Indian-origin Akanksha Arora at UN announces: ਭਾਰਤੀ ਮੂਲ ਦੀ ਆਕਾਂਕਸ਼ਾ ਅਰੋੜਾ ਨੇ ਸੰਯੁਕਤ ਰਾਸ਼ਟਰ ਵਿੱਚ ਜਨਰਲ ਸੱਕਤਰ ਦੇ ਅਹੁਦੇ ਲਈ ਦਾਅਵੇਦਾਰੀ ਕੀਤੀ ਹੈ। 34 ਸਾਲਾਂ ਅਕਾਂਕਸ਼ਾ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਵਿੱਚ ਆਡਿਟ ਕੋਆਰਡੀਨੇਟਰ ਦੇ ਅਹੁਦਾ ‘ਤੇ ਹੈ। ਉਹ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ ਖਿਲਾਫ ਦਾਅਵੇ ਦੀ ਘੋਸ਼ਣਾ ਕਰਨ ਵਾਲੀ ਪਹਿਲੀ ਉਮੀਦਵਾਰ ਹੈ। ਗੁਟੇਰੇਸ ਪਹਿਲਾਂ ਹੀ ਆਪਣੇ ਦੂਜੇ ਕਾਰਜਕਾਲ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਚੁੱਕੇ ਹਨ।
ਇਸ ਸਬੰਧੀ ਆਕਾਂਕਸ਼ਾ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਦਰਅਸਲ, ਇਸ ਵੀਡੀਓ ਵਿੱਚ ਅਕਾਂਕਸ਼ਾ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਅੰਦਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਵੋਇਸ ਓਵਰ ਵੀ ਚੱਲ ਰਿਹਾ ਹੈ। ਇਸ ਵਿੱਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਤੋਂ ਪਹਿਲਾਂ ਜੋ ਲੋਕ ਆਏ ਹਨ, ਉਹ ਸਾਰੇ UN ਦੀ ਜਵਾਬਦੇਹੀ ਨੂੰ ਲੈ ਕੇ ਨਾਕਾਮ ਰਹੇ ਹਨ। ਅਕਾਂਕਸ਼ਾ ਕਹਿ ਰਹੀ ਹੈ ਕਿ ਇਸ ਨੂੰ 75 ਸਾਲ ਹੋ ਗਏ ਹਨ ਪਰ ਸੰਯੁਕਤ ਰਾਸ਼ਟਰ ਨੇ ਵਿਸ਼ਵ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
ਜ਼ਿਕਰਯੋਗ ਹੈ ਕਿ ਅਕਾਂਕਸ਼ਾ ਦਾ ਜਨਮ ਭਾਰਤ ਵਿੱਚ ਹੋਇਆ ਸੀ। ਉਨ੍ਹਾਂ ਕੋਲ ਭਾਰਤ ਅਤੇ ਕੈਨੇਡਾ ਦੀ ਨਾਗਰਿਕਤਾ ਹੈ। ਉਨ੍ਹਾਂ ਨੇ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਤੋਂ ਪ੍ਰਬੰਧਕੀ ਅਧਿਐਨ ਕੀਤੇ । ਉਸ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਜਨਤਕ ਪ੍ਰਸ਼ਾਸਨ ਵਿੱਚ ਮਾਸਟਰ ਕੀਤੀ । UN ਵਿੱਚ ਉਨ੍ਹਾਂ ਦਾ ਕੰਮ ਵਿੱਤੀ ਨਿਯਮ ਬਣਾਉਣਾ ਹੈ। ਉਨ੍ਹਾਂ ਕੋਲ UNDP ਦੇ ਅੰਦਰੂਨੀ ਅਤੇ ਬਾਹਰੀ ਆਡਿਟ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਵੀ ਹੈ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। 31 ਦਸੰਬਰ 2021 ਨੂੰ ਮੌਜੂਦਾ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਦਾ ਕਾਰਜਕਾਲ ਖਤਮ ਹੋ ਜਾਵੇਗਾ। 1 ਜਨਵਰੀ 2017 ਨੂੰ ਉਹ ਸੰਯੁਕਤ ਰਾਸ਼ਟਰ ਦੇ 9ਵੇਂ ਜਨਰਲ ਸੱਕਤਰ ਬਣੇ ਸਨ। 75 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਇੱਕ ਵੀ ਮਹਿਲਾ UN ਸੱਕਤਰ ਦੇ ਅਹੁਦਾ ‘ਤੇ ਨਹੀਂ ਰਹੀ ਹੈ।
ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ