baba banda singh bahadur ji: ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਈਸਵੀ ਵਿਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਉਨ੍ਹਾਂ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ। ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ।
ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ, ਰਹਿਤ ‘ਚ ਪੱਕੇ ਰਹਿਣ ਤੇ ਔਕੜ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ। ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾਏ ਜਾਣ ਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਧਾਵਾ ਬੋਲਿਆ,
ਜਿਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਗ਼ ਤੇ ਬਾਸ਼ਲਬੇਗ਼ ਰਹਿੰਦੇ ਸਨ।12 ਮਈ 1710 ਨੂੰ ਸਢੌਰਾ ਫ਼ਤਹਿ ਕਰਨ ਉਪਰੰਤ ਚੱਪੜਚਿੜੀ ਦੇ ਮੈਦਾਨ ‘ਚ 14 ਮਈ 1710 ਨੂੰ ਸਰਹਿੰਦ ਆਦਿ ਨੂੰ ਜਿੱਤਦੇ ਹੋਏ ਬਾਬਾ ਜੀ 1715 ਨੂੰ ਬਟਾਲਾ, ਕਲਾਨੌਰ ਵੱਲ ਨਿੱਕਲ ਗਏ। ਉਨ੍ਹਾਂ ਨੇ ਅਖ਼ੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮੱਦ ਖ਼ਾਂ ਨਾਲ ਗੁਰਦਾਸਪੁਰ ਤੋਂ ਚਾਰ ਮੀਲ ਪੱਛਮ ਵੱਲ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਲੜੀ। ਫ਼ੌਜ ਨੇ ਗੜ੍ਹੀ ਅੰਦਰ ਰਾਸ਼ਨ-ਪਾਣੀ ਜਾਣਾ ਬੰਦ ਕਰ ਦਿਤਾ। ਬਾਬਾ ਜੀ ਤੇ ਸਿੰਘ ਅੰਨ-ਪਾਣੀ ਤੇ ਜੰਗੀ ਸਾਜ਼-ਸਮਾਨ ਦੀ ਤੰਗੀ ਦੇ ਬਾਵਜੂਦ ਸਿਦਕਦਿਲੀ ਨਾਲ ਜੂਝਦੇ ਰਹੇ।
ਮੋਹਾਲੀ ‘ਚੋ ਆਉਣ ਲੱਗੇ ਵੋਟਾਂ ਦੇ ਨਤੀਜੇ, ਵੇਖੋ ਕਿਥੋਂ, ਕੌਣ ਜਿੱਤ ਰਿਹਾ LIVE ਤੇ ਕੀ ਕਹਿੰਦੇ ਉਮੀਦਵਾਰ !