Gas cylinder price hiked: ਅੱਜ ਤੋਂ ਦਿੱਲੀ ਦੇ ਲੋਕਾਂ ਦੀ ਜੇਬ ‘ਤੇ ਮਹਿੰਗਾਈ ਦੀ ਮਾਰ ਪੈਣ ਜਾ ਰਹੀ ਹੈ। ਦਰਅਸਲ ਰਾਜਧਾਨੀ ਵਿੱਚ ਘਰੇਲੂ ਐਲਪੀਜੀ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਜਾਵੇਗਾ। ਨਵਾਂ ਦਾਮ ਸੋਮਵਾਰ ਦੁਪਹਿਰ 12 ਵਜੇ ਤੋਂ ਬਾਅਦ ਲਾਗੂ ਹੋ ਜਾਵੇਗਾ। ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ 14.2 ਕਿੱਲੋ ਸਿਲੇਂਡਰ ਦੀ ਕੀਮਤ 769 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਲਗਾਤਾਰ ਵਧ ਰਹੇ ਹਨ। ਮੱਧਪ੍ਰਦੇਸ਼ ਦੇ ਭੋਪਾਲ ਵਿੱਚ ਪ੍ਰੀਮੀਅਮ ਪੈਟਰੌਲ ਦੇ ਦਾਮ 100 ਦੇ ਪਾਰ ਪੁਹੰਚਣ ਤੇ ਪੁਰਾਣੀ ਮਸ਼ੀਨਾ ਨੂੰ ਬੰਦ ਕਰਨਾ ਪਿਆ। ਇਹ ਦੇਖਦੇ ਹੋਏ ਦਿੱਲੀ ਦੇ ਪੈਟਰੋਲ ਪੰਪਾਂ ਨੇ ਵੀ ਆਪਣੇ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ।ਇਸ ਦੇ ਲਈ ਬਕਾਇਆ ਪੈਟਰੋਲ ਪੰਪਾਂ ‘ਤੇ ਵੀ ਟ੍ਰਾਇਲ ਵੀ ਚੱਲਾਣਾ ਸ਼ੁਰੂ ਹੋਇਆ ਹੈ। ਜਿਸ ਨਾਲ ਜੇ ਇਹੋ ਜਹੀ ਸਥਿਤੀ ਹੁੰਦੀ ਹੈ ਤਾ ਪੈਟਰੋਲ ਪੰਪ ਨੂੰ ਬੰਦ ਕਰਨ ਦੀ ਨੌਬਤ ਨਾ ਆਏ।
ਦਰਅਸਲ, ਭੋਪਾਲ ਵਿੱਚ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਤੋਂ ਪਾਰ ਹੋ ਗਈ ਹੈ। ਜਿਸ ਦੇ ਚੱਲਦੇ ਪੁਰਾਣੀ ਮਸ਼ੀਨ ਵਿੱਚ ਹੁਣ ਤਿੰਨ ਅੰਕਾਂ ਦੀ ਗਿਣਤੀ ਫੀਡ ਨਹੀਂ ਹੋ ਰਹੀ ਹੈ।ਇਸਨੂੰ ਦੇਖਦੇ ਹੋਏ ਹੀ ਪ੍ਰੀਮੀਅਮ ਪੈਟਰੋਲ ਦੀ ਵਿਕਰੀ ਬੰਦ ਹੋ ਗਈ ਹੈ। ਉੱਥੇ ਹੀ, ਦਿੱਲੀ ਵਿੱਚ ਹੁਣ ਤੱਕ ਅਜੇਹੇ ਹਾਲਾਤ ਨਹੀਂ ਬਣੇ ਹਨ। ਇਸ ਸੰਬੰਧ ਵਿੱਚ ਦਿੱਲੀ ਪੈਟਰੋਲ ਡਿਲਰਜ਼ ਐਸੋਸੀਏਸ਼ਨ ਦੇ ਪ੍ਰੋਵਕਤਾ ਨਿਸ਼ਿਤ ਗੋਇਲ ਨੇ ਕਿਹਾ ਕਿ ਫਿਲਹਾਲ ਇਹੋ ਜਹੀ ਸਮੱਸਿਆ ਦਿੱਲੀ ਵਿੱਚ ਨਹੀਂ ਹੈ। ਜੇ ਪੈਟ੍ਰੋਲ ਦੇ ਦਾਮ 100 ਤੋਂ ਪਾਰ ਕਰ ਜਾਂਦੇ ਹਨ ਤਾਂ ਉਸ ਲਈ ਸਾਡੀਆ ਕਾਫ਼ੀ ਮਸ਼ੀਨਾਂ ਤਿਆਰ ਹਨ। ਉਨ੍ਹਾਂ ਨੇ ਦੱਸਿਆ ਕਿ ਅਜੇ ਵੀ ਕੁਝ ਵੱਡੀਆਂ ਗੱਡੀਆਂ ਵਿੱਚ ਪ੍ਰੀਮਿਅਮ ਪੈਟਰੋਲ ਪਾਇਆ ਜਾਂਦਾ ਹੈ ਜਿਸਦੀ ਕੀਮਤ 100 ਤੋਂ ਉੱਪਰ ਹੁੰਦੀ ਹੈ। ਨਵੀਂਆ ਮਸ਼ੀਨਾਂ ਪਹਿਲਾਂ ਤੋਂ ਹੀ ਉਸੇ ਤਰ੍ਹਾਂ ਤਿਆਰ ਹੋ ਕੇ ਆ ਰਹੀਆਂ ਹਨ। ਜਿਸ ਕਰਕੇ ਕੋਈ ਖ਼ਾਸ ਪਰੇਸ਼ਾਨੀ ਨਹੀਂ ਆਵੇ ਗੀ।
ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…