India vs England 2nd Test Day 4 : IND vs ENG: ਚੇਨੱਈ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਤੋਂ ਭਾਰਤੀ ਟੀਮ ਲਈ ਇੱਕ ਬੁਰੀ ਖਬਰ ਆਈ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਜ਼ਖਮੀ ਹੋ ਗਏ ਹਨ। ਜਿਸ ਕਾਰਨ ਉਹ ਚੌਥੇ ਦਿਨ ਫੀਲਡਿੰਗ ‘ਤੇ ਨਹੀਂ ਆ ਸਕੇ ਹਨ। ਬੀਸੀਸੀਆਈ ਨੇ ਗਿੱਲ ਬਾਰੇ ਅਪਡੇਟਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਬੀਸੀਸੀਆਈ ਦੁਆਰਾ ਦਿੱਤੇ ਅਪਡੇਟ ਅਨੁਸਾਰ, “ਟੈਸਟ ਮੈਚ ਦੇ ਤੀਜੇ ਦਿਨ, ਸੋਮਵਾਰ ਨੂੰ ਸ਼ੁਭਮਨ ਗਿੱਲ ਦੀ ਖੱਬੀ ਬਾਂਹ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਗਿੱਲ ਨੂੰ ਸਾਵਧਾਨੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਮੈਡੀਕਲ ਟੀਮ ਉਸਦਾ ਮੁਲਾਂਕਣ ਕਰ ਰਹੀ ਹੈ। ਗਿੱਲ ਅੱਜ ਫੀਲਡਿੰਗ ਵੀ ਨਹੀਂ ਕਰ ਸਕੇਗਾ।”
ਭਾਰਤ ਅਤੇ ਇੰਗਲੈਂਡ ਵਿਚਕਾਰ ਚੇਨਈ ਵਿੱਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਦੂਜੇ ਮੈਚ ਦਾ ਅੱਜ ਚੌਥਾ ਦਿਨ ਹੈ। ਇਸ ਵੇਲੇ ਮੈਚ ਭਾਰਤ ਦੇ ਕੰਟਰੋਲ ਵਿਚ ਹੈ। ਭਾਰਤ ਜਿੱਤ ਤੋਂ 3 ਵਿਕਟਾਂ ਦੂਰ ਹੈ। ਇੰਗਲੈਂਡ ਦੀ ਟੀਮ ਨੇ 482 ਦੌੜਾਂ ਦਾ ਪਿੱਛਾ ਕਰਦਿਆਂ 7 ਵਿਕਟਾਂ ਦੇ ਨੁਕਸਾਨ ‘ਤੇ 116 ਦੌੜਾਂ ਬਣਾਈਆਂ ਹਨ। ਭਾਰਤ ਵੱਲੋਂ ਐਕਸਰ ਪਟੇਲ ਅਤੇ ਆਰ ਅਸ਼ਵਿਨ ਨੇ 3-3 ਵਿਕਟਾਂ ਹਾਸਿਲ ਕੀਤੀਆਂ ਹਨ। ਚਾਰ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਦੀ ਟੀਮ 1-0 ਨਾਲ ਅੱਗੇ ਹੈ।
ਇਹ ਵੀ ਦੇਖੋ : ਦੀਪ ਤੇ ਲੱਖੇ ਤੋਂ ਬਾਅਦ ਹੁਣ ਕਿਸਾਨ ਲੀਡਰਾਂ ਦੀ ਗਿਰਫਤਾਰੀ ਦੀ ਤਿਆਰੀ, ਲੀਡਰ ਵੀ ਜੇਲ ਜਾਣ ਨੂੰ ਤਿਆਰ