰੇਟਾ ਥੰਬਰਗ ਨੇ ਟਵੀਟ ਕੀਤਾ, “ਮੈਂ ਅਜੇ ਵੀ ਕਿਸਾਨਾਂ ਦੇ ਨਾਲ ਖੜ੍ਹੀ ਹਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਦੀ ਹਾਂ। ਨਫ਼ਰਤ, ਧਮਕੀ ਜਾਂ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਕੋਈ ਵੀ ਕੋਸ਼ਿਸ਼ ਇਸ ਨੂੰ ਨਹੀਂ ਬਦਲੇਗੀ।”
ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ