Congress emerges winner : ਪੰਜਾਬ ਵਿੱਚ ਬੁੱਧਵਾਰ ਤੋਂ ਨਗਰ ਕੌਂਸਲ ਚੋਣਾਂ 2021 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ‘ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ), ਭਾਜਪਾ ਅਤੇ ਸਾਰੀਆਂ ਪਾਰਟੀਆਂ ਇਸ ਚੋਣ ਨੂੰ ਬਹੁਤ ਮਹੱਤਵਪੂਰਨ ਮੰਨ ਰਹੀਆਂ ਹਨ। ਗੁਰਦਾਸਪੁਰ ਤੇ ਅਬੋਹਰ ਵਿੱਚ ਕਾਂਗਰਸ ਨੂੰ ਜੇਤੂ ਐਲਨਿਆ ਗਿਆ ਹੈ। ਇਥੇ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦਾ ਹੋਵੇਗਾ।
- ਹੁਣ ਤੱਕ ਦੇ ਆਏ ਨਤੀਜਿਆਂ ਮੁਤਾਬਕ ਬਠਿੰਡਾ ਵਿੱਚ 50 ਵਾਰਡਾਂ ਵਿੱਚੋਂ 43 ’ਤੇ ਕਾਂਗਰਸ ਦੇ ਤਾਂ 7 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਚੋਣਾਂ ਜਿੱਤੀ ਹੈ।
- ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 49 ਵਾਰਡਾਂ ’ਤੇ ਸਿਰਫ ਵਾਰਡ 29 ਵਿਚ ਕਾਂਗਰਸ ਅਤੇ ਸਿਰਫ ਵਾਰਡ-29 ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਦਰਜ ਹੋਈ ਹੈ।
- ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਨਗਰ ਕੌਂਸਲ ਵਿੱਚ ਵੀ ਤਸਵੀਰ ਸਾਫ ਹੋ ਗਈ ਹੈ। ਇਥੇ ਕੁਲ 13 ਵਿੱਚੋਂ 10 ਵਾਰਡ ਕਾਂਗਰਸ ਨੇ ਤਾਂ 3 ਅਕਾਲੀ ਦਲ ਨੇ ਜਿੱਤੇ ਹਨ।
- ਹੁਸ਼ਿਆਰਪੁਰ ਦੇ ਕੁੱਲ 50 ਵਾਰਡਾਂ ਵਿਚੋਂ ਕਾਂਗਰਸ ਨੇ 41 ’ਤੇ ਕਾਂਗਰਸ, 4 ’ਤੇ ਭਾਜਪਾ, 2 ’ਚੇ ਰ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ।
- ਮੁੱਦਕੀ ਵਿੱਚ, ਕਾਂਗਰਸ ਨੇ 13 ਵਿੱਚੋਂ 5 ਅਤੇ ਅਕਾਲੀ ਦਲ ਦੇ 8 ਉਮੀਦਵਾਰ ਜੇਤੂ ਰਹੇ।
- ਮੰਡੀ ਗੋਬਿੰਦਗੜ ਵਿੱਚ 29 ਵਿਚੋਂ 19 ’ਤੇ ਕਾਂਗਰਸ, 4 ’ਤੇ ਅਕਾਲੀ ਦਲ, 2 ’ਤੇ ਆਪ ਅਤੇ 4 ਹੋਰਨਾਂ ਦੇ ਖਾਤੇ ਵਿੱਚ ਗਈ ਹੈ।
- ਫਤਿਹਗੜ ਚੂੜੀਆਂ ਵਿਚ 13 ਵਿਚੋਂ 12 ਕਾਂਗਰਸ ਜੇ ਚਾਂ ਇੱਕ ਕੌਂਸਲਰ ਅਕਾਲੀ ਦਲ ਦੇ ਬਣੇ ਹਨ।
ਦੱਸਣਯੋਗ ਹੈ ਕਿ ਪੰਜਾਬ ਦੀਆਂ ਅਬੋਹਰ, ਬਠਿੰਡਾ, ਬਟਾਲਾ, ਕਪੂਰਥਲਾ, ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ ਅਤੇ ਮੋਗਾ ਸਮੇਤ 8 ਨਗਰ ਨਿਗਮਾਂ ਅਤੇ 109 ਸਿਟੀ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 14 ਫਰਵਰੀ ਨੂੰ ਵੋਟਾਂ ਪਈਆਂ ਸਨ। ਕੁੱਲ 2302 ਵਾਰਡਾਂ ਵਿਚ 9222 ਉਮੀਦਵਾਰ ਮੈਦਾਨ ਵਿਚ ਹਨ। ਕੁੱਲ 4102 ਪੋਲਿੰਗ ਬੂਥਾਂ ਵਿਚੋਂ 1708 ਸੰਵੇਦਨਸ਼ੀਲ ਬੂਥ ਅਤੇ 161 ਅਤਿ ਸੰਵੇਦਨਸ਼ੀਲ ਬੂਥ ਬਣੇ ਹੋਏ ਹਨ। ਕਈ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।