Oxford student union president rashmi samant : ਆਕਸਫੋਰਡ ਯੂਨੀਵਰਸਿਟੀ ਵਿੱਚ ਆਕਸਫੋਰਡ ਸਟੂਡੈਂਟਸ ਯੂਨੀਅਨ (ਐਸਯੂ) ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇਤਿਹਾਸ ਰੱਚਣ ਵਾਲੀ ਰਸ਼ਮੀ ਸਾਮੰਤ ਨੇ ਆਪਣੀਆਂ ਪਹਿਲੀਆਂ ਕੁੱਝ ਟਿੱਪਣੀਆਂ ਦੇ ਵਿਵਾਦਾਂ ਦੇ ਵਿਚਕਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਮੰਤ ਦੀਆਂ ਕੁੱਝ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਵਿਦਿਆਰਥੀਆਂ ਨੇ ‘ਨਸਲੀ’ ਅਤੇ ‘ਸੰਵੇਦਨਸ਼ੀਲ’ ਦੱਸਿਆ ਹੈ।
ਹਾਲਾਂਕਿ ਸਾਮੰਤ ਨੇ ਵਿਦਿਆਰਥੀਆਂ ਤੋਂ ਮੁਆਫ਼ੀ ਵੀ ਮੰਗ ਲਈ ਸੀ ਪਰ ਫਿਰ ਵੀ ਵਿਵਾਦ ਜਾਰੀ ਰਿਹਾ। ਜਿਸ ਕਾਰਨ ਸਾਮੰਤ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਸਾਮੰਤ ਨੇ ਫੇਸਬੁੱਕ ’ਤੇ ਐਲਾਨ ਕੀਤਾ ਕੇ, “ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਤੋਂ ਮੁਆਫੀ ਮੰਗਦੀ ਹਾਂ ਜਿਹੜੇ ਮੇਰੀ ਟਿੱਪਣੀ ਜਾਂ ਕਿਸੇ ਗਤੀਵਿਧੀ ਨਾਲ ਦੁਖੀ ਹੋਏ ਹਨ ਅਤੇ ਮੈਂ ਦੁਬਾਰਾ ਤੁਹਾਡਾ ਭਰੋਸਾ ਜਿੱਤਣਾ ਚਾਹੁੰਦੀ ਹਾਂ।” ਰਸ਼ਮੀ ਸਾਮੰਤ ਨੇ ਕਿਹਾ, “ਮੇਰੇ ਖਿਆਲ ਵਿੱਚ ਆਕਸਫੋਰਡ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਦੀ ਚੋਣ ਦੌਰਾਨ ਹੋਏ ਵਿਵਾਦ ਦੇ ਮੱਦੇਨਜ਼ਰ ਅਹੁਦੇ ਤੋਂ ਹੱਟ ਜਾਣਾ ਹੀ ਬਿਹਤਰ ਰਹੇਗਾ।” ਹੁਣ ਨਵਾਂ ਪ੍ਰਧਾਨ ਚੁਣਨ ਲਈ ਹੁਣ ਜ਼ਿਮਨੀ ਚੋਣ ਹੋਵੇਗੀ।