priyanka gandhi attacks on pm: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉਤਰ ਪ੍ਰਦੇਸ਼ ਦੇ ਬਿਜ਼ਨੌਰ ‘ਚ ਇੱਕ ਕਿਸਾਨ ਮਹਾਸਭਾ ‘ਚ ਸ਼ਾਮਲ ਹੋਈ।ਇਸ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਕੇਂਦਰ ਸਰਕਾਰ ‘ਤੇ ਜਮਕੇ ਹਮਲਾ ਬੋਲਿਆ।ਉਨਾਂ੍ਹ ਨੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੀਐੱਮ ਮੋਦੀ ਕਹਿੰਦੇ ਹਨ ਕਿ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ, ਪਰ ਜੇਕਰ ਕਿਸਾਨਾਂ ਨੂੰ ਨਹੀਂ ਚਾਹੀਦੇ ਤਾਂ ਵਾਪਸ ਕਿਉਂ ਨਹੀਂ ਲੈ ਲੈਂਦੇ।ਕੀ ਜਬਰਨ ਭਲਾਈ ਕਰਨਾ ਚਾਹੁੰਦੇ ਹਨ।
ਫਿਰ ਕਹਿੰਦੇ ਹਨ ਕਿ ਸਮਝ ਨਹੀਂ ਸਕੇ।ਪ੍ਰਿਯੰਕਾ ਗਾਂਧੀ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ, ” ਮੋਦੀ ਸੂਬੇ ‘ਚ ਕਮਾਈ ਦੁੱਗਣੀ ਹੋਈ? ਕੀ ਗੰਨੇ ਦੇ ਭਾਅ ਵਧਾਇਆ ਗਿਆ? ਦੇਸ਼ ਦੇ ਗੰਨਾ ਕਿਸਾਨਾਂ ਦਾ 15,000 ਕਰੋੜ ਰੁਪਏ ਬਕਾਇਆ ਹੈ।ਪੀਅੇੱਮ ਨੇ 16,000 ਕਰੋੜ ਰੁਪਏ ਦੀ ਕੀਮਤ ਦੇ ਦੋ ਹਵਾਈ ਜ਼ਹਾਜ ਖ੍ਰੀਦੇ।20,000 ਕਰੋੜ ਰੁਪਏ ਦਾ ਨਵਾਂ ਸੰਸਦ ਭਵਨ ਬਣਾਇਆ ਜਾ ਰਿਹਾ ਹੈ।ਪਰ ਇਸ ਦੇਸ਼ ਦੇ ਕਿਸਾਨਾਂ ਨੂੰ 15,000 ਕਰੋੜ ਨਹੀਂ ਦੇ ਸਕਦੇ।ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਹੋਏ ਪ੍ਰਿਯੰਕਾ ਗਾਂਧੀ ਨੇ ਕਿਸਾਨ ਮਹਾਸਭਾ ‘ਚ ਇਕ ਸ਼ੇਅਰ ਵੀ ਪੜਿਆ, ” ਭਗਵਾਨ ਦਾ ਸੌਦਾ ਕਰਦਾ ਹੈ ਇਨਸਾਨ ਦੀ ਕੀਮਤ ਕੀ ਜਾਣੇ, ਇਕ ਗੰਨੇ ਦੀ ਕੀਮਤ ਦੇ ਨਾ ਸਕੇ ਉਹ ਜਾਨ ਦੀ ਕੀਮਤ ਕੀ ਜਾਣੇ।
ਜਿਹੜੇ ਕਹਿੰਦੇ ਸੀ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਦੱਬ ਗਿਆ ਓਹੋ ਇਨ੍ਹਾਂ ਨੂੰ ਇੱਕ ਵਾਰ ਜ਼ਰੂਰ ਸੁਣੋ