Kings xi punjab become : ਇੰਡੀਅਨ ਪ੍ਰੀਮੀਅਰ ਲੀਗ, ਜਿਸਨੂੰ ਆਈਪੀਐਲ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ, ਆਈਪੀਐਲ, ਟੀ -20 ਕ੍ਰਿਕਟ (ਟੀ -20) ਲੀਗ ਹੈ। ਇਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 2007 ਵਿੱਚ ਸ਼ੁਰੂ ਕੀਤਾ ਸੀ। ਜੇਕਰ ਮੌਜੂਦਾ ਸਮੇ ਦੀ ਗੱਲ ਕੀਤੀ ਜਾਵੇ ਤਾ ਆਈਪੀਐਲ ਕ੍ਰਿਕਟ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਟੂਰਨਾਮੈਂਟਸ ਵਿੱਚੋਂ ਇੱਕ ਹੈ। ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਦੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਅਪ੍ਰੈਲ-ਮਈ ਵਿੱਚ ਹੋਵੇਗਾ। ਪਰ ਇਸ ਸੀਜ਼ਨ ਵਿੱਚ ਪ੍ਰੀਤੀ ਜ਼ਿੰਟਾ ਦੀ ਕਿੰਗਜ਼ ਇਲੈਵਨ ਪੰਜਾਬ ਇੱਕ ਵੱਖਰੀ ਰਣਨੀਤੀ ਨਾਲ ਮੈਦਾਨ ਵਿੱਚ ਉੱਤਰਣ ਜਾ ਰਹੀ ਹੈ। 14 ਵੇਂ ਸੀਜ਼ਨ ਤੋਂ ਪਹਿਲਾਂ, ਟੀਮ ਨੇ ਇੱਕ ਵੱਡਾ ਬਦਲਾਅ ਕੀਤਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਨਾਮ ਬਦਲ ਲਿਆ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਵਿੱਚ ਟੀਮ ਨੂੰ ਪੰਜਾਬ ਕਿੰਗਜ਼ ਦੇ ਨਾਮ ਨਾਲ ਜਾਣਿਆ ਜਾਵੇਗਾ।
ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, “ਟੀਮ ਲੰਬੇ ਸਮੇਂ ਤੋਂ ਨਾਮ ਬਦਲਣ ਬਾਰੇ ਸੋਚ ਰਹੀ ਸੀ ਅਤੇ ਮਹਿਸੂਸ ਕੀਤਾ ਕਿ ਇਸ ਆਈਪੀਐਲ ਤੋਂ ਪਹਿਲਾਂ ਨਾਮ ਬਦਲਣਾ ਸਹੀ ਰਹੇਗਾ। ਇਹ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ।” ਜ਼ਿਕਰਯੋਗ ਹੈ ਕਿ ਮੋਹਿਤ ਬਰਮਨ, ਨੇਸ ਵਾਡੀਆ, ਪ੍ਰੀਤੀ ਜ਼ਿੰਟਾ ਅਤੇ ਕਰਨ ਪਾਲ ਦੀ ਟੀਮ ਅਜੇ ਤੱਕ ਇੱਕ ਵਾਰ ਵੀ ਆਈਪੀਐਲ ਨਹੀਂ ਜਿੱਤ ਸਕੀ। ਹੁਣ ਤੱਕ ਟੀਮ ਇੱਕ ਵਾਰ ਉਪ ਜੇਤੂ ਰਹੀ ਹੈ ਅਤੇ ਜਦਕਿ ਇੱਕ ਵਾਰ ਤੀਜੇ ਸਥਾਨ ‘ਤੇ ਰਹੀ ਹੈ। ਪੰਜਾਬ ਨੇ ਨਿਲਾਮੀ ਤੋਂ ਠੀਕ ਪਹਿਲਾਂ ਆਪਣਾ ਨਾਮ ਬਦਲਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਨਿਲਾਮੀ ਪ੍ਰਕਿਰਿਆ 18 ਫਰਵਰੀ ਨੂੰ ਹੋਵੇਗੀ। ਪਿੱਛਲੇ ਸੀਜ਼ਨ ਤੋਂ ਬਾਅਦ, ਪੰਜਾਬ ਦੀ ਟੀਮ ਨੇ ਮੈਕਸਵੈੱਲ ਸਮੇਤ ਕਈ ਵੱਡੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕੀਤਾ ਸੀ। ਹਾਲਾਂਕਿ ਨਵੇਂ ਸੀਜ਼ਨ ਲਈ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਹੀ ਰਹਿਣਗੇ। ਇਸ ਤੋਂ ਇਲਾਵਾ ਟੀਮ ਕੇ ਐਲ ਰਾਹੁਲ ਦੀ ਅਗਵਾਈ ਹੇਠ ਹੀ ਨਵਾਂ ਸੀਜ਼ਨ ਖੇਡੇਗੀ।
ਇਹ ਵੀ ਦੇਖੋ : ਦੀਪ ਤੇ ਲੱਖੇ ਤੋਂ ਬਾਅਦ ਹੁਣ ਕਿਸਾਨ ਲੀਡਰਾਂ ਦੀ ਗਿਰਫਤਾਰੀ ਦੀ ਤਿਆਰੀ, ਲੀਡਰ ਵੀ ਜੇਲ ਜਾਣ ਨੂੰ ਤਿਆਰ