Punjab kings full team : ਬੀਤੇ ਦਿਨ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਨਿਲਾਮੀ ਹੋਈ ਹੈ। ਇਸ ਦੌਰਾਨ ਪੰਜਾਬ ਦੀ ਟੀਮ ਨੇ ਪੰਜ ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 9 ਖਿਡਾਰੀ ਖਰੀਦੇ ਹਨ। ਇੰਡੀਅਨ ਪ੍ਰੀਮੀਅਰ ਲੀਗ (IPL) 2021 ਸੀਜ਼ਨ ਲਈ ਪੰਜਾਬ ਕਿੰਗਜ਼ ਨੇ ਆਸਟ੍ਰੇਲੀਆ ਦੇ ਆਲ ਰਾਊਂਡਰ Jhye Richardson ਨੂੰ 14 ਕਰੋੜ ਰੁਪਏ ਵਿੱਚ ਖਰੀਦਿਆ। ਰਿਚਰਡਸਨ ਸੀਜ਼ਨ ਦਾ ਚੌਥਾ ਸਭ ਤੋਂ ਮਹਿੰਗਾ ਖਿਡਾਰੀ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਅੱਠ ਕਰੋੜ ਰੁਪਏ ਦੀ ਬੋਲੀ ਲਗਾ ਕੇ ਆਸਟ੍ਰੇਲੀਆਈ ਗੇਂਦਬਾਜ਼ Riley Meredith ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ। ਵਿਸ਼ਵ ਨੰਬਰ 1 ਟੀ -20 ਬੱਲੇਬਾਜ਼ ਇੰਗਲੈਂਡ ਦੇ ਡੇਵਿਡ ਮਲਾਨ ਨੂੰ ਪੰਜਾਬ ਕਿੰਗਜ਼ ਨੇ 1.5 ਕਰੋੜ ਰੁਪਏ ਵਿੱਚ ਖਰੀਦਿਆ। ਮਲਾਨ ਦਾ ਬੇਸ ਪ੍ਰਾਈਸ ਡੇਢ ਕਰੋੜ ਰੁਪਏ ਸੀ ਅਤੇ ਪੰਜਾਬ ਕਿੰਗਜ਼ ਨੇ ਉਸ ਨੂੰ ਆਪਣੀ ਟੀਮ ਵਿੱਚ ਉਸੇ ਕੀਮਤ ਨਾਲ ਸ਼ਾਮਿਲ ਕੀਤਾ। ਮਲਾਨ ਨੇ ਇੰਗਲੈਂਡ ਲਈ 19 ਟੀ -20 ਮੈਚਾਂ ਵਿੱਚ 53.43 ਦੀ ਔਸਤ ਨਾਲ 855 ਦੌੜਾਂ ਬਣਾਈਆਂ ਹਨ।
ਬੀਤੇ ਦਿਨ ਪੰਜਾਬ ਵਲੋਂ ਨਿਲਾਮੀ ‘ਚ ਖਰੀਦੇ ਗਏ ਖਿਡਾਰੀ- ਝਾਏ ਰਿਚਰਡਸਨ (Jhye Richardson- 14 ਕਰੋੜ ਰੁਪਏ), ਰਿਲੇ (Riley Meredith – 8 ਕਰੋੜ ਰੁਪਏ), ਸ਼ਾਹਰੁਖ ਖਾਨ (5.25 ਕਰੋੜ ਰੁਪਏ), Moises Henriques (4.20 ਕਰੋੜ ਰੁਪਏ), ਡੇਵਿਡ ਮਲਾਨ (1.5 ਕਰੋੜ ਰੁਪਏ), ਫੈਬੀਅਨ ਐਲਨ (75 ਲੱਖ ਰੁਪਏ), ਜਲਜ ਸਕਸੈਨਾ (30 ਲੱਖ ਰੁਪਏ), ਉਤਕਰਸ਼ ਸਿੰਘ (20 ਲੱਖ ਰੁਪਏ), ਸੌਰਭ ਕੁਮਾਰ (20 ਲੱਖ ਰੁਪਏ) ਸ਼ਾਮਿਲ ਹਨ। ਨਿਲਾਮੀ ਤੋਂ ਬਾਅਦ 25 ਮੈਂਬਰੀ ਪੰਜਾਬ ਕਿੰਗਜ਼ ਦੀ ਟੀਮ ਕੁੱਝ ਇਸ ਤਰਾਂ ਹੈ- ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਮਨਦੀਪ ਸਿੰਘ, ਪ੍ਰਬਸਿਮਰਨ ਸਿੰਘ, ਨਿਕੋਲਸ ਪੂਰਨ (ਵਿਕਟਕੀਪਰ), ਸਰਫਰਾਜ ਖਾਨ, ਦੀਪਕ ਹੁੱਡਾ, ਮੁਰੂਗਨ ਅਸ਼ਵਿਨ, ਰਵੀ ਬਿਸ਼ਨੋਈ, ਹਰਪ੍ਰੀਤ ਬਰਾੜ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਈਸ਼ਾਨ ਪੋਰੋਲ, ਕ੍ਰਿਸ ਜੌਰਡਨ, ਡੇਵਿਡ ਮਲਾਨ, ਝਾਏ ਰਿਚਰਡਸਨ, ਸ਼ਾਹਰੁਖ ਖਾਨ, ਰਿਲੇ ਮੈਰੇਡਿਠ, ਮੋਈਸੈੱਸ ਹੈਨਰੀਕਸ, ਜਲਜ ਸਕਸੈਨਾ, ਉਤਕਰਸ਼ ਸਿੰਘ, ਫੈਬੀਅਨ ਐਲਨ, ਦਰਸ਼ਨ ਨਲਕੰਡੇ ਅਤੇ ਸੌਰਭ ਕੁਮਾਰ ਸ਼ਾਮਿਲ ਹਨ।
ਇਹ ਵੀ ਦੇਖੋ : ਸਾਬਕਾ ਫੌਜੀਆਂ ਨੇ ਲਈ ਦੇਸ਼ ‘ਚ ਘੁੰਮ ਕੇ ਲੋਕਾਂ ਨੂੰ ਬੈਲਟ ਪੇਪਰ ਲਈ ਲਾਮਬੰਦ ਕਰਨ ਦੀ ਜਿੰਮੇਵਾਰੀ