panel of 11 lawyers: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਵਿਰੋਧ ਅਤੇ ਅੰਦੋਲਨ ਦਾ ਬਿਗੁਲ ਫੂਕਣ ਵਾਲੇ ਕਿਸਾਨਾਂ ਦੀ ਨਿਆਂਇਕ ਲੜਾਈ 11 ਵਕੀਲਾਂ ਦੀ ਟੀਮ ਲੜੇਗੀ। ਗਾਜੀਪੁਰ ਕਿਸਾਨ ਅੰਦੋਲਨ ਕਮੇਟੀ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਵਕੀਲ ਫਾਰ ਫਾਰਮਰ ਦੇ ਤਹਿਤ 11 ਵਕੀਲਾਂ ਦੀ ਇੱਕ ਟੀਮ ਯੂਪੀ ਗੇਟ ‘ਤੇ ਕਿਸਾਨਾਂ ਲਈ ਮਿਲੀ ਹੈ।
ਇਨ੍ਹਾਂ ਵਿੱਚ ਐਡਵੋਕੇਟ ਵਾਸੂ ਕੁਕਰੇਜਾ, ਐਡਵੋਕੇਟ ਜਸਵੰਥੀ, ਐਡਵੋਕੇਟ ਗੌਰ ਚੌਧਰੀ, ਐਡਵੋਕੇਟ ਦੇਵੇਂਦਰ.ਐਸ, ਐਡਵੋਕੇਟ ਸੀਤਾਵਤ ਨਬੀ, ਐਡਵੋਕੇਟ ਫਰਹਦ ਖਾਨ, ਐਡਵੋਕੇਟ ਪ੍ਰਬਨੀਰ, ਐਡਵੋਕੇਟ ਸੰਦੀਪ ਕੌਰ, ਐਡਵੋਕੇਟ ਸੰਦੀਪ ਕੌਰ, ਏ. ਜੈ ਕਿਸ਼ੋਰੀ, ਰਵਨੀਤ ਕੌਰ ਸ਼ਾਮਿਲ ਹਨ । ਉਨ੍ਹਾਂ ਨੇ ਦੱਸਿਆ ਕਿ ਯੂ.ਪੀ ਗੇਟ ‘ਤੇ ਕਿਸਾਨਾਂ ਤੋਂ 100 ਨੋਟਿਸਾਂ ਦੀ ਕਾਪੀ ਮਿਲੀ ਹੈ । ਜੋ ਵੱਖੋ-ਵੱਖਰੇ ਮਾਮਲਿਆਂ ਦੀ ਹੈ, ਇਨ੍ਹਾਂ ਸਾਰਿਆਂ ਨੂੰ ਵਕੀਲਾਂ ਦੇ ਇੱਕ ਪੈਨਲ ਕੋਲ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੂਰਾ ਪੈਨਲ ਆਪਣੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਕਰੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਐਤਵਾਰ ਨੂੰ ਯੂਪੀ ਗੇਟ ‘ਤੇ ਕਿਸਾਨ ਅੰਦੋਲਨ ਦੀ ਸਟੇਜ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਜਵਾਨਾਂ ਦੇ ਨਾਮ ਰਿਹਾ । ਸ਼ਾਮ ਲਗਭਗ ਸਾਢੇ ਸੱਤ ਵਜੇ ਕਿਸਾਨ ਅਤੇ ਸਾਬਕਾ ਜਵਾਨਾਂ ਨੇ ਮਿਲ ਕੇ ਯੂਪੀ ਦੇ ਗੇਟ ‘ਤੇ ਕੈਂਡਲ ਮਾਰਚ ਕੱਢਿਆ । ਇਸ ਤੋਂ ਪਹਿਲਾਂ ਸਾਬਕਾ ਜਵਾਨਾਂ ਅਤੇ ਕਿਸਾਨਾਂ ਨੇ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠਣ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ । ਇਸ ਦੇ ਨਾਲ ਹੀ ਸਾਰਿਆਂ ਨੇ ਸ਼ਹੀਦਾਂ ਦੀਆਂ ਫੋਟੋਆਂ ਨੂੰ ਮੱਥਾ ਟੇਕਿਆ। ਕਿਸਾਨਾਂ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਵੀ ਦੋ ਮਿੰਟ ਦੀ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਦੱਸ ਦੇਈਏ ਕਿ ਇਸ ਸਬੰਧੀ ਯਾਦਵ ਮਹਾਂਸਭਾ ਦੇ ਸੱਤਿਆਪਾਲ ਯਾਦਵ ਨੇ ਦੱਸਿਆ ਕਿ ਕਿਸਾਨ ਏਕਤਾ ਮੋਰਚੇ ਦੇ ਸੱਦੇ ’ਤੇ ਪੁਲਵਾਮਾ ਹਮਲੇ ਦੇ ਬਹਾਦੁਰ ਜਵਾਨਾਂ ਨੂੰ ਯਾਦ ਕੀਤਾ ਗਿਆ। ਸਾਰਾ ਦੇਸ਼ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲ ਸਕੇਗਾ। ਹਰ ਕੋਈ ਉਨ੍ਹਾਂ ‘ਤੇ ਮਾਣ ਮਹਿਸੂਸ ਕਰਦਾ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕੈਂਡਲ ਮਾਰਚ ਵਿੱਚ ਵੀ ਸ਼ਮੂਲੀਅਤ ਕੀਤੀ।