FASTag mandatory from today: ਦੇਸ਼ ਭਰ ਦੇ ਟੋਲ ਪਲਾਜ਼ਾ ‘ਤੇ ਆਟੋਮੈਟਿਕ ਭੁਗਤਾਨ ਪ੍ਰਣਾਲੀ FASTag ਅੱਜ ਰਾਤ ਤੋਂ ਲਾਜ਼ਮੀ ਹੋ ਗਿਆ। ਜਿਨ੍ਹਾਂ ਲੋਕਾਂ ਨੇ ਹੁਣ ਤੱਕ ਆਪਣੀਆਂ ਗੱਡੀਆਂ ‘ਤੇ ਇਸ ਨੂੰ ਨਹੀਂ ਲਗਾਇਆ ਹੈ ਜਾਂ ਜਿਨ੍ਹਾਂ ਦੀਆਂ ਗੱਡੀਆਂ ‘ਤੇ ਲੱਗੇ ਟੈਗ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਜੁਰਮਾਨੇ ਦੇ ਤੌਰ ‘ਤੇ ਗਾਹਕਾਂ ਨੂੰ ਆਪਣੇ ਵਾਹਨ ਸ਼੍ਰੇਣੀ ਦੇ ਹਿਸਾਬ ਨਾਲ ਲੱਗਣ ਵਾਲੇ ਟੋਲ ਦੀ ਦੁੱਗਣੀ ਰਕਮ ਦੇਣੀ ਪੈ ਸਕਦੀ ਹੈ।
FASTag ਲੱਗੇ ਵਾਹਨਾਂ ਨੂੰ ਟੋਲ ਪਲਾਜ਼ਾ ‘ਤੇ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ। ਅੱਜ ਅੱਧੀ ਰਾਤ ਤੋਂ ਸਾਰੇ ਵਾਹਨਾਂ ਲਈ FASTag ਲਾਜ਼ਮੀ ਹੋ ਗਿਆ ਹੈ। ਇੰਦੌਰ ਦੇ ਇੱਕ ਟੋਲ ਪਲਾਜ਼ਾ ਕਰਮਚਾਰੀ ਦਾ ਕਹਿਣਾ ਹੈ ਕਿ FASTag ਤੋਂ ਬਿਨ੍ਹਾਂ ਵਾਹਨਾਂ ਦੇ ਮਾਲਕਾਂ ਤੋਂ ਦੁੱਗਣਾ ਜੁਰਮਾਨਾ ਵਸੂਲਿਆ ਜਾ ਰਿਹਾ ਹੈ।
ਕਿਸ ਤਰ੍ਹਾਂ ਬਣਵਾਇਆ ਜਾ ਸਕਦਾ ਹੈ FASTag?
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇਸ ਦੇ ਲਈ ਦੇਸ਼ ਭਰ ਵਿੱਚ 40,000 ਤੋਂ ਵੱਧ ਕੇਂਦਰ ਬਣਾਏ ਹਨ, ਜਿੱਥੋਂ ਤੁਸੀਂ ਇਸ ਜ਼ਰੂਰੀ ਦਸਤਾਵੇਜ਼ ਦਿਖਾ ਕੇ FASTag ਖਰੀਦ ਸਕਦੇ ਹਨ। ਜਦੋਂ ਤੁਸੀਂ ਟੋਲ ਪਲਾਜ਼ਾ ਤੋਂ ਹੋ ਕੇ ਲੰਘੋਗੇ ਤਾਂ ਉਸਦੇ ਕਿਨਾਰੇ FASTag ਲਈ ਬੂਥ ਬਣਾਏ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਇਸ ਨੂੰ Airtel Payment Bank, Paytm ਅਤੇ ਹੋਰ ਡਿਜੀਟਲ ਪਲੇਟਫਾਰਮਸ ਤੋਂ ਵੀ ਖਰੀਦਿਆ ਜਾ ਸਕਦਾ ਹੈ। Paytm ਅਤੇ Airtel Payment Bank ‘ਤੇ FASTag ਖਰੀਦਣ ਲਈ ਇੱਕ ਵੱਖਰੀ ਟੈਬ ਉਪਲਬਧ ਕਰਵਾਇਆ ਗਿਆ ਹੈ। ਉਸ ਟੈਬ ‘ਤੇ ਕਲਿੱਕ ਕਰਕੇ ਤੁਹਾਨੂੰ ਆਪਣੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਪਵੇਗਾ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੇ ਦੋਵੇਂ ਪਾਸਿਆਂ ਦੀ ਇਮੇਜ਼ ਅਪਲੋਡ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਭੁਗਤਾਨ ਕਰਕੇ FASTag ਆਨਲਾਈਨ ਖਰੀਦ ਸਕਦੇ ਹੋ।