farmers protest update: ਦਿੱਲੀ ਦੇ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਕਿਸਾਨਾਂ ਦਾ ਅੰਦੋਲਨ ਪੂਰੇ ਜੋਸ਼ ਨਾਲ ਜਾਰੀ ਹੈ।ਅੰਦੋਲਨ ਦੇ ਨਾਲ-ਨਾਲ ਕਿਸਾਨ ਮਹਾਪੰਚਾਇਤਾਂ ਦੇ ਸਹਾਰੇ ਕਿਸਾਨ ਅੰਦੋਲਨ ਜਿਸ ਤਰ੍ਹਾਂ ਪੱਛਮੀ ਉੱਤਰ-ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ‘ਚ ਵੀ ਕਿਸਾਨ ਵੱਧ ਚੜ ਕੇ ਹਿੱਸਾ ਲੈ ਰਹੇ ਹਨ।ਕਿਸਾਨ ਅੰਦੋਲਨ ਨੇ ਸਰਕਾਰ ਅਤੇ ਸੱਤਾਧਾਰੀ ਦਲ ਬੀਜੇਪੀ ਨੂੰ ਫਿਰ ਚਿੰਤਤ ਕਰਨਾ ਸ਼ੁਰੂ ਕਰ ਦਿੱਤਾ ਹੈ।ਬੀਜੇਪੀ ਦੀ ਮੋਦੀ ਸਰਕਾਰ ਹੁਣ ਕਿਸਾਨਾਂ ਦੇ ਅੰਦੋਲਨ ਤੋਂ ਡਰ ਚੁੱਕੀ ਹੈ।
ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਹੁਣ ਬੀਜੇਪੀ ਸਰਕਾਰ ਜਨਤਾ ‘ਚ ਆਪਣੀ ਬਣ ਰਹੀ ਗਲਤ ਛਵੀ ਨੂੰ ਲੈ ਕੇ ਚਿੰਤਤ ਹੈ।ਇਸ ਨੂੰ ਲੈ ਕੇ ਹੀ ਕੱਲ੍ਹ ਦਿੱਲੀ ‘ਚ ਇੱਕ ਹਾਈਲੈਵਲ ਮੀਟਿੰਗ ਹੋਈ।ਜਾਣਕਾਰੀ ਮੁਤਾਬਕ ਇਸ ਮੀਟਿੰਗ ‘ਚ ਬੀਜੇਪੀ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਉਨ੍ਹਾਂ ਦੇ ਕੈਬਿਨੇਟ ਸਹਿਯੋਗੀ ਸੰਜੀਵ ਬਾਲਿਯਾਨ ਮੌਜੂਦ ਸਨ।
2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !