kisan andolan rail roko protest: ਤਿੰਨ ਨਵੇਂ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ ਆਪਣੇ ਅੰਦੋਲਨ ਨੂੰ ਤੇਜ ਕਰਦਿਆਂ ਹੋਏ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਦਾ ਅੱਜ ਚਾਰ ਘੰਟੇ ਦੇ ਰਾਸ਼ਟਰਵਿਆਪੀ ‘ਰੇਲ ਰੋਕੋ’ ਅੰਦੋਲਨ ਸ਼ੁਰੂ ਹੋ ਗਿਆ ਹੈ।18 ਫਰਵਰੀ ਭਾਵ ਅੱਜ ਪੂਰੇ ਦੇਸ਼ ‘ਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ।ਦੇਸ਼ ਦੇ ਕੋਨੇ-ਕੋਨੇ ਦੇ ਕਿਸਾਨ ਇਸ ਅੰਦੋਲਨ ‘ਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ।
ਕਿਸਾਨਾਂ ਦਾ ਜੱਥਾ ਮੋਦੀ ਨਗਰ ਰੇਲਵੇ ਸਟੇਸ਼ਨ ਦੀ ਪਟੜੀਆਂ ‘ਤੇ ਬੈਠੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਦੱਸਣਯੋਗ ਹੈ ਕਿ ਪਲਵਲ ‘ਚ ਟ੍ਰੇਨਾਂ ਰੋਕੀਆਂ ਜਾ ਰਹੀਆਂ ਅਤੇ ਜੰਮੂ ‘ਚ ਵੀ।ਅੱਜ, ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਕਰ ਰਹੇ ਹਨ।
ਹਰਿਆਣੇ ਵਿੱਚ ਸੋਨੀਪਤ, ਅੰਬਾਲਾ ਅਤੇ ਜੀਂਦ ਵਿੱਚ ਚਾਰ ਘੰਟੇ ਚੱਲੀ ਅੰਦੋਲਨ ਵਿੱਚ ਕਿਸਾਨ ਪੱਟੜੀਆਂ ’ਤੇ ਬੈਠੇ ਹਨ। ਇਸ ਵਿਚ ਰਤਾਂ ਵੀ ਸ਼ਾਮਲ ਹਨ। ਕੁਰੂਕਸ਼ੇਤਰ ਵਿਚ ਗੀਤਾ ਜਯੰਤੀ ਐਕਸਪ੍ਰੈਸ ਰੇਲਗੱਡੀ ਵੀ ਰੋਕ ਦਿੱਤੀ ਗਈ ਹੈ। ਅੰਦੋਲਨ ਦੇ ਮੱਦੇਨਜ਼ਰ ਦੇਸ਼ ਭਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਰੇਲਵੇ ਨੇ ਰੇਲਵੇ ਸੁਰੱਖਿਆ ਬਲਾਂ ਦੀਆਂ 20 ਵਾਧੂ ਕੰਪਨੀਆਂ ਨੂੰ ਪੰਜਾਬ, ਹਰਿਆਣਾ, ਯੂ ਪੀ, ਪੱਛਮੀ ਬੰਗਾਲ ‘ਤੇ ਕੇਂਦ੍ਰਤ ਕਰਦਿਆਂ ਤਾਇਨਾਤ ਕੀਤਾ ਹੈ।ਇਕ ਪਾਸੇ, ਜਿੱਥੇ ਭਾਰਤੀ ਕਿਸਾਨ ਯੂਨੀਅਨ ਨੇ ਅਪੀਲ ਕੀਤੀ ਹੈ ਕਿ ਅੰਦੋਲਨ ਨੂੰ ਸ਼ਾਂਤੀਪੂਰਣ ਬਣਾਈ ਰੱਖਿਆ ਜਾਵੇ, ਉਥੇ ਦੇਸ਼ ਦੇ ਕਈ ਰਾਜਾਂ ਵਿਚ ਪੁਲਿਸ ਅਲਰਟ ਹਨ। ਕਈ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਟੇਸ਼ਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਨੀਟੂ ਸ਼ੱਟਰਾਂ ਵਾਲੇ ਦੀ ਇਹ ਫਿਲਮ ਨਾ ਚੱਲੀ ਤਾਂ ਕਹਿੰਦਾ ਕੱਪੜੇ ਲਾਹ ਦੂੰਗਾ, ਸੁਣੋ ਅਜੀਬੋ-ਗਰੀਬ ਗੱਲਾਂ