confinemen activist nodeep kaur: ਲੇਬਰ ਅਤੇ ਦਲਿਤ ਐਕਟੀਵਿਸਟ ਨੌਦੀਪ ਕੌਰ ਦੀ ਕਥਿਤ ਤੌਰ ‘ਤੇ ਨਜ਼ਾਇਜ਼ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਦੇ ਵਿਰੁੱਧ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।ਕੋਰਟ ਨੂੰ ਨੌਦੀਪ ਦੀ ਕਥਿਤ ਨਜ਼ਾਇਜ਼ ਗ੍ਰਿਫਤਾਰੀ ਨੂੰ ਲੈ ਕੇ ਕਈ ਈ-ਮੇਲ ਮਿਲੇ ਸਨ।ਕੋਰਟ ਨੇ 23 ਸਾਲਾ ਨੌਦੀਪ ਕੌਰ ਦੀ ਕਥਿਤ ਤੌਰ ‘ਤੇ ਨਜ਼ਾਇਜ਼ ਗ੍ਰਿਫਤਾਰੀ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਹੈ।ਜਸਟਿਸ ਅਰੁਣ ਕੁਮਾਰ ਤਿਆਗੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਨੂੰ ਲੈ ਕੇ 24 ਫਰਵਰੀ ਦੀ ਤਾਰੀਖ ਦਿੱਤੀ ਹੈ ਨਾਲ ਹੀ ਹਰਿਆਣਾ ਸਰਕਾਰ ਦੇ ਵਿਰੁੱਧ ਨੋਟਿਸ ਜਾਰੀ ਕੀਤਾ ਹੈ।
ਬੀਤੇ 6 ਅਤੇ 8 ਫਰਵਰੀ ਨੂੰ ਕੋਰਟ ‘ਚ ਦਿੱਤੀ ਗਈ ਸ਼ਿਕਾਇਤ ਨੂੰ ਕੋਰਟ ਨੇ ਕ੍ਰਿਮਿਨਲ ਰਿਟ ਪਟੀਸ਼ਨ ਦੇ ਤੌਰ ‘ਤੇ ਸ਼ਾਮਲ ਕੀਤਾ ਹੈ।ਐਕਟੀਵਿਸਟ ਨੌਦੀਪ ਕੌਰ ‘ਤੇ 28 ਦਿਸੰਬਰ ਅਤੇ 12 ਜਨਵਰੀ ਨੂੰ ਸੋਨੀਪਤ ਪੁਲਸ ਨੇ ਦੋ ਅਪਰਾਧਿਕ ਮਾਮਲੇ ਦਰਜ ਕੀਤੇ ਸਨ।ਕੋਰਟ ਨੇ 28 ਦਸੰਬਰ ਨੂੰ ਦਰਜ ਕੀਤੇ ਗਏ ਰੰਗਦਾਰੀ ਦੇ ਮਾਮਲੇ ‘ਚ ਨੌਦੀਪ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਹੈ।ਦੂਜੇ ਪਾਸੇ ਸੋਨੀਪਤ ਪੁਲਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਨੌਦੀਪ ਨੂੰ ਜੇਲ ‘ਚ ਟਾਰਚਰ ਕੀਤਾ ਜਾ ਰਿਹਾ ਹੈ।ਪੁਲਸ ਨੇ ਵੀਡੀਓ ਵੀ ਜਾਰੀ ਕੀਤਾ ਹੈ ਜਿਸ ‘ਚ ਨੌਦੀਪ ਅਤੇ ਉਨ੍ਹਾਂ ਦੇ ਸਾਥੀ ਡਿਊਟੀ ‘ਤੇ ਤੈਨਾਤ ਪੁਸਲ ਕਰਮਚਾਰੀਆਂ ਦੇ ਨਾਲ ਬਦਸਲੂਕੀ ਕਰ ਰਹੇ ਹਨ।ਦੂਜੇ ਪਾਸੇ ਹਰਿਆਣਾ ਪੁਲਸ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਨੌਦੀਪ ਦੇ ਵਿਰੁੱਧ ਹੱਤਿਆ ਦੀ ਕੋਸ਼ਿਸ਼, ਦੰਗੇ ਫੈਲਾਉਣ ਵਰਗੇ ਕਈ ਦੋਸ਼ ਦਰਜ ਹਨ।
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ